



ਵਾਈ.ਐਸ. ਕਾਲਜ ਦੇ ਰੰਗਮੰਚ ‘ਤੇ ਨਵੀਂ ਝਲਕ:ਡ੍ਰੈੱਸ ਰਿਹਰਸਲ ਦਾ ਆਯੋਜਨ
ਵਾਈ.ਐਸ. ਕਾਲਜ ਨੂੰ ਸਾਲ 2022 ਵਿੱਚ ਸਭ ਤੋਂ ਉਭਰਦਾ ਉੱਚ ਸਿੱਖਿਆ ਸੰਸਥਾਨ ਸਨਮਾਨ ਹੋਇਆ ਪ੍ਰਾਪਤ
ਬਰਨਾਲਾ(ਹਿਮਾਂਸ਼ੂ ਗੋਇਲ)
ਵਾਈ.ਐਸ. ਕਾਲਜ ਵਿੱਚ 6 ਨਵੰਬਰ ਨੂੰ ਡ੍ਰੈੱਸ ਰਿਹਰਸਲ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ 75 ਵਿਦਿਆਰਥੀਆਂ ਅਤੇ 8 ਫੈਕਲਟੀ ਮੈਂਬਰਾਂ ਨੇ ਸੱਭਿਆਚਾਰਕ ਪ੍ਰਸਤੁਤੀਆਂ ਕੀਤੀਆਂ। ਵਿਦਿਆਰਥੀਆਂ ਨੇ ਸੰਗੀਤ, ਨਾਟਕ ਨਿਰਦੇਸ਼ਕ ਰੂਪਿੰਦਰਜੀਤ ਕੌਰ “ਬੁਢੀ ਮਾਈ ਦਾ ਸੁਪਨਾ”, ਨੁੱਕੜ ਨਾਟਕ “ਧਰਤੀ ਮਾਂ ਕਰੇ ਪੁਕਾਰ” ਅਤੇ ਭਾਸ਼ਣ ਪੇਸ਼ ਕੀਤੇ।
ਕਾਰਜਕ੍ਰਮ ਵਿੱਚ ਪ੍ਰੋ. ਦਰਸ਼ਨ ਕੁਮਾਰ , ਰਿਸ਼ਵ ਸਿੰਗਲਾ (ਮਾਈ ਭਾਰਤ ਕੇਂਦਰ), ਲਵਲੀਨ ਕੌਰ (ਲੀਗਲ ਐਡ ਡਿਫੈਂਸ ਕੌਂਸਲ), ਵਿਕਰਮ ਕੁਮਾਰ (ਡੀ.ਐਲ.ਐਸ.ਏ.), ਅਰੁਣ ਪ੍ਰਤਾਪ ਸਿੰਘ ਡਿੱਲ਼ੋ (ਪੰਜਾਬ ਯੂਥ ਕਾਂਗਰਸ), ਜਿਮੀ ਮਿਤਲ (ਮਹਾ ਸ਼ਕਤੀ ਕਲਾ ਮੰਦਰ) ਅਤੇ ਰਮਣ ਸ਼ਰਮਾ (ਪੀ.ਆਰ.ਟੀ.ਸੀ.) ਹਾਜ਼ਰ ਰਹੇ।
ਪ੍ਰਧਾਨ ਪ੍ਰੋ. ਦਰਸ਼ਨ ਕੁਮਾਰ ਨੇ ਵੀ ਕਿਹਾ ਕਿ ਇਸ ਤਰ੍ਹਾਂ ਦੇ ਕਾਰਜਕ੍ਰਮ ਵਿਦਿਆਰਥੀਆਂ ਨੂੰ ਵਿਸ਼ਵਾਸ ਨਾਲ ਅੱਗੇ ਵਧਣ ਅਤੇ ਆਪਣੀ ਪ੍ਰਤਿਭਾ ਨੂੰ ਮਾਣ ਨਾਲ ਦਰਸਾਉਣ ਲਈ ਪ੍ਰੇਰਿਤ ਕਰਦੇ ਹਨ। ਡਾਇਰੈਕਟਰ ਵਰੂਣ ਭਾਰਤੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਮੰਚ ਵਿਦਿਆਰਥੀਆਂ ਦੇ ਵਿਸ਼ਵਾਸ ਅਤੇ ਕਲਾ ਨੂੰ ਮਜ਼ਬੂਤ ਬਣਾਉਂਦੇ ਹਨ। ਪ੍ਰਿੰਸਿਪਲ ਡਾ. ਗੁਰਪਾਲ ਸਿੰਘ ਰਾਣਾ ਨੇ ਇਸ ਨੂੰ ਵਿਦਿਆਰਥੀਆਂ ਲਈ ਸਿੱਖਣ ਦਾ ਮਹੱਤਵਪੂਰਨ ਮੌਕਾ ਦੱਸਿਆ। ਵਾਈਸ ਪ੍ਰਿੰਸਿਪਲ ਵੀ.ਪੀ. ਸਿੰਗਲਾ ਨੇ ਯਤਨਾਂ ਦੀ ਸ੍ਰਾਹਨਾ ਕੀਤੀ।
ਵਾਈ.ਐਸ. ਕਾਲਜ ਨੂੰ ਸਾਲ 2022 ਵਿੱਚ ਸਭ ਤੋਂ ਉਭਰਦਾ ਉੱਚ ਸਿੱਖਿਆ ਸੰਸਥਾਨ ਸਨਮਾਨ ਪ੍ਰਾਪਤ ਹੋਇਆ ਹੈ।


