
ਮੁਕਬਲਾ ਚੌਤਰਫਾ ਬਣਨ ਨਾਲ ਲੋਕਾਂ ਦੀ ਖਿੱਚ ਦਾ ਕੇਂਦਰ ਬਣਿਆ
ਲੁਧਿਆਣਾ: ਉਪ ਚੋਣ ਲੁਧਿਆਣਾ ਪੱਛਮੀ ਲਈ ਭਾਰਤੀ ਜਨਤਾ ਪਾਰਟੀ ਵੱਲੋਂ ਜੀਵਨ ਗੁਪਤਾ ਨੂੰ ਚੋਣ ਮੈਦਾਨ ਵਿੱਚ ਉਤਾਰਨ ਨਾਲ ਮੁਕਬਲਾ ਬੇਹੱਦ ਰੌਚਕ ਬਣ ਗਿਆ ਹੈ ਕਿਉਕਿ ਉਹਨਾਂ ਨੂੰ ਟਿਕਟ ਦੇਣ ਨਾਲ ਭਾਜਪਾ ਵਰਕਰਾਂ ਅਤੇ ਸਮਰਥਕਾਂ ਵਿੱਚ ਕਾਫੀ ਉਤਸ਼ਾਹ ਦਿੱਖ ਰਿਹਾ ਹੈ, ਉੱਥੇ ਹੀ ਇਹ ਮੁਕਬਲਾ ਚੌਤਰਫਾ ਹੋ ਗਿਆ ਹੈ।ਸੱਤਾਧਾਰੀ ਪਾਰਟੀ ਵੱਲੋਂ ਸੰਜੀਵ ਅਰੋੜਾ, ਕਾਂਗਰਸ ਵੱਲੋਂ ਭਾਰਤ ਭੂਸ਼ਣ ਆਸ਼ੂ, ਸ਼੍ਰੋਮਣੀ ਅਕਾਲੀ ਦਲ ਵੱਲੋਂ ਪਰਉਪਕਾਰ ਸਿੰਘ ਘੁੰਮਣ ਚੋਣ ਮੈਦਾਨ ਵਿੱਚ ਹਨ ਅਤੇ ਹੁਣ ਭਾਜਪਾ ਵੱਲੋਂ ਆਪਣਾ ਉਮੀਦਵਾਰ ਐਲਾਨ ਕਿ ਮੁਕਬਲਾ ਬੇਹੱਦ ਰੌਚਕ ਬਣਾ ਦਿੱਤਾ ਹੈ।19 ਜੂਨ ਨੂੰ ਹੋਵੇਗਾ ਇਸ ਸੀਟ ਉਪਰ ਵੋਟਾਂ ਪੈਣਗੀਆਂ ਅਤੇ 23 ਜੂਨ ਨੂੰ ਫੈਂਸਲਾ ਹੋਵੇਗਾ। ਜ਼ਿਕਰਯੋਗ ਹੈ ਕਿ ਵਿਧਾਇਕ ਗੁਰਪ੍ਰੀਤ ਗੋਗੀ ਦੀ ਮੌਤ ਤੋਂ ਬਾਅਦ ਇਹ ਸੀਟ ਖਾਲੀ ਹੋਈ ਸੀ।