

ਕਾਂਗਰਸ ਦੀ ਬਰਨਾਲਾ ਵਿਖੇ 28 ਫਰਵਰੀ ਨੂੰ ਰੱਖੀ ਰੈਲੀ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚਣਗੇ ਲੋਕ: ਡੈਅਰੀਵਾਲਾ
ਮਹਿਲ ਕਲਾਂ, 23 ਫਰਵਰੀ (ਹਿਮਾਂਸ਼ੂ ਗੋਇਲ):– ਕਾਂਗਰਸ ਪਾਰਟੀ ਦੀ ਆਉਣ ਵਾਲੀ 28 ਫਰਵਰੀ ਵਾਲੀ ਵੱਡੀ ਰੈਲੀ ਵਿੱਚ ਸਮੁੱਚੇ ਪੰਜਾਬ ਦੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਕਾਫਲੇ ਬੰਨ ਕੇ ਪਹੁੰਚਣਗੇ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਮਹਿਲ ਕਲਾਂ ਤੋਂ ਸੰਭਾਵੀ ਉਮੀਦਵਾਰ ਅਤੇ ਐੱਸ. ਸੀ. ਡਿਪਾਰਟਮੈਂਟ ਜ਼ਿਲ੍ਹਾ ਬਰਨਾਲਾ ਵਿੱਚ ਚੇਅਰਮੈਨ ਜਸਮੇਲ ਸਿੰਘ ਡੈਅਰੀਵਾਲਾ ਨੇ ਗੱਲਬਾਤ ਕਰਦਿਆਂ ਕੀਤਾ।
ਉਹਨਾਂ ਕਿਹਾ ਕਿ ਉਹਨਾਂ ਕਿਹਾ ਕਿ ਇਸ ਰੈਲੀ ਨੂੰ ਲੈ ਕੇ ਸਮੁੱਚੇ ਜਿਲ੍ਹੇ ਵਿੱਚ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ ਇਸ ਰੇਲੂ ਲੈ ਕੇ ਕਾਂਗਰਸੀ ਵਰਕਰਾਂ ਵਿੱਚ ਭਾਰੀ ਉਤਸਾਹ ਹੈ ਉਹਨਾਂ ਦੱਸਿਆ ਕਿ ਸਵੇਰੇ 11 ਵਜੇ ਰੈਲੀ ਦਾ ਸਮਾਂ ਰੱਖਿਆ ਗਿਆ ਹੈ ਇਸ ਦੌਰਾਨ ਕਾਂਗਰਸ ਪਾਰਟੀ ਦੇ ਨੈਸ਼ਨਲ ਲੀਡਰ ਅਤੇ ਲੋਕ ਸਭਾ ਚ ਵਿਰੋਧ ਕਰਦੇ ਨੇਤਾ ਰਾਹੁਲ ਗਾਂਧੀ ਵਿਸ਼ੇਸ਼ ਤੌਰ ਤੇ ਪੁੱਜ ਕੇ ਮਜ਼ਦੂਰਾਂ ਕਿਸਾਨਾਂ ਦੀ ਹੱਕਾਂ ਦੀ ਗੱਲ ਕਰਨਗੇ। ਉਹਨਾਂ ਕਿ ਇਹ ਰੈਲੀ ਮਗਨਰੇਗਾ ਬਚਾਓ ਸੰਗਰਾਮ ਤਹਿਤ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਲਗਾਤਾਰ ਕਿਸਾਨਾਂ-ਮਜ਼ਦੂਰਾਂ ਵਿਰੋਧੀ ਨੀਤੀਆਂ ਬਣਾ ਰਹੀ ਹੈ, ਜਿੰਨ੍ਹਾਂ ਦਾ ਸਾਡੇ ਲੀਡਰ ਰਾਹੁਲ ਗਾਂਧੀ ਵੱਲੋਂ ਲੋਕ ਦੇ ਹੱਕ ਵਿੱਚ ਭੁਗਤ ਕੇ ਇਨ੍ਹਾਂ ਨੀਤੀਆਂ ਦਾ ਡੱਟਵਾ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ, ਮਜ਼ਦੂਰ, ਆਮ ਲੋਕ ਤੇ ਕਾਂਗਰਸੀ ਵਰਕਰ ਸ਼ਮੂਲੀਅਤ ਕਰਨਗੇ। ਉਹਨਾਂ ਕਿਹਾ ਕਿ ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਵਰਕਰ ਵੱਡੀ ਗਿਣਤੀ ਵਿੱਚ ਬੱਸਾਂ ਭਰ ਕੇ ਇਸ ਰੈਲੀ ਵਿੱਚ ਪਹੁੰਚਣਗੇ।


