
ਵਪਾਰ ਮੰਡਲ ਭਦੌੜ ਵਲੋਂ ਪੰਜਵਾਂ ਖੂਨਦਾਨ ਕੈਂਪ ਲਗਾਇਆ ਗਿਆ
ਭਦੌੜ:-ਵਪਾਰ ਮੰਡਲ ਭਦੌੜ ਵਲੋਂ ਬਲੱਡ ਡੋਨਰ ਸੁਸਾਇਟੀ, ਸ੍ਰੀ ਕ੍ਰਿਸ਼ਨ ਕਲੱਬ ਭਦੌੜ ਅਤੇ ਨਗਰ ਵਾਸੀਆਂ ਸਹਿਯੋਗ ਨਾਲ 5 ਖੂਨਦਾਨ ਕੈਂਪ ਗਿਆਰਾਂ ਰੁੱਦਰ ਸ਼ਿਵ ਮੰਦਰ ਪੱਥਰਾਂ ਵਾਲੀ ਵਿਖੇ ਲਗਾਇਆ ਗਿਆ ਜਿਸ ਦਾ ਉਦਘਾਟਨ ਤਪ ਅਸਥਾਨ ਸੰਤ ਬਾਬਾ ਭਾਨ ਸਿੰਘ ਜੀ ਦੇ ਮੁੱਖ ਸੇਵਾਦਾਰ ਬਾਬਾ ਚਮਕੌਰ ਸਿੰਘ ਵਲੋਂ ਕੀਤਾ ਗਿਆ ।
ਇਸ ਕੈਂਪ ਵਿਚ ਸਿਵਲ ਹਸਪਤਾਲ ਬਰਨਾਲਾ ਦੇ ਬਲੱਡ ਬੈਂਕ ਦੀ ਟੀਮ ਪੁੱਜੀ ਜਿੰਨਾਂ ਨੇ 50 ਦੇ ਕਰੀਬ ਯੂਨਿਟਾਂ ਖੂਨਦਾਨੀਆਂ ਪਾਸੋਂ ਦਾਨ ਵਿਚ ਪ੍ਰਾਪਤ ਕੀਤੀਆਂ। ਇਸ ਮੌਕੇ ਸੰਤ ਬਾਬਾ ਚਮਕੌਰ ਸਿੰਘ , ਨਗਰ ਕੌਂਸਲ ਭਦੌੜ ਦੇ ਪ੍ਰਧਾਨ ਮਨੀਸ਼ ਕੁਮਾਰ ਗਰਗ, ਸਾਬਕਾ ਚੇਅਰਮੈਨ ਅਰੁਣ ਕੁਮਾਰ ਸਿੰਗਲਾ, ਸੈਲਰ ਐਸੋਸੀਏਸ਼ਨ ਪ੍ਰਧਾਨ ਹਰੀਸ਼ ਕੁਮਾਰ ਗਰਗ, ਅਭੈ ਕੁਮਾਰ ਗਰਗ, ਵਿਪਨ ਕੁਮਾਰ ਗੁਪਤਾ , ਸਰਿੰਦਰਪਾਲ ਗਰਗ, ਜਵਾਹਰ ਲਾਲ ਸਿੰਗਲਾ, ਦੀਪਕ ਸ਼ਰਮਾ ਬੋਨੀ ਨੇ ਕਲੱਬ ਦੇ ਪ੍ਰਧਾਨ ਗੁਰਦੀਪ ਦੀਪਾ ਦੇ ਯਤਨਾਂ ਦੀ ਸਲਾਘਾ ਕਰਦੇ ਹੋਏ ਕਿਹਾ ਕਿ ਖੂਨਦਾਨ ਦਾ ਕਾਰਜ ਮਨੁੱਖੀ ਜਿੰਦਗੀ ਲਈ ਅਹਿਮ ਹੈ ਕਿਉਂਕਿ ਕਿਸੇ ਵਿਅਕਤੀ ਵਲੋਂ ਦਿੱਤਾ ਖੂਨ ਪਤਾ ਨਹੀਂ ਕਿਹੜੇ ਦੇ ਚਿਰਾਗ ਨੂੰ ਰੋਸ਼ਨ ਕਰੇਗਾ ਜਿਸ ਕਰਕੇ ਮਨੁੱਖ ਨੂੰ ਖੂੁਨਦਾਨ ਕਰਨ ਲਈ ਹਮੇਸ਼ਾਂ ਤਿਆਰ ਰਹਿਣਾ ਚਾਹੀਦਾ ਹੈ। ਕਲੱਬ ਵਲੋਂ ਪੁੱਜੇ ਮਹਿਮਾਨਾਂ ਅਤੇ ਖੂਨ ਦਾਨੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਸਮੇਂ ਰਾਜਿੰਦਰ ਕੁਮਾਰ ਬਿੰਦਰ, ਸਰਪੰਚ ਗੁਰਜੰਟ ਸਿੰਘ ਜੈਦ, ਝਰਮਲ ਸਿੰਘ ਜੰਗੀਆਣਾ, ਸੀਤਲ ਕੁਮਾਰ ਸਿੰਗਲਾ, ਪ੍ਰਵੀਨ ਕੁਮਾਰ ਗੌਤਮ, ਨੀਤਨ ਸਿੰਗਲਾ, ਚੰਦਰ ਸੇਖਰ ਹੈਪੀ, ਸਤੀਸ਼ ਕੁਮਾਰ ਤੀਸਾ, ਕੌਂਸਲਰ ਲਾਭ ਸਿੰਘ, ਬੀਰਬਲ ਦਾਸ, ਨਵਦੀਪ ਦੀਪੂ ਸਿੰਗਲਾ, ਇਕਬਾਲ ਸਿੰਘ, ਸੰਜੀਵ ਕੁਮਾਰ ਸੀਪਾ, ਪ੍ਰਵੀਨ ਕੁਮਾਰ ਪੀਨਾ, ਪਰਮਜੀਤ ਤਲਵਾੜ, ਪ੍ਰਦੀਪ ਰਿੰਕਾ ਆਦਿ ਹਾਜ਼ਰ ਸਨ।