

ਟਰਾਈਡੈਂਟ ਦੇ ਮੈਗਾ ਮੈਡੀਕਲ ਕੈਂਪ ’ਚ ਸਿਹਤ ਸੇਵਾਵਾਂ ਦਾ ਹੜ੍ਹ, ਲੋੜਵੰਦਾਂ ਲਈ ਲਾਹੇਵੰਦ ਸਾਬਤ ਹੋ ਰਿਹੈ ਕੈਂਪ
ਬਰਨਾਲਾ, 12 ਨਵੰਬਰ (ਹਿਮਾਂਸ਼ੂ ਗੋਇਲ): ਟਰਾਈਡੈਂਟ ਗਰੁੱਪ ਦੁਆਰਾ 29 ਅਕਤੂਬਰ ਨੂੰ ਸ਼ੁਰੂ ਕੀਤੇ ਗਏ ‘ਫਰੀ ਮੈਗਾ ਮੈਡੀਕਲ ਕੈਂਪ 2025’ ਨੇ 12 ਨਵੰਬਰ ਨੂੰ ਆਪਣਾ ਤੀਜ਼ਾ ਪੜ੍ਹਾਅ ਸ਼ੁਰੂ ਕੀਤਾ ਅਤੇ ਕੈਂਪ ਵਿੱਚ ਪਹੁੰਚਣ ਵਾਲੇ ਮਰੀਜ਼ਾਂ ਦੀ ਭਾਰੀ ਭੀੜ ਨੇ ਇਸ ਉਪਰਾਲੇ ਦੀ ਅਹਿਮੀਅਤ ਨੂੰ ਦਰਸਾ ਦਿੱਤਾ ਹੈ। ਇਸ ਕੈਂਪ ਰਾਹੀਂ ਲੋਕਾਂ ਨੂੰ ਨਾ ਸਿਰਫ਼ ਮੁਫ਼ਤ ਜਾਂਚ ਅਤੇ ਮਾਹਿਰ ਡਾਕਟਰੀ ਸਲਾਹ ਮਿਲ ਰਹੀ ਹੈ, ਬਲਕਿ ਲੋੜੀਂਦੀਆਂ ਦਵਾਈਆਂ ਵੀ ਬਿਲਕੁਲ ਮੁਫ਼ਤ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਹ ਕੈਂਪ ਖਾਸ ਤੌਰ ‘ਤੇ ਉਨ੍ਹਾਂ ਪਰਿਵਾਰਾਂ ਲਈ ਵੱਡੀ ਰਾਹਤ ਬਣਿਆ ਹੈ ਜੋ ਮਹਿੰਗੇ ਇਲਾਜ ਕਰਵਾਉਣ ਦੀ ਸਮਰੱਥਾ ਨਹੀਂ ਰੱਖਦੇ।
ਮਰੀਜ਼ਾਂ ਨੇ ਇਸ ਸਮਾਜ ਸੇਵੀ ਪਹਿਲਕਦਮੀ ਲਈ ਟਰਾਈਡੈਂਟ ਗਰੁੱਪ ਦੇ ਸੰਸਥਾਪਕ ਅਤੇ ਰਾਜ ਸਭਾ ਮੈਂਬਰ ਪਦਮਸ਼੍ਰੀ ਰਾਜਿੰਦਰ ਗੁਪਤਾ, ਸੀ.ਐੱਸ.ਆਰ. ਹੈੱਡ ਮੈਡਮ ਮਧੂ ਗੁਪਤਾ ਅਤੇ ਸੀ.ਐਕਸ.ਓ. ਸ਼੍ਰੀ ਅਭਿਸ਼ੇਕ ਗੁਪਤਾ ਜੀ ਦੀ ਖੁੱਲ੍ਹੇ ਦਿਲੋਂ ਤਾਰੀਫ਼ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਯਤਨਾਂ ਸਦਕਾ ਹੀ ਬਰਨਾਲਾ ਦੇ ਲੋੜਵੰਦ ਮਰੀਜ਼ਾਂ ਨੂੰ ਸੀ.ਐਮ.ਸੀ. ਹਸਪਤਾਲ ਵਰਗੀਆਂ ਉੱਚ ਪੱਧਰੀ ਸਿਹਤ ਸਹੂਲਤਾਂ ਦਾ ਫਾਇਦਾ ਮਿਲ ਰਿਹਾ ਹੈ। ਲੋਕਾਂ ਨੇ ਟਰਾਈਡੈਂਟ ਗਰੁੱਪ ਦੀ ਤਰੱਕੀ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਅਜਿਹੇ ਕਾਰਜ ਲਗਾਤਾਰ ਜਾਰੀ ਰੱਖਣ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਸਟਾਫ਼ ਵੱਲੋਂ ਮਰੀਜ਼ਾਂ ਦੀ ਨਿਰੰਤਰ ਸਹਾਇਤਾ
ਜ਼ਿਕਰਯੋਗ ਹੈ ਕਿ 29 ਅਕਤੂਬਰ ਤੋਂ ਸ਼ੁਰੂ ਹੋਇਆ ਇਹ ਕੈਂਪ 13, 14 ਨਵੰਬਰ, 19, 20, 21 ਨਵੰਬਰ, 26, 27, 28 ਨਵੰਬਰ ਅਤੇ 3, 4, 5 ਦਸੰਬਰ ਨੂੰ ਵੀ ਜਾਰੀ ਰਹੇਗਾ। ਕੈਂਪ ਵਿੱਚ ਟਰਾਈਡੈਂਟ ਗਰੁੱਪ ਦਾ ਸਮਰਪਿਤ ਸਟਾਫ਼, ਜਿਸ ਵਿੱਚ ਕੈਂਪ ਇੰਚਾਰਜ ਪਵਨ ਸਿੰਗਲਾ ਸਮੇਤ ਚਰਨਜੀਤ ਸਿੰਘ, ਇੰਸ. ਤਰਸੇਮ ਸਿੰਘ, ਜਗਰਾਜ ਪੰਡੋਰੀ, ਗੁਰਵਿੰਦਰ ਕੌਰ, ਰੁਪਿੰਦਰ ਕੌਰ, ਰੀਚਾ ਪ੍ਰਭਾਕਰ, ਗੁਰਪ੍ਰੀਤ ਸਿੰਘ, ਗੁਰਦੀਪ ਸਿੰਘ, ਚਰਨਜੀਤ ਸਿੰਘ ਅਤੇ ਨਰਿੰਦਰ ਸਿੰਘ ਸ਼ਾਮਲ ਹਨ, ਮਰੀਜ਼ਾਂ ਦੀ ਪੂਰੀ ਮਦਦ ਕਰ ਰਹੇ ਹਨ। ਸਟਾਫ਼ ਮੈਂਬਰ ਮਰੀਜ਼ਾਂ ਦੀ ਰਜਿਸਟ੍ਰੇਸ਼ਨ ਤੋਂ ਲੈ ਕੇ ਡਾਕਟਰੀ ਜਾਂਚ ਅਤੇ ਮੁਫ਼ਤ ਦਵਾਈਆਂ ਪ੍ਰਾਪਤ ਕਰਨ ਤੱਕ ਹਰ ਕਦਮ ‘ਤੇ ਉਨ੍ਹਾਂ ਦੇ ਨਾਲ ਹਨ, ਤਾਂ ਜੋ ਕਿਸੇ ਨੂੰ ਵੀ ਕੋਈ ਪ੍ਰੇਸ਼ਾਨੀ ਨਾ ਆਵੇ।
– ਕੀ ਕਹਿਣਾ ਹੈ ਮਰੀਜ਼ਾਂ ਦਾ
ਟਰਾਈਡੈਂਟ ਗਰੁੱਪ ਦੇ ਸੰਸਥਾਪਕ ਅਤੇ ਮੈਂਬਰ ਰਾਜ ਸਭਾ ਪਦਮਸ਼੍ਰੀ ਰਜਿੰਦਰ ਗੁਪਤਾ ਜੀ ਵੱਲੋਂ ਲਗਾਏ ਗਏ ਮੈਗਾ ਮੈਡੀਕਲ ਕੈਂਪ ਦੌਰਾਨ ਹਜ਼ਾਰਾਂ ਲੋਕ ਸਿਹਤ ਸੇਵਾਵਾਂ ਦਾ ਲਾਭ ਲੈ ਚੁੱਕੇ ਹਨ ਤੇ ਇਹ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਮਰੀਜ਼ ਇਸ ਨੇਕ ਕਾਰਜ ਲਈ ਪਦਮਸ਼੍ਰੀ ਰਜਿੰਦਰ ਗੁਪਤਾ ਜੀ ਦਾ ਧੰਨਵਾਦ ਕਰ ਰਹੇ ਹਨ।
– ਪਿੰਡ ਖੁਰਦ ਖੇੜੀ ਤੋਂ ਪੁੱਜੇ 65 ਸਾਲਾਂ ਬਜ਼ੁਰਗ ਗੁਰਪਾਲ ਸਿੰਘ ਨੇ ਕਿਹਾ ਕਿ ਮੈਂ ਟਰਾਈਡੈਂਟ ਗਰੁੱਪ ਅਤੇ ਖਾਸ ਤੌਰ ’ਤੇ ਰਜਿੰਦਰ ਗੁਪਤਾ ਜੀ ਦਾ ਬਹੁਤ ਸ਼ੁਕਰਗੁਜ਼ਾਰ ਹਾਂ। ਮੇਰੇ ਗੋਡਿਆਂ ਵਿੱਚ ਬਹੁਤ ਦਰਦ ਰਹਿੰਦਾ ਸੀ, ਪਰ ਆਰਥਿਕ ਤੰਗੀ ਕਾਰਨ ਮੈਂ ਵੱਡੇ ਡਾਕਟਰ ਕੋਲ ਨਹੀਂ ਜਾ ਸਕਦਾ ਸੀ। ਇਸ ਕੈਂਪ ਵਿੱਚ ਮੈਨੂੰ ਨਾ ਸਿਰਫ਼ ਮਾਹਰ ਡਾਕਟਰ ਤੋਂ ਜਾਂਚ ਕਰਵਾਉਣ ਦਾ ਮੌਕਾ ਮਿਲਿਆ, ਬਲਕਿ ਮੁਫ਼ਤ ਦਵਾਈਆਂ ਵੀ ਮਿਲੀਆਂ। ਅੱਜ ਮੈਨੂੰ ਕਾਫ਼ੀ ਰਾਹਤ ਮਿਲੀ ਹੈ। ਇਹ ਕੈਂਪ ਸਾਡੇ ਵਰਗੇ ਗਰੀਬ ਲੋਕਾਂ ਲਈ ਰੱਬ ਦਾ ਭੇਜਿਆ ਵਰਦਾਨ ਹੈ।

– ਆਪਣੇ ਪੁੱਤਰ ਅਸ਼ੋਕ ਕੁਮਾਰ ਨਾਲ ਕੈਂਪ ’ਚ ਪੁੱਜੀ ਊਮਾ ਦੇਵੀ ਵਾਸੀ ਬਰਨਾਲਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਨੂੰ ਕਾਫ਼ੀ ਸਮੇਂ ਤੋਂ ਸ਼ੂਗਰ ਦੀ ਸਮੱਸਿਆ ਹੈ ਤੇ ਊਸ ਦੇ ਪੁੱਤਰ ਨੂੰ ਪੇਟ ਦਰਦ ਦੀ। ਅਖ਼ਬਾਰ ਰਾਹੀਂ ਕੈਂਪ ਦਾ ਪਤਾ ਲੱਗਣ ’ਤੇ ਉਹ ਅੱਜ ਇੱਥੇ ਇਲਾਜ਼ ਲਈ ਪੁੱਜੇ। ਇੱਥੇ ਜਿਸ ਤਰ੍ਹਾਂ ਦੀ ਸਾਫ਼-ਸਫ਼ਾਈ ਅਤੇ ਪ੍ਰਬੰਧ ਸੀ, ਉਹ ਕਿਸੇ ਵੱਡੇ ਹਸਪਤਾਲ ਤੋਂ ਘੱਟ ਨਹੀਂ ਸੀ। ਡਾਕਟਰ ਸਾਹਿਬਾਨ ਨੇ ਬੜੇ ਧਿਆਨ ਨਾਲ ਸਾਡੀ ਜਾਂਚ ਕੀਤੀ। ਮੈਂ ਰਜਿੰਦਰ ਗੁਪਤਾ ਜੀ ਦਾ ਦਿਲੋਂ ਧੰਨਵਾਦ ਕਰਦੀ ਹਾਂ ਕਿ ਉਹ ਸਮੇਂ-ਸਮੇਂ ‘ਤੇ ਅਜਿਹੇ ਸਮਾਜ ਭਲਾਈ ਦੇ ਕੰਮ ਕਰਦੇ ਰਹਿੰਦੇ ਹਨ, ਜਿਸ ਨਾਲ ਲੋਕਾਂ ਨੂੰ ਵੱਡੀ ਸਹਾਇਤਾ ਮਿਲਦੀ ਹੈ।”
– ਗੱਲਬਾਤ ਕਰਦਿਆਂ ਸਾਕਸ਼ੀ ਗਾਲਵ ਅਤੇ ਸਰੋਜ ਮਲੇਠੀਆ ਨੇ ਦੱਸਿਆ ਕਿ ਉਨ੍ਹਾਂ ਨੂੰ ਸੋਸ਼ਲ ਮੀਡੀਆ ਰਾਹੀਂ ਟਰਾਈਡੈਂਟ ਗਰੁੱਪ ਦੇ ਇਸ ਕੈਂਪ ਸਬੰਧੀ ਪਤਾ ਲੱਗਾ ਸੀ। ਅੱਜ ਉਨ੍ਹਾਂ ਨੇ ਇੱਥੇ ਪਹੁੰਚ ਕੇ ਔਰਤ ਰੋਗਾਂ ਦੇ ਮਾਹਰ ਡਾਕਟਰ ਅਤੇ ਚਮੜੀ ਤੇ ਬੱਚਿਆਂ ਦੇ ਡਾਕਟਰਾਂ ਤੋਂ ਜਾਂਚ ਕਰਵਾਈ ਤੇ ਦਵਾਈਆਂ ਪ੍ਰਾਪਤ ਕੀਤੀਆਂ। ਉਨ੍ਹਾਂ ਟਰਾਈਡੈਂਟ ਗਰੁੱਪ ਦੇ ਸਮੁੱਚੇ ਅਮਲੇ ਅਤੇ ਰਜਿੰਦਰ ਗੁਪਤਾ ਜੀ ਨੂੰ ਬਹੁਤ-ਬਹੁਤ ਅਸੀਸਾਂ ਦਿੱਤੀਆਂ, ਜਿਨ੍ਹਾਂ ਨੇ ਸਿਹਤ ਸੇਵਾਵਾਂ ਨੂੰ ਬਰਨਾਲਾ ਵਾਸੀਆਂ ਦੇ ਦਰਵਾਜ਼ੇ ਤੱਕ ਪਹੁੰਚਾਇਆ।”

– ਪਿੰਡ ਫਰਵਾਹੀ ਤੋਂ ਅੱਖਾਂ ਅਤੇ ਦੰਦਾਂ ਦੇ ਇਲਾਜ਼ ਲਈ ਕੈਂਪ ’ਚ ਪੁੱਜੀਆਂ ਰਾਣੀ ਕੌਰ ਅਤੇ ਮਨਜੀਤ ਕੌਰ ਨੇ ਕਿਹਾ ਕਿ ਇਹ ਕੈਂਪ ਇੱਕ ਮਿਸਾਲ ਹੈ ਕਿ ਕਿਵੇਂ ਇੱਕ ਵੱਡਾ ਉਦਯੋਗਿਕ ਗਰੁੱਪ ਆਪਣੇ ਕੰਮਕਾਜ਼ ਤੋਂ ਇਲਾਵਾ ਸਮਾਜ ਪ੍ਰਤੀ ਵੀ ਜ਼ਿੰਮੇਵਾਰੀ ਨਿਭਾਉਂਦਾ ਹੈ। ਅਸੀਂ ਅੱਖਾਂ ਅਤੇ ਦੰਦਾਂ ਦੀ ਜਾਂਚ ਲਈ ਇੱਥੇ ਆਈਆਂ ਸੀ। ਸਹੂਲਤਾਂ ਬਹੁਤ ਵਧੀਆ ਸਨ ਅਤੇ ਡਾਕਟਰ ਵੀ ਬਹੁਤ ਤਜਰਬੇਕਾਰ ਸਨ। ਸਾਨੂੰ ਅਜਿਹੇ ਮੁਫ਼ਤ ਕੈਂਪਾਂ ਦੀ ਬਹੁਤ ਲੋੜ ਹੈ। ਅਸੀਂ ਟਰਾਈਡੈਂਟ ਗਰੁੱਪ ਅਤੇ ਇਸ ਦੇ ਦੂਰਅੰਦੇਸ਼ੀ ਸੰਸਥਾਪਕ ਪਦਮਸ਼੍ਰੀ ਰਜਿੰਦਰ ਗੁਪਤਾ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੀਆਂ ਹਾਂ ਅਤੇ ਉਨ੍ਹਾਂ ਦੀ ਲੰਮੀ ਉਮਰ ਦੀ ਕਾਮਨਾ ਕਰਦੀਆਂ ਹਾਂ।”


