
ਕਰੀਬ 10 ਲੱਖ 04 ਹਜਾਰ ਰੁਪਏ ਦੇ ਗੁੰਮੇ ਮੋਬਾਇਲ ਅਸਲ ਮਾਲਕਾਂ ਨੂੰ ਕੀਤੇ ਸਪੁਰਦ – ਐਸ.ਐਸ.ਪੀ
ਹੈਲਪਲਾਈਨ ਨੰ. 1930 ਤੇ ਕੀਤੀ ਜਾਵੇ ਸਾਈਬਰ ਕਰਾਈਮ ਦੀ ਸ਼ਿਕਾਇਤ
ਮਾਲੇਰਕੋਟਲਾ 27 ਅਗਸਤ (ਹਿਮਾਂਸ਼ੂ ਗੋਇਲ)
ਸੀਨੀਅਰ ਕਪਤਾਨ ਪੁਲਿਸ ਗਗਨ ਅਜੀਤ ਸਿੰਘ ਦੇ ਦਿਸਾ ਨਿਰਦੇਸ਼ਾਂ ਹੇਠ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਸੱਤਪਾਲ ਸ਼ਰਮਾਂ ਅਤੇ ਉੱਪ ਕਪਤਾਨ ਪੁਲਿਸ (ਸਥਾਨਕ) ਮਾਨਵਜੀਤ ਸਿੰਘ ਸਿੱਧੂ ਦੀ ਅਗਵਾਈ ਹੇਠ ਥਾਣਾ ਸਾਈਬਰ ਕਰਾਈਮ ਦੀ ਟੀਮ ਵੱਲੋਂ ਗੁੰਮ ਹੋਏ ਮੋਬਾਇਲ ਫੋਨ CEIR (Central Equipment Identity Register) ਪੋਰਟਲ ਰਾਹੀ 52 ਮੋਬਾਇਲ ਫੋਨ ਟਰੇਸ ਕਰ ਕੇ ਅਸਲ ਮਾਲਕਾਂ ਦੇ ਸਪੁਰਦ ਕੀਤੇ ਗਏ ਹਨ। ਇਨ੍ਹਾਂ ਮੋਬਾਇਲਾਂ ਦੀ ਕੀਮਤ 10 ਲੱਖ 04 ਹਜਾਰ ਰੁਪਏ ਦੇ ਕਰੀਬ ਹੈ।
ਸਾਈਬਰ ਕਰਾਈਮ ਦੀ ਟੀਮ ਵੱਲੋਂ ਹੁਣ ਤੱਕ CEIR ਪੋਰਟਲ ਰਾਹੀਂ ਕਰੀਬ 250 ਗੁੰਮ ਹੋਏ ਮੋਬਾਇਲ ਫੋਨ ਟਰੇਸ ਕਰ ਕੇ ਅਸਲ ਮਾਲਕਾਂ ਦੇ ਸਪੁਰਦ ਕੀਤੇ ਜਾ ਚੁੱਕੇ ਹਨ। ਹੁਣ ਤੱਕ ਸਪੁਰਦ ਕੀਤੇ ਮੋਬਾਇਲ ਫੋਨਾ ਦੀ ਕੀਮਤ 40 ਲੱਖ 04 ਹਜਾਰ ਰੁਪਏ ਦੇ ਕਰੀਬ ਹੈ। ਸੀਨੀਅਰ ਕਪਤਾਨ ਪੁਲਿਸ ਗਗਨ ਅਜੀਤ ਸਿੰਘ ਨੇ ਆਮ ਪਬਲਿਕ ਨੂੰ CEIR (Central Equipment Identity Register) ਪੋਰਟਲ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਲਗਾਤਾਰ ਵੱਧ ਰਹੇ ਸਾਈਬਰ ਕਰਾਈਮ ਨੂੰ ਰੋਕਣ ਅਤੇ ਜਾਗਰੂਕ ਕਰਨ ਲਈ ਜਿਲ੍ਹੇ ਦੇ ਵੱਖ-2 ਸਕੂਲਾਂ, ਕਾਲਜਾਂ ਅਤੇ ਪਿੰਡਾਂ ਵਿੱਚ ਲਗਾਤਾਰ ਸਾਈਬਰ ਜਾਗਰੂਕ ਸੈਮੀਨਾਰ ਲਗਾਏ ਜਾ ਰਹੇ ਹਨ ।
ਉਹਨਾਂ ਕਿਹਾ ਕਿ ਜਿਲ੍ਹੇ ਦੇ ਵੱਖ-2 ਪਬਲਿਕ ਸਥਾਨਾਂ ਉੱਪਰ ਸਾਈਬਰ ਕਰਾਈਮ ਸਬੰਧੀ ਜਾਗਰੂਕ ਕਰਨ ਲਈ ਫਲੈਕਸ ਬੋਰਡ, ਪੈਂਫਲੇਟ ਅਤੇ ਇਸਤਿਹਾਰਬਾਜੀ ਰਾਹੀਂ ਮੁਹਿੰਮ ਚਲਾਈ ਜਾ ਰਹੀ ਹੈ। ਉਹਨਾਂ ਜੇਕਰ ਕਿਸੇ ਨਾਲ ਸਾਈਬਰ ਸਬੰਧੀ ਧੋਖਾਧੜੀ ਹੁੰਦੀ ਹੈ ਤਾਂ ਤੁਰੰਤ ਹੈਲਪਲਾਈਨ ਨੰਬਰ 1930 ਤੇ ਕਾਲ ਕੀਤੀ ਜਾ ਸਕਦੀ ਹੈ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ ।