ਸ੍ਰੀ ਖਾਟੂ ਸ਼ਾਮ ਜੀ ਦੇ ਸਲਾਨਾ ਜਾਗਰਣ ਦੌਰਾਨ ਜਸਮੇਲ ਸਿੰਘ ਡੈਰੀਵਾਲਾ ਦਾ ਸਨਮਾਨ


ਸ੍ਰੀ ਖਾਟੂ ਸ਼ਾਮ ਜੀ ਦੇ ਸਲਾਨਾ ਜਾਗਰਣ ਦੌਰਾਨ ਜਸਮੇਲ ਸਿੰਘ ਡੈਰੀਵਾਲਾ ਦਾ ਸਨਮਾਨ
ਗਾਇਕਾ ਸਾਕਸ਼ੀ ਅਗਰਵਾਲ ਨੇ ਭਗਤੀ ਰੰਗਾਂ ਨਾਲ ਮੋਹ ਲਿਆ ਸਮਾਂ
ਬਰਨਾਲਾ, 6 ਨਵੰਬਰ (ਹਿਮਾਂਸ਼ੂ ਗੋਇਲ) —
ਜੈ ਸ੍ਰੀ ਸ਼ਾਮਾ ਮੰਡਲ ਰਜਿਸਟਰਡ ਸ਼ੇਰਪੁਰ ਵੱਲੋਂ ਸਮੂਹ ਇਲਾਕਾ ਨਿਵਾਸੀਆਂ ਅਤੇ ਕਲੱਬ ਮੈਂਬਰਾਂ ਦੇ ਸਹਿਯੋਗ ਨਾਲ ਸ੍ਰੀ ਖਾਟੂ ਸ਼ਾਮ ਜੀ ਦਾ ਸਲਾਨਾ ਜਾਗਰਣ ਬੜੀ ਧੂਮਧਾਮ ਅਤੇ ਸ਼ਰਧਾ ਨਾਲ ਆਯੋਜਿਤ ਕੀਤਾ ਗਿਆ।
ਇਸ ਮੌਕੇ ਬਾਬਾ ਜੀ ਦੀ ਪਵਿੱਤਰ ਜੋਤ ਸ੍ਰੀ ਖਾਟੂ ਸ਼ਾਮ ਮੰਦਰ, ਰਾਜਸਥਾਨ ਤੋਂ ਲਿਆਂਦੀ ਗਈ, ਜਿਸ ਨਾਲ ਸਮਾਗਮ ਦਾ ਸ਼ੁਭ ਆਰੰਭ ਹੋਇਆ। ਜਾਗਰਣ ਦੌਰਾਨ ਪ੍ਰਸਿੱਧ ਭਗਤੀ ਗਾਇਕਾ ਸਾਕਸ਼ੀ ਅਗਰਵਾਲ ਨੇ ਆਪਣੇ ਸੁਰੀਲੇ ਕੀਰਤਨ ਅਤੇ ਭਜਨਾਂ ਨਾਲ ਭਗਤੀ ਮਾਹੌਲ ਬਣਾਇਆ ਅਤੇ ਸ਼ਰਧਾਲੂਆਂ ਨੂੰ ਭਾਵ ਵਿਹਲ ਕਰ ਦਿੱਤਾ।

ਜੋਤੀ ਪ੍ਰਚੰਡ ਦੀ ਰਸਮ ਅਰੁਣ ਕੁਮਾਰ ਬੱਬੂ ਵੱਲੋਂ ਨਿਭਾਈ ਗਈ। ਇਸ ਮੌਕੇ ਮੰਡਲ ਦੇ ਅਹੁਦੇਦਾਰਾਂ ਨੇ ਜਾਗਰਣ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਸੀਨੀਅਰ ਕਾਂਗਰਸੀ ਆਗੂ, ਐਸਸੀ ਡਿਪਾਰਟਮੈਂਟ ਜ਼ਿਲ੍ਹਾ ਬਰਨਾਲਾ ਦੇ ਚੇਅਰਮੈਨ ਅਤੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਸੰਭਾਵੀ ਉਮੀਦਵਾਰ ਜਸਮੇਲ ਸਿੰਘ ਡੈਰੀਵਾਲਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ।
ਇਸ ਮੌਕੇ ਠੇਕੇਦਾਰ ਧਰਮਿੰਦਰ ਸਿੰਗਲਾ, ਸੰਦੀਪ ਕੁਮਾਰ, ਵਿਪਨ ਗਰਗ, ਤਜਿੰਦਰ ਕੁਮਾਰ (ਲੁਧਿਆਣਾ), ਡਾ. ਧਰਮਵੀਰ ਗੋਇਲ, ਡਾ. ਕਿਰਨ ਗੋਇਲ, ਰਕੇਸ਼ ਕੁਮਾਰ ਆਦਿ ਸਮੇਤ ਕਈ ਧਾਰਮਿਕ ਅਤੇ ਸਮਾਜਿਕ ਸ਼ਖਸੀਅਤਾਂ ਨੂੰ ਵੀ ਸਨਮਾਨ ਪੱਤਰ ਅਤੇ ਮਾਲਾਵਾਂ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਮਾਤਾ ਸ਼੍ਰੀ ਨੈਣਾ ਦੇਵੀ ਲੰਗਰ ਕਮੇਟੀ ਵੱਲੋਂ ਸ਼ਰਧਾਲੂਆਂ ਲਈ ਕੇਸਰ ਵਾਲੇ ਦੁੱਧ ਦਾ ਵਿਸ਼ਾਲ ਲੰਗਰ ਵੀ ਲਗਾਇਆ ਗਿਆ।
ਅੰਤ ਵਿੱਚ ਮੰਡਲ ਦੇ ਅਹੁਦੇਦਾਰਾਂ ਨੇ ਜਾਗਰਣ ਨੂੰ ਸਫਲ ਬਣਾਉਣ ਲਈ ਸਮੂਹ ਨਗਰ ਨਿਵਾਸੀਆਂ, ਸੇਵਾਦਾਰਾਂ ਅਤੇ ਕਲੱਬ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।


