

ਬਾਲ ਭਿੱਖਿਆ ਦੀ ਰੋਕਥਾਮ ਲਈ ਕੀਤੀ ਚੈਕਿੰਗ–ਹੁਣ ਤੱਕ 22 ਬਾਲ ਭਿਖਾਰੀ ਕੀਤੇ ਰੈਸਕਿਉ
ਬਰਨਾਲਾ, 13 ਨਵੰਬਰ(ਹਿਮਾਂਸ਼ੂ ਗੋਇਲ)
ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ, ਪੰਜਾਬ ਚੰਡੀਗੜ੍ਹ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਸ. ਪਰਦੀਪ ਸਿੰਘ ਗਿੱਲ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਬਰਨਾਲਾ ਦੀ ਰਹਿਨੁਮਾਈ ਹੇਠ ਬਾਲ ਭਿੱਖਿਆ ਨੂੰ ਰੋਕਣ ਲਈ ਜ਼ਿਲ੍ਹਾ ਪੱਧਰੀ ਚਾਇਲਡ ਬੈਗਿੰਗ ਟਾਸਕ ਫੋਰਸ ਟੀਮ ਦੁਆਰਾ ਵੱਖ-ਵੱਖ ਥਾਵਾ ‘ਤੇ ਚੈਕਿੰਗ ਕੀਤੀ ਗਈ।
ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਜ਼ਿਲ੍ਹੇ ਵਿੱਚ ਵੱਖ ਵੱਖ ਥਾਵਾਂ ‘ਤੇ ਟਾਸਕ ਫੋਰਸ ਟੀਮ ਵੱਲੋਂ ਰੇਡ ਕੀਤੀ ਜਾ ਰਹੀ ਹੈ, ਜਿਸ ਵਿਚ ਬਾਲ ਭਿਖਾਰੀ ਬੱਚਿਆਂ ਨੂੰ ਰੈਸਕਿਉ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਦੇ ਪੁਨਰਵਾਸ ਸਬੰਧੀ ਯੋਗ ਪ੍ਰਬੰਧ ਕੀਤੇ ਜਾਦੇ ਹਨ।
ਸ੍ਰੀਮਤੀ ਗੁਰਜੀਤ ਕੋਰ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨੇ ਦੱਸਿਆ ਕਿ ਅਜਿਹੇ ਬੱਚੇ ਕਿਸੇ ਵੀ ਜ਼ੁਰਮ ਦੇ ਸ਼ਿਕਾਰ ਹੋ ਸਕਦੇ ਹਨ, ਕੋਈ ਬੱਚਾ ਅਜਿਹਾ ਮਿਲਦਾ ਹੈ ਤਾਂ ਦਫ਼ਤਰ ਵੱਲੋਂ ਉਸਦੇ ਪੁਨਰਵਾਸ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਹੁਣ ਤੱਕ ਦਫ਼ਤਰ ਵੱਲੋ 22 ਬਾਲ ਭਿਖਾਰੀ ਬੱਚਿਆਂ ਨੂੰ ਰੈਸਕਿਉ ਕੀਤਾ ਜਾ ਚੁੱਕਾ ਹੈ ਜਿਨ੍ਹਾਂ ਦੀ ਕਾਊਂਸਲਿੰਗ ਕਰਨ ਉਪਰੰਤ ਉਨ੍ਹਾਂ ਨੂੰ ਮਾਤਾ-ਪਿਤਾ ਦੇ ਸਪੁਰਦ ਕੀਤਾ ਗਿਆ।
ਇਸ ਮੋਕੇ ਦਫ਼ਤਰ ਵਿਚੋ ਸ. ਰੁਪਿੰਦਰ ਸਿੰਘ ਰੰਧਾਵਾ , ਸ. ਲੱਖਾ ਸਿੰਘ, ਸ੍ਰੀਮਤੀ ਅਮਨਪ੍ਰੀਤ ਗੋਤਮ ,ਸ੍ਰੀਮਤੀ ਪ੍ਰਿਤਪਾਲ ਕੋਰ, ਸ.ਮਨਜੀਤ ਸਿੰਘ (ਸਿੱਖਿਆ ਵਿਭਾਗ) ਅਤੇ ਸ.ਮਨਜਿੰਦਰ ਸਿੰਘ (ਪੁਲਿਸ ਵਿਭਾਗ) ਆਦਿ ਟੀਮ ਵਿਚ ਹਾਜ਼ਰ ਸਨ।


