
ਟੰਡਨ ਸਕੂਲ ਦਾ ਏਕਮ ਅਗਰਵਾਲ ਸਟੇਟ ਪੱਧਰ ਲਈ ਚੁਣਿਆ ਗਿਆ
ਬਰਨਾਲਾ:- ਇਲਾਕੇ ਦੀ ਪ੍ਰਸਿੱਧ ਸੰਸਥਾ ਟੰਡਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਬਰੋਨਜ਼ ਮੈਡਲ ਜਿੱਤਿਆ। 69ਵੀਂ ਸਕੂਲ ਖੇਡਾਂ ਦੇ ਜਿਲ੍ਹਾ ਪੱਧਰ ਦੇ ਟੇਬਲ ਟੈਨਿਸ ਦੇ ਮੁਕਾਬਲੇ ਐੱਲ ਬੀ ਐੱਸ ਕਾਲਜ ਵਿੱਖੇ ਕਰਵਾਏ ਗਏ। ਜਿਸ ਵਿੱਚ ਵੱਖ-ਵੱਖ ਸਕੂਲਾਂ ਦੀਆਂ ਟੇਬਲ ਟੈਨਿਸ ਟੀਮਾਂ ਨੇ ਭਾਗ ਲਿਆ। ਟੰਡਨ ਇੰਟਰਨੈਸ਼ਨਲ ਸਕੂਲ ਵੱਲੋਂ ਲੜਕੇ ਅਤੇ ਲੜਕੀਆਂ ਦੀਆਂ ਟੀਮਾਂ ਨੇ ਭਾਗ ਲਿਆ ਅਤੇ ਵਧੀਆ ਪ੍ਰਦਰਸ਼ਨ ਕੀਤਾ। ਇਸ ਟੂਰਨਾਮੈਂਟ ਵਿੱਚ ਟੰਡਨ ਇੰਟਰਨੈਸ਼ਨਲ ਸਕੂਲ ਦੀ ਲੜਕਿਆਂ ਦੀ ਟੀਮ, ਜਿਸ ਵਿਚ ਏਕਮ ਅੱਗਰਵਾਲ, ਜੈ ਕੁਮਰ ਸ਼ਰਮਾ,ਹਰਸ਼ਿਤ ਮਨੂਰ , ਭਵੇਸ਼ ਗੋਇਲ ਅਤੇ ਅੰਸ਼ਦੀਪ ਸਿੰਘ ਨੇ ਵਧੀਆ ਪ੍ਰਦਰਸ਼ਨ ਕਰਦੇ ਹੋਏ ਬਰੋਨਜ਼ ਮੈਡਲ ਜਿੱਤਿਆ। ਇਸ ਮੁਕਾਬਲੇ ਵਿਚ ਟੰਡਨ ਸਕੂਲ ਦਾ ਵਿਦਿਆਰਥੀ ਏਕਮ ਅੱਗਰਵਾਲ ਨੂੰ ਸਟੇਟ ਪੱਧਰ ਲਈ ਚੁਣਿਆ ਗਿਆ।
ਇਸ ਖਾਸ ਮੌਕੇ ‘ਤੇ ਸਕੂਲ ਦੀ ਪ੍ਰਿੰਸੀਪਲ ਮੈਡਮ ਸ਼ਾਲਿਨੀ ਕੌਸ਼ਲ ਨੇ ਬੱਚਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਜਿੱਤ ਸਿਰਫ਼ ਖਿਡਾਰੀਆਂ ਦੀ ਨਹੀਂ ਸਗੋਂ ਪੂਰੇ ਸਕੂਲ ਦੀ ਹੈ। ਸਕੂਲ ਦੇ ਖਿਡਾਰੀਆਂ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਮੈਡਲ ਜਿੱਤ ਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ। ਸਕੂਲ ਦੇ ਟੇਬਲ ਟੈਨਿਸ ਕੋਚ ਸੁਖਦੇਵ ਸਿੰਘ ਅਤੇ ਡੀ ਪੀ ਹਰਜੀਤ ਸਿੰਘ ਨੂੰ ਵੀ ਇਸ ਜਿੱਤ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਬੱਚਿਆਂ ਵਿਚ ਹੋਰ ਜੋਸ਼ ਭਰਨ ਤਾ ਜੋ ਹੋਰ ਉੱਚੀ ਜਿੱਤ ਹਾਸਿਲ ਕਰਨ।
ਸਕੂਲ ਦੇ ਐਮ ਡੀ ਸ਼ਿਵ ਸਿੰਗਲਾ ਦੀ ਮੋਟੀਵੇਸ਼ਨਲ ਸਪੀਚ ਨੇ ਬੱਚਿਆਂ ਦਾ ਹੌਸਲਾ ਹੋਰ ਵਧਾਇਆ। ਉਨ੍ਹਾਂ ਕਿਹਾ ਕਿ ਜਿੱਤ-ਹਾਰ ਖੇਡ ਦਾ ਹਿੱਸਾ ਹੈ, ਪਰ ਸੱਚੀ ਜਿੱਤ ਉਹ ਹੈ ਜੋ ਬੱਚੇ ਆਪਣੇ ਅੰਦਰ ਭਰੋਸਾ ਪੈਦਾ ਕਰਕੇ ਹਾਸਲ ਕਰਦੇ ਹਨ।
ਸ਼ਿਵ ਸਿੰਗਲਾ ਨੇ ਵਾਰ-ਵਾਰ ਇਸ ਗੱਲ ਤੇ ਜ਼ੋਰ ਦਿੱਤਾ ਕਿ ਬੱਚਿਆਂ ਨੂੰ ਸਿਰਫ਼ ਕਿਤਾਬੀ ਗਿਆਨ ਨਹੀਂ, ਸਗੋਂ ਖੇਡਾਂ ਵਿੱਚ ਭਾਗ ਲੈਣ ਦੀ ਵੀ ਲੋੜ ਹੈ। ਉਨ੍ਹਾਂ ਦੀ ਮੋਟੀਵੇਸ਼ਨਲ ਸਪੀਚ ਨੇ ਬੱਚਿਆਂ ਨੂੰ ਪ੍ਰਭਾਵਿਤ ਕੀਤਾ, ਅਤੇ ਕਿਹਾ ਕਿ ਟੰਡਨ ਸਕੂਲ ਹਮੇਸ਼ਾਂ ਬੱਚਿਆਂ ਨੂੰ ਅੱਗੇ ਵਧਣ ਲਈ ਪ੍ਰੇਰਿਤ ਕਰਦਾ ਰਹਿੰਦਾ ਹਾਂ । ਬੱਚਿਆਂ ਨੂੰ ਅਤੇ ਸਕੂਲ ਦੇ ਕੋਚ ਨੂੰ ਵਧਾਈ ਦਿੰਦੇ ਹੋਏ ਇਹ ਵੀ ਕਿਹਾ ਕਿ ਇਹ ਮੈਡਲ ਆਉਣ ਵਾਲੀਆਂ ਕਾਮਯਾਬੀਆਂ ਦੀ ਸ਼ੁਰੂਆਤ ਹੈ। ਉਨ੍ਹਾਂ ਦੀ ਮੋਟੀਵੇਸ਼ਨਲ ਸਪੀਚ ਨੇ ਖਿਡਾਰੀਆਂ ਨੂੰ ਆਗਾਮੀ ਮੁਕਾਬਲਿਆਂ ਲਈ ਤਿਆਰੀ ਕਰਨ ਦਾ ਹੋਸਲਾ ਦਿੱਤਾ।