



ਪ੍ਰੇਮ ਆਈ ਹਸਪਤਾਲ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਠੀਕਰੀਵਾਲਾ ਵਿੱਚ ਵਿਦਿਆਰਥੀਆਂ ਦੀਆਂ ਅੱਖਾਂ ਦੀ ਮੁਫ਼ਤ ਜਾਂਚ
ਸਮਾਜ ਸੇਵਾ ਲਈ ਵਚਨਵੱਧ ਪ੍ਰੇਮ ਹਸਪਤਾਲ ਬਰਨਾਲਾ: ਡਾਕਟਰ ਰੂਪੇਸ਼ ਸਿੰਗਲਾ
ਲੋੜਵੰਦ ਵਿਦਿਆਰਥੀਆਂ ਨੂੰ ਮੁਫ਼ਤ ਐਨਕਾਂ ਵੰਡੀਆਂ ਗਈਆਂ
ਬਰਨਾਲਾ, 6 ਨਵੰਬਰ (ਹਿਮਾਂਸ਼ੂ ਗੋਇਲ):ਪ੍ਰੇਮ ਆਈ ਐਂਡ ਗਾਇਨੇਕੋਲੋਜੀਕਲ ਹਸਪਤਾਲ ਵੱਲੋਂ ਸਿਵਲ ਡਿਫੈਂਸ ਬਰਨਾਲਾ ਟੀਮ ਦੇ ਸਹਿਯੋਗ ਨਾਲ ਸ਼ਹੀਦ ਸ. ਸੇਵਾ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਠੀਕਰੀਵਾਲਾ ਵਿੱਚ ਵਿਦਿਆਰਥੀਆਂ ਲਈ ਅੱਖਾਂ ਦੀ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ।
ਇਸ ਦੌਰਾਨ ਡਾ. ਰੂਪੇਸ਼ ਸਿੰਗਲਾ ਅਤੇ ਉਨ੍ਹਾਂ ਦੀ ਟੀਮ ਨੇ ਵਿਦਿਆਰਥੀਆਂ ਦੀਆਂ ਅੱਖਾਂ ਦੀ ਜਾਂਚ ਕੀਤੀ। ਜਿਨ੍ਹਾਂ ਬੱਚਿਆਂ ਨੂੰ ਐਨਕਾਂ ਦੀ ਲੋੜ ਪਈ, ਉਨ੍ਹਾਂ ਨੂੰ ਪ੍ਰੇਮ ਹਸਪਤਾਲ ਵੱਲੋਂ ਮੁਫ਼ਤ ਐਨਕਾਂ ਪ੍ਰਦਾਨ ਕੀਤੀਆਂ ਗਈਆਂ। ਡਾ. ਸਿੰਗਲਾ ਨੇ ਵਿਦਿਆਰਥੀਆਂ ਨੂੰ ਅੱਖਾਂ ਦੀ ਦੇਖਭਾਲ ਅਤੇ ਨਿਯਮਿਤ ਜਾਂਚ ਦੇ ਮਹੱਤਵ ਬਾਰੇ ਵੀ ਜਾਣੂ ਕਰਵਾਇਆ।
ਇਸ ਮੌਕੇ ਪ੍ਰਿੰਸੀਪਲ ਸ. ਸਰਬਜੀਤ ਸਿੰਘ, ਸ. ਹਰਦੀਪ ਸਿੰਘ, ਸ. ਚਮਕੌਰ ਸਿੰਘ, ਸ. ਲਖਵੀਰ ਸਿੰਘ, ਸ. ਅਵਤਾਰ ਸਿੰਘ, ਸ਼੍ਰੀ ਮਨਦੀਪ ਕੁਮਾਰ, ਸ. ਮਾਲਵਿੰਦਰ ਸਿੰਘ, ਸ਼੍ਰੀਮਤੀ ਸਿਮੀ ਗੁਪਤਾ, ਸ਼੍ਰੀਮਤੀ ਸੁਨੀਤਾ ਰਾਣੀ, ਸ਼੍ਰੀਮਤੀ ਮੀਨੂ ਬਾਲਾ, ਸ਼੍ਰੀਮਤੀ ਮੋਨਾ, ਸ਼੍ਰੀਮਤੀ ਪੂਜਾ ਰਾਣੀ, ਸ਼੍ਰੀਮਤੀ ਕਿ੍ਰਣਪ੍ਰੀਤ ਕੌਰ, ਸ਼੍ਰੀਮਤੀ ਲਵਪ੍ਰੀਤ ਕੌਰ ਸਮੇਤ ਹੋਰ ਅਧਿਆਪਕ ਮੌਜੂਦ ਸਨ।

ਸਿਵਲ ਡਿਫੈਂਸ ਬਰਨਾਲਾ ਵੱਲੋਂ ਚੀਫ਼ ਵਾਰਡਨ ਮਹਿੰਦਰ ਕਪਿਲ, ਪੋਸਟ ਚੀਫ਼ ਵਾਰਡਨ ਅਖਿਲੇਸ਼ ਬਾਂਸਲ, ਡਾ. ਪੰਫੋਸ ਕੌਲ, ਜਨਕ ਰਾਜ ਗੋਇਲ, ਧੀਰਜ ਕੁਮਾਰ ਸ਼ਰਮਾ, ਭਰਪੂਰ ਸਿੰਘ, ਮੇਡਮ ਰਜਿੰਦਰ ਕੌਰ, ਮੇਡਮ ਰੰਜੀਤ ਕੌਰ, ਮੇਡਮ ਮੰਜੀ ਬਾਲਾ, ਮੇਡਮ ਰੇਨੂ ਜਿੰਦਲ, ਹੇਮੰਤ ਜਿੰਦਲ, ਪ੍ਰਭ ਗੋਇਲ ਅਤੇ ਸੀ.ਕੇ. ਮਿੱਤਲ ਨੇ ਖ਼ਾਸ ਸਹਿਯੋਗ ਦਿੱਤਾ।
ਕਾਰਜਕ੍ਰਮ ਦਾ ਸਮਾਪਨ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਡਾਕਟਰਾਂ ਅਤੇ ਸਿਵਲ ਡਿਫੈਂਸ ਟੀਮ ਦਾ ਧੰਨਵਾਦ ਕਰਦੇ ਹੋਏ ਕੀਤਾ ਗਿਆ।


