
ਪ੍ਰਾਚੀਨ ਭਾਰਤੀ ਇਲਾਜ ਪ੍ਰਣਾਲੀਆਂ ਦੀ ਮਨੁੱਖ ਨੂੰ ਤੰਦਰੁਸਤ ਰੱਖਣ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ – ਡਾ. ਭੰਡਾਰੀ
ਸੰਗਰੂਰ/ਬਲਵਿੰਦਰ ਅਜ਼ਾਦ:- ਸਮਾਜ ਸੇਵਾ, ਲੋਕ ਭਲਾਈ ਦੇ ਕੰਮਾਂ, ਪੈਨਸ਼ਨਰਾਂ ਅਤੇ ਬਜੁਰਗਾਂ ਦੇ ਸਤਿਕਾਰ ਨੂੰ ਸਮਰਪਿਤ ਸੰਗਰੂਰ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਵੱਲੋ ਸਥਾਨਕ ਜਿਲ੍ਹਾ ਪੈਨਸ਼ਨਰ ਭਵਨ ਤਹਿਸੀਲ ਕੰਪਲੈਕਸ ਵਿਖੇ ਸੱਭਿਆਚਾਰਕ ਅਤੇ ਸਨਮਾਨ ਸਮਾਰੋਹ ਦਾ ਆਯੋਜਨ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸੁਬਾਈ ਪੈਨਸ਼ਰ ਆਗੂ ਸ੍ਰੀ ਰਾਜ ਕੁਮਾਰ ਅਰੋੜਾ ਦੀ ਅਗਵਾਈ ਵਿੱਚ ਸੰਮਪਨ ਹੋਇਆ। ਸ੍ਰੀ ਅਰੋੜਾ ਨਾਲ ਪ੍ਰਧਾਨਗੀ ਮੰਡਲ ਵਿੱਚ ਚੇਅਰਮੈਨ ਸ੍ਰੀ ਰਵਿੰਦਰ ਗੁੱਡੂ, ਵਾਇਸ ਚੇਅਰਮੈਨ ਲਾਲ ਚੰਦ ਸੈਣੀ, ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਖ਼ਾਲਸਾ, ਓਮ ਪ੍ਰਕਾਸ਼ ਖਿੱਪਲ, ਕਰਨੈਲ ਸਿੰਘ ਸੇਖੋਂ, ਡਾ. ਮਨਮੋਹਨ ਸਿੰਘ, ਕਿਸ਼ੋਰੀ ਲਾਲ, ਮੁੱਖ ਸਲਾਹਕਾਰ ਆਰ.ਐਲ.ਪਾਂਧੀ, ਜਨਰਲ ਸਕੱਤਰ ਕੰਵਲਜੀਤ ਸਿੰਘ, ਮੰਗਤ ਰਾਜ ਸਖੀਜਾ, ਵਿੱਤ ਸਕੱਤਰ ਸੁਰਿੰਦਰ ਸਿੰਘ ਸੋਢੀ, ਸਕੱਤਰ ਜਨਰਲ ਤਿਲਕ ਰਾਜ ਸਤੀਜਾ, ਪ੍ਰਬੰਧਕੀ ਸਕੱਤਰ ਰਾਜ ਕੁਮਾਰ ਬਾਂਸਲ, ਬਲਦੇਵ ਰਾਜ ਮਦਾਨ, ਜਨਕ ਰਾਜ ਜੋਸ਼ੀ, ਅਸੋਕ ਨਾਗਪਾਲ ਅਤੇ ਪਵਿੱਤਰ ਕੌਰ ਗਰੇਵਾਲ ਅਤੇ ਮੈਡਮ ਹਰਵਿੰਦਰ ਕੌਰ ਮੌਜੂਦ ਸਨ। ਮੰਚ ਸੰਚਾਲਨ ਦੌਰਾਨ ਪ੍ਰਧਾਨ ਸ੍ਰੀ ਰਾਜ ਕੁਮਾਰ ਅਰੋੜਾ ਨੇ ਕਿਹਾ ਕਿ ਸੰਗਰੂਰ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਦੇ ਵਿੱਚ ਵੱਖ-ਵੱਖ ਸਰਕਾਰੀ, ਅਰਧ ਸਰਕਾਰੀ ਬੈਂਕਾਂ, ਜੁਡੀਸਰੀ ਵਿੱਚੋਂ ਸੇਵਾ ਮੁੱਕਤ ਹੋਏ ਅਧਿਕਾਰੀ ਅਤੇ ਕਰਮਚਾਰੀ ਸਮਾਜ ਸੇਵਾ ਅਤੇ ਲੋਕ ਭਲਾਈ ਦੇ ਕੰਮ ਕਰ ਰਹੇ ਹਨ। ਐਸੋਸੀਏਸ਼ਨ ਵੱਲੋਂ ਬਜੁਰਗਾਂ ਦੀ ਨਿਰੋਈ ਸਿਹਤ ਲਈ ਸੈਮੀਨਾਰ ਅਤੇ ਮੰਨੋਰੰਜਨ ਲਈ ਸੱਭਿਆਚਾਰਕ ਸਮਾਗਮ ਕੀਤੇ ਜਾਂਦੇ ਹਨ ਅਤੇ ਉਨ੍ਹਾਂ ਦੇ ਜਨਮ ਦਿਨ ਵੀ ਮਨਾਏ ਜਾਂਦੇ ਹਨ। ਅੱਜ ਦੇ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਸਿਹਤ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਕਰਵਾਏ ਸੈਮੀਨਾਰ ਵਿੱਚ ਦੂਹਰੀ ਵਾਰ ਦੇ ਰਾਜ ਪੁਰਸਕਾਰ ਨਾਲ ਸਨਮਾਨਿਤ ਨੇਚੁਰੋਪੈਥ ਡਾ ਹਰਪ੍ਰੀਤ ਸਿੰਘ ਭੰਡਾਰੀ ਨੇ ਸੰਬੋਧਨ ਕੀਤਾ। ਮਾਨਸਿਕ ਸਿਹਤ ਬਾਰੇ ਬੋਲਦਿਆਂ ਡਾ ਭੰਡਾਰੀ ਨੇ ਕਿਹਾ ਕਿ ਸਮਾਂ ਹੀ ਐਸਾ ਆ ਗਿਆ ਹੈ ਕਿ ਮਨੋਰੋਗੀਆਂ ਦੀ ਗਿਣਤੀ ਦਿਨੋਂ-ਦਿਨ ਵਧਦੀ ਜਾ ਰਹੀ ਹੈ, ਜੋ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ। ਮਾਨਸਿਕ ਰੋਗ ਕਿਸੇ ਵੀ ਉਮਰ ਦੇ ਲੋਕਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਮਾਨਸਿਕ ਸਿਹਤ ਸਾਡੀ ਜ਼ਿੰਦਗੀ ਦੇ ਹਰ ਖੇਤਰ ਨੂੰ ਪ੍ਰਭਾਵਿਤ ਕਰ ਸਕਦੀ ਹੈ, ਅਸੀਂ ਕਿਵੇਂ ਸੋਚਦੇ ਹਾਂ, ਕਿਵੇਂ ਮਹਿਸੂਸ ਕਰਦੇ ਹਾਂ, ਜੀਵਨ ਕਿਵੇਂ ਜਿਉਣਾ ਹੈ ਅਤੇ ਜੀਵਨ ਦੀਆਂ ਸਮੱਸਿਆਵਾਂ ਨੂੰ ਕਿਵੇਂ ਹੱਲ ਕਰਨਾ ਹੈ। ਇਹ ਸਭ ਸਾਡੀ ਮਾਨਸਿਕ ਸਿਹਤ ਦੇ ਪੱਧਰ ਨੂੰ ਨਿਰਧਾਰਤ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਬਚਪਨ ਤੋਂ ਲੈ ਕੇ ਜਵਾਨੀ, ਜਵਾਨੀ ਤੋਂ ਬੁਢਾਪੇ ਤੱਕ ਜੀਵਨ ਦੇ ਹਰ ਪੜਾਅ ਵਿੱਚ ਮਾਨਸਿਕ ਸਿਹਤ ਮਹੱਤਵਪੂਰਨ ਹੈ। ਮਾਨਸਿਕ ਰੋਗ ਦੇ ਲੱਛਣਾਂ ਬਾਰੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਰੋਗੀ ਅਸਲੀਅਤ ਅਤੇ ਕਲਪਨਾ ਵਿੱਚ ਫਰਕ ਨਹੀਂ ਕਰ ਪਾਉਂਦਾ। ਉਸ ਦੇ ਵਿਵਹਾਰ ‘ਚ ਜੇਕਰ ਬਦਲਾਅ ਆਵੇ ਜਿਵੇਂ ਇਕੱਲੇ ਗੱਲਾਂ ਕਰਨਾ, ਸ਼ੱਕ ਕਰਨਾ, ਆਪਣਾ ਖਿਆਲ ਨਾ ਰੱਖਣਾ ਆਦਿ ਤਾਂ ਉਸ ਇਨਸਾਨ ਨੂੰ ਇਲਾਜ ਦੀ ਜ਼ਰੂਰਤ ਹੈ। ਡਾ ਭੰਡਾਰੀ ਨੇ ਕਿਹਾ ਕਿ ਮਨ ਦੀ ਉਦਾਸੀ, ਇੱਛਾ ਦਾ ਘਟਣਾ, ਮਨੋਵਿਸ਼ਵਾਸ ਦਾ ਘਟਨਾ, ਜਲਦੀ ਥੱਕਣਾ ਅਤੇ ਭੁੱਖ ਵਿੱਚ ਬਦਲਾਵ, ਪਛਤਾਵੇ ਦੇ ਵਿਚਾਰ ਮਰੀਜ਼ ਦੇ ਰੋਗ ਨੂੰ ਹੋਰ ਵੀ ਵਧਾ ਸਕਦੇ ਹਨ। ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਨੀਂਦ ਤੁਹਾਡੇ ਸੁਭਾਅ ਨੂੰ ਪ੍ਰਭਾਵਿਤ ਕਰਦੀ ਹੈ, ਜੇ ਚੰਗੀ ਨੀਂਦ ਨਹੀਂ ਆਉਂਦੀ ਤਾਂ ਤੁਸੀਂ ਚਿੜਚਿੜੇ ਅਤੇ ਗੁੱਸੇ ਵਿੱਚ ਵਧੇਰੇ ਆਸਾਨੀ ਨਾਲ ਆ ਸਕਦੇ ਹੋ। ਜੇ ਕਾਫੀ ਲੰਮੇ ਸਮੇਂ ਤੱਕ ਅਨੀਂਦਰਾ ਰਹੇ ਤਾਂ ਮਾਨਸਿਕ ਸਿਹਤ ਖਰਾਬ ਹੋ ਸਕਦੀ ਹੈ। ਡਿਪਰੈਸ਼ਨ ਦਾ ਡਰ ਬਣ ਸਕਦਾ ਹੈ, ਇਸ ਲਈ ਇਹ ਕੋਸ਼ਿਸ਼ ਕਰੋ ਕਿ ਨਿਯਮਿਤ ਤੌਰ ‘ਤੇ ਹਰ ਰੋਜ਼ ਰਾਤ ਨੂੰ 6 ਤੋਂ 8 ਘੰਟਿਆਂ ਦੀ ਨੀਂਦ ਪੂਰੀ ਕਰਨੀ ਬਹੁਤ ਮਹਤਵਪੂਰਣ ਹੈ। ਡਾ ਭੰਡਾਰੀ ਨੇ ਸੰਬੋਧਨ ਦੌਰਾਨ ਕਿਹਾ ਕਿ ਵਾਰ-ਵਾਰ ਮੂਡ ਬਦਲਣਾ ਵੀ ਮਾਨਸਿਕ ਸਿਹਤ ਦੇ ਵਿਗੜਨ ਦਾ ਸੰਕੇਤ ਹੈ। ਇਸ ਕਾਰਨ ਮਰੀਜ਼ ਕਦੇ ਖੁਸ਼ ਹੋ ਜਾਂਦਾ ਹੈ, ਕਦੇ ਬਹੁਤ ਗੁੱਸੇ ਜਾਂ ਤਣਾਅ ਵਾਲਾ ਹੋ ਜਾਂਦਾ ਹੈ। ਇਸ ਤੋਂ ਇਲਾਵਾ ਭੁੱਖ ਅਤੇ ਨੀਂਦ ਵਿੱਚ ਤਬਦੀਲੀ ਵੀ ਖਰਾਬ ਮਾਨਸਿਕ ਸਿਹਤ ਦੀ ਨਿਸ਼ਾਨੀ ਹੈ। ਕੁਝ ਲੋਕਾਂ ਨੂੰ ਮਾਨਸਿਕ ਪਰੇਸ਼ਾਨੀ ਕਾਰਨ ਬਹੁਤ ਜ਼ਿਆਦਾ ਨੀਂਦ ਆਉਣੀ ਸ਼ੁਰੂ ਹੋ ਜਾਂਦੀ ਹੈ, ਜਦੋਂ ਕਿ ਕੁਝ ਲੋਕਾਂ ਦੀ ਨੀਂਦ ਗਾਇਬ ਹੀ ਹੋ ਜਾਂਦੀ ਹੈ।
ਯੋਗ, ਆਯੂਰਵੈਦ ਅਤੇ ਕੁਦਰਤੀ ਇਲਾਜ ਪਰਣਾਲੀ ਬਾਰੇ ਬੋਲਦਿਆਂ ਡਾ ਭੰਡਾਰੀ ਨੇ ਕਿਹਾ ਕਿ ਇਹ ਪ੍ਰਾਚੀਨ ਭਾਰਤੀ ਇਲਾਜ ਪ੍ਰਣਾਲੀਆਂ ਮਨੁੱਖੀ ਸਰੀਰ ਨੂੰ ਤੰਦਰੁਸਤ ਰੱਖਣ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਯੋਗ ਕਰਨ ਨਾਲ, ਅਸੀਂ ਨਾ ਸਿਰਫ਼ ਸਰੀਰਕ ਤੌਰ ਤੇ ਸਿਹਤਮੰਦ ਹੁੰਦੇ ਹਾਂ, ਸਗੋਂ ਮਾਨਸਿਕ ਤੌਰ ਤੇ ਵੀ ਸਿਹਤਮੰਦ ਹੁੰਦੇ ਹਾਂ, ਅਤੇ ਸਾਨੂੰ ਅੰਦਰੋਂ ਮਨ ਦੀ ਸ਼ਾਂਤੀ ਮਿਲਦੀ ਹੈ, ਕਿਉਂਕਿ ਯੋਗ ਸਰੀਰ ਨੂੰ ਸਰੀਰਕ ਅਤੇ ਮਾਨਸਿਕ ਤੌਰ ਤੇ ਸਿਹਤਮੰਦ ਰੱਖਣ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।ਖੁਰਾਕ ਬਾਰੇ ਗੱਲ ਕਰਦਿਆਂ ਉਨ੍ਹਾਂ ਕਿ ਡਿਪਰੈਸ਼ਨ ਦੀ ਸਮੱਸਿਆ ਤੋਂ ਪੀੜਤ ਲੋਕਾਂ ਨੂੰ ਆਪਣੇ ਖਾਣ-ਪੀਣ ਦਾ ਧਿਆਨ ਰੱਖਣਾ ਚਾਹੀਦਾ ਹੈ। ਜੰਕ ਫੂਡ ਅਤੇ ਗੈਰ-ਸਿਹਤਮੰਦ ਚੀਜ਼ਾਂ ਖਾਣ ਨਾਲ ਡਿਪ੍ਰੈਸ਼ਨ ਦੀ ਸਮੱਸਿਆ ਵਧ ਸਕਦੀ ਹੈ। ਬਹੁਤ ਜ਼ਿਆਦਾ ਕੈਫੀਨ, ਪ੍ਰੋਸੈਸਡ ਫੂਡ ਅਤੇ ਰਿਫਾਇੰਡ ਸ਼ੂਗਰ ਵਰਗੇ ਭੋਜਨਾਂ ਦਾ ਸੇਵਨ ਮਾਨਸਿਕ ਸਿਹਤ ਲਈ ਸਮੱਸਿਆਵਾਂ ਪੈਦਾ ਕਰ ਸਕਦਾ ਹੈ। ਡਾ ਭੰਡਾਰੀ ਨੇ ਕਿਹਾ ਕਿ ਉਹ ਡਿਪਰੈਸ਼ਨ ਤੋਂ ਪੀੜਤ ਲੋਕਾਂ ਨੂੰ ਹੈਲਦੀ ਡਾਈਟ ਲੈਣ ਦੀ ਸਲਾਹ ਹੀ ਦਿੰਦੇ ਹਨ। ਇਸ ਮੌਕੇ ਉਨ੍ਹਾਂ ਨੇ ਯੋਗ ਨਿਦਰਾ ਅਤੇ ਮਨ ਨੂੰ ਸ਼ਾਂਤ ਰੱਖਣ ਲਈ ਕੁੱਝ ਸੌਖੀਆਂ ਤਕਨੀਕਾਂ ਦਾ ਲਾਈਵ ਸੈਸ਼ਨ ਵੀ ਲਿਆ। ਇਸ ਮੌਕੇ ਕਰਵਾਏ ਗਏ ਸੱਭਿਆਚਾਰਕ ਸਮਾਗਮ ਦੌਰਾਨ ਮੈਡਮ ਪਵਿੱਤਰ ਗਰੇਵਾਲ, ਹਰਵਿੰਦਰ ਕੌਰ, ਅਮਨਦੀਪ ਕੌਰ, ਵਾਸਦੇਵ ਸ਼ਰਮਾ, ਮੰਗਤ ਰਾਜ ਸਖ਼ੀਜਾ, ਮਹੇਸ਼ ਜੋਹਰ, ਸ਼ਿਵ ਭੋਲੇ ਪੈਦਲ ਯਾਤਰਾ ਮੰਡਲੀ ਦੇ ਪ੍ਰਧਾਨ ਗੋਬਿੰਦਰ ਸ਼ਰਮਾ, ਪਵਨ ਕੁਮਾਰ ਸ਼ਰਮਾ, ਮਹਿੰਦਰ ਸਿੰਘ ਢੀਂਡਸਾ, ਕੁਲਵੰਤ ਰਾਏ ਬਾਂਸਲ, ਨਰੇਸ਼ ਭੱਲਾ, ਅਸੋਕ ਡੱਲਾ ਨੇ ਸੱਭਿਆਚਾਰਕ, ਧਾਰਮਿਕ ਗੀਤਾਂ ਨਾਲ ਮੰਨੋਰੰਜਨ ਕੀਤਾ ਅਤੇ ਬਜੁਰਗਾਂ ਦੀ ਭਲਾਈ ਬਾਰੇ ਵਿਚਾਰ ਦਿੱਤੇ। ਮੁੱਖ ਸਲਾਹਕਾਰ ਸ੍ਰੀ ਆਰ.ਐਲ.ਪਾਂਧੀ, ਬਲਦੇਵ ਸਿੰਘ ਰਤਨ, ਸੁਰਿੰਦਰ ਪਾਲ ਸਿੰਘ ਸਿਦਕੀ, ਸੁਭਾਸ਼ ਸ਼ਰਮਾ, ਪਵਨ ਸ਼ਰਮਾ, ਸੁਰਿੰਦਰਪਾਲ ਸਿੰਗਲਾ, ਅੰਮ੍ਰਿਤ ਸਿੰਘ ਨੇ ਵੀ ਮੁਲਾਜਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਬਾਰੇ ਜਾਣਕਾਰੀ ਦਿੱਤੀ। ਇਸ ਸਮਾਗਮ ਵਿੱਚ ਸ੍ਰੀ ਬਲਦੇਵ ਰਾਜ ਮਦਾਨ, ਕਿਸ਼ੋਰੀ ਲਾਲ, ਜਗਦੀਸ ਰਾਏ ਸਿੰਗਲਾ, ਮਹੇਸ਼ ਕੁਮਾਰ ਜੋਹਰ, ਕੈਪਟਨ ਅਨਿਲ ਗੋਇਲ, ਮਦਨ ਲਾਲ ਹੈਡ ਮਾਸਟਰ, ਸਿੰਦਰਪਾਲ ਸਿੰਗਲਾ, ਸਟੇਟ ਅਵਾਰਡੀ ਬਾਬਾ ਪਿਆਰਾ ਸਿੰਘ, ਸੁਰਿੰਦਰ ਪਾਲ ਗਰਗ, ਮੈਡਮ ਹਰਵਿੰਦਰ ਕੌਰ ਨੂੰ ਉਨ੍ਹਾਂ ਦੇ ਜਨਮਦਿਨ ਤੇ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਕੰਵਲਜੀਤ ਸਿੰਘ, ਕਰਨੈਲ ਸਿੰਘ ਸੇਖੋਂ, ਕਰਨੈਲ ਸਿੰਘ ਢੈਪਈ, ਡਾ. ਮਨਮੋਹਨ ਸਿੰਘ, ਰਜਿੰਦਰ ਗੋਇਲ, ਰਜਿੰਦਰ ਤਨੇਜਾ, ਬਲਦੇਵ ਸਿੰਘ ਰਤਨ, ਤਰਸੇਮ ਜਿੰਦਲ ਨੂੰ ਵੀ ਸਲਾਘਾਯੋਗ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਪਵਨ ਕੁਮਾਰ ਸ਼ਰਮਾ, ਹਰੀਚੰਦ ਮਹਿਤਾ, ਦਰਸ਼ਨ ਸਿੰਘ ਚੀਮਾਂ, ਬਲਵੰਤ ਸਿੰਘ, ਸੁਰਜੀਤ ਸਿੰਘ, ਜਗਦੀਸ਼ ਸਿੰਘ ਵਾਲੀਆ, ਵੈਦ ਹਾਕਮ ਸਿੰਘ, ਮੁਕੇਸ਼ ਕੁਮਾਰ, ਗੁਰਜੰਟ ਸਿੰਘ, ਸੁਰੇਸ਼ ਪਾਲ, ਰਾਮ ਕੁਮਾਰ, ਵਰਿੰਦਰ ਬਾਂਸਲ, ਸੁਰਿੰਦਰ ਕੁਮਾਰ ਸ਼ੋਰੀ, ਯੁਧੀਸ਼ਟਰ ਕੁਮਾਰ, ਜਵਾਹਰ ਸ਼ਰਮਾ, ਥਾਣੇਦਾਰ ਬਰਜਿੰਦਰ ਸਿੰਘ, ਬਲਦੇਵ ਸਿੰਘ ਰਤਨ, ਗੁਰਦੇਵ ਸਿੰਘ ਸੇਖੋਂ, ਸੁਭਾਸ਼ ਸ਼ਰਮਾ, ਪਵਨ ਕੁਮਾਰ ਗਰਗ, ਸਤਪਾਲ ਸਿੰਗਲਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵੱਖ-ਵੱਖ ਸਰਕਾਰੀ, ਅਰਧ-ਸਰਕਾਰੀ ਬੈਂਕਾਂ ਅਤੇ ਜੁਡੀਸਰੀ ਵਿੱਚੋਂ ਸੇਵਾਮੁੱਕਤ ਹੋਏ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।