
ਟ੍ਰਾਈਡੈਂਟ ਗਰੁੱਪ ਨੂੰ ਆਈ.ਬੀ.ਡੀ.ਏ 2025 ਵਿਖੇ ‘ਬੈਸਟ ਇਨ-ਹਾਊਸ ਸਟੂਡੀਓ’ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ
ਚੰਡੀਗੜ੍ਹ ਪੰਜਾਬ , 27 ਅਗਸਤ(ਹਿਮਾਂਸ਼ੂ ਗੋਇਲ)
ਟ੍ਰਾਈਡੈਂਟ ਗਰੁੱਪ, ਜੋ ਕਿ ਟੈਕਸਟਾਈਲ ਅਤੇ ਪੇਪਰ ਖੇਤਰ ਵਿੱਚ ਅਗੇਤੀ ਗਲੋਬਲ ਨਿਰਮਾਤਾ ਅਤੇ ਨਿਰਯਾਤਕ ਹੈ, ਨੂੰ ਪ੍ਰਸਿੱਧ ਇੰਡੀਆਜ਼ ਬੈਸਟ ਡਿਜ਼ਾਈਨ ਅਵਾਰਡਜ਼ 2025 ‘ਚ ਬੈਸਟ ਇਨ-ਹਾਊਸ ਸਟੂਡਿਓ ਦੇ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਟ੍ਰਾਈਡੈਂਟ ਦੀ ਡਿਜ਼ਾਈਨ ਉਤਕ੍ਰਿਸ਼ਟਤਾ ਪ੍ਰਤੀ ਵਚਨਬੱਧਤਾ ਅਤੇ ਇਨੋਵੇਸ਼ਨ-ਆਧਾਰਿਤ ਡਿਜ਼ਾਈਨ ‘ਚ ਇਸ ਦੀ ਨੇਤ੍ਰਿਤਾ ਦੀ ਪੁਸ਼ਟੀ ਕਰਦਾ ਹੈ।
ਇੱਕ ਮਹੱਤਵਪੂਰਨ ਦੋਹਰੀ ਜਿੱਤ ਵਿੱਚ, ਟ੍ਰਾਈਡੈਂਟ ਗਰੁੱਪ ਨੂੰ ਗ੍ਰੇਟੈਸਟ ਆਫ ਆਲ ਟਾਈਮ (GOAT) – ਦ ਡਿਜ਼ਾਈਨ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ। ਇਹ ਖ਼ਾਸ ਸਨਮਾਨ ਉਹਨਾਂ ਪਿਛਲੇ ਜੇਤੂਆਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਕਈ ਵਾਰ ਬੈਸਟ ਡਿਜ਼ਾਈਨ ਸਟੂਡਿਓ ਦਾ ਖ਼ਿਤਾਬ ਹਾਸਲ ਕੀਤਾ ਹੈ। ਟ੍ਰਾਈਡੈਂਟ ਨੇ ਇਹ ਉਪਲਬਧੀ 2021, 2022, 2023 ਅਤੇ 2025 ਵਿੱਚ ਬੈਸਟ ਇਨ-ਹਾਊਸ ਸਟੂਡਿਓ ਅਵਾਰਡ ਜਿੱਤ ਕੇ ਪ੍ਰਾਪਤ ਕੀਤੀ, ਜਿਸ ਨਾਲ ਇਸ ਦੀ ਡਿਜ਼ਾਈਨ ਵਿੱਚ ਲੰਬੇ ਸਮੇਂ ਦੀ ਪ੍ਰਭਾਵਸ਼ਾਲੀ ਹਿਸੇਦਾਰੀ ਅਤੇ ਲੀਡਰਸ਼ਿਪ ਸਾਬਤ ਹੋਈ।
ਇਹ ਅਵਾਰਡ ਡਿਜ਼ਾਈਨ ਇੰਡੀਆ ਸ਼ੋ ਦੇ 10ਵੇਂ ਸੰਸਕਰਣ ‘ਚ ਪ੍ਰਦਾਨ ਕੀਤੇ ਗਏ, ਜੋ ਦੇਸ਼ ਦੇ ਸਭ ਤੋਂ ਪ੍ਰਭਾਵਸ਼ਾਲੀ ਡਿਜ਼ਾਈਨ ਮਾਹਿਰਾਂ ਨੂੰ ਇਕੱਠਾ ਕਰਕੇ ਰਚਨਾਤਮਕਤਾ ਅਤੇ ਨਵਾਚਾਰ ਦਾ ਜਸ਼ਨ ਮਨਾਉਂਦਾ ਹੈ।
ਟ੍ਰਾਈਡੈਂਟ ਦਾ ਇਨ-ਹਾਊਸ ਡਿਜ਼ਾਈਨ ਸਟੂਡਿਓ 50 ਤੋਂ ਵੱਧ ਡਿਜ਼ਾਈਨਰਾਂ ਦੀ ਟੀਮ ‘ਤੇ ਆਧਾਰਿਤ ਹੈ, ਜੋ ਕਿ ਨੇਸ਼ਨਲ ਇੰਸਟੀਚਿਊਟ ਆਫ ਡਿਜ਼ਾਈਨ (NID), ਨੇਸ਼ਨਲ ਇੰਸਟੀਚਿਊਟ ਆਫ ਫੈਸ਼ਨ ਟੈਕਨੋਲੋਜੀ (NIFT) ਅਤੇ ਹੋਰ ਪ੍ਰਮੁੱਖ ਭਾਰਤੀ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਨਾਲ ਸੰਬੰਧਤ ਹਨ। ਇਹ ਟੀਮ ਸਸਟੇਨੀਬਿਲਿਟੀ, ਕਹਾਣੀ ਕਹਿਣ ਦੀ ਕਲਾ ਅਤੇ ਗਲੋਬਲ ਟ੍ਰੈਂਡ ਰਿਸਰਚ ਨੂੰ ਜੋੜ ਕੇ ਉਹ ਉਤਪਾਦ ਤਿਆਰ ਕਰਦੀ ਹੈ ਜੋ ਖਪਤਕਾਰਾਂ ਵੱਲੋਂ ਬਹੁਤ ਪਸੰਦ ਕੀਤੇ ਜਾਂਦੇ ਹਨ। ਟੀਮ ਦੀਆਂ ਖ਼ਾਸ ਸਮਰੱਥਾਵਾਂ ਵਿੱਚ ਟ੍ਰੈਂਡ ਫੋਰਕਾਸਟਿੰਗ, ਸਰਫੇਸ ਪੈਟਰਨ ਵਿਕਾਸ, ਪ੍ਰਿੰਟ ਕ੍ਰਿਏਸ਼ਨ, ਪ੍ਰੋਡਕਟ ਇਨੋਵੇਸ਼ਨ ਅਤੇ ਵਿਜ਼ੂਅਲ ਸਟੋਰੀਟੈਲਿੰਗ ਸ਼ਾਮਲ ਹਨ।
ਇਸਦੇ ਕੁਝ ਮਹੱਤਵਪੂਰਨ ਡਿਜ਼ਾਈਨ ਪ੍ਰੋਜੈਕਟਾਂ ਵਿੱਚ ਵਸੰਤ ਕਲੇਕਸ਼ਨ, ਭਾਰਤ ਟੈਕਸ ਪ੍ਰੋਜੈਕਟ, ਪ੍ਰਕ੍ਰਿਤਿ ਕਲੇਕਸ਼ਨ ਅਤੇ ਹੋਰ ਪ੍ਰਭਾਵਸ਼ਾਲੀ ਪਹਿਲਕਦਮੀਆਂ ਸ਼ਾਮਲ ਹਨ।
ਟ੍ਰਾਈਡੈਂਟ ਗਰੁੱਪ, ਜੋ ਕਿ ਟੈਰੀ ਟੌਵਲ ਦਾ ਦੁਨੀਆ ਦਾ ਸਭ ਤੋਂ ਵੱਡਾ ਨਿਰਮਾਤਾ ਹੈ, ਨੇ ਟੈਕਸਟਾਈਲ, ਪੇਪਰ, ਕੈਮਿਕਲ ਅਤੇ ਐਨਰਜੀ ਖੇਤਰਾਂ ਵਿੱਚ ਉਦਯੋਗਕ ਮਾਪਦੰਡ ਸਥਾਪਿਤ ਕੀਤੇ ਹਨ। ਕੰਪਨੀ ਉਤਪਾਦਕਤਾ ਦੀ ਉਤਕ੍ਰਿਸ਼ਟਤਾ ਦੇ ਨਾਲ-ਨਾਲ ਡਿਜ਼ਾਈਨ ਥਿੰਕਿੰਗ, ਇਨੋਵੇਸ਼ਨ ਅਤੇ ਸਸਟੇਨੀਬਿਲਿਟੀ-ਕੇਂਦਰਿਤ ਦ੍ਰਿਸ਼ਟੀਕੋਣ ਲਈ ਵੀ ਜਾਣੀ ਜਾਂਦੀ ਹੈ।
ਇਸ ਸਨਮਾਨ ਨੇ ਟ੍ਰਾਈਡੈਂਟ ਦੀ ਡਿਜ਼ਾਈਨ ਅਤੇ ਸ਼ਿਲਪਕਲਾ ਰਾਹੀਂ ਰੋਜ਼ਾਨਾ ਜੀਵਨ ਨੂੰ ਬਿਹਤਰ ਬਣਾਉਣ ਦੀ ਵਚਨਬੱਧਤਾ ਨੂੰ ਸਾਬਤ ਕੀਤਾ ਅਤੇ ਭਾਰਤ ਦੇ ਡਿਜ਼ਾਈਨ ਅਤੇ ਮੈਨੂਫੈਕਚਰਿੰਗ ਖੇਤਰ ਵਿੱਚ ਇਸਦੇ ਅਗਵਾਈ ਭਰੇ ਸਥਾਨ ਨੂੰ ਦੁਬਾਰਾ ਮਜ਼ਬੂਤ ਕੀਤਾ।
इस समाचार को हिंदी में पड़े————-
ट्राइडेंट ग्रुप को आई.बी.डी.ए 2025 में ‘बेस्ट इन-हाउस स्टूडियो’ सम्मान से सम्मानित किया गया
पंजाब, चंडीगढ़
ट्राइडेंट ग्रुप, जो टेक्सटाइल और पेपर के क्षेत्र में अग्रणी वैश्विक निर्माता और निर्यातक है, को प्रतिष्ठित इंडियाज़ बेस्ट डिज़ाइन अवार्ड्स 2025 में बेस्ट इन-हाउस स्टूडियो के खिताब से सम्मानित किया गया। यह सम्मान ट्राइडेंट की डिज़ाइन उत्कृष्टता के प्रति प्रतिबद्धता और इनोवेशन-आधारित डिज़ाइन में इसकी नेतृत्व क्षमता को दर्शाता है।
एक उल्लेखनीय दोहरी जीत में, ट्राइडेंट ग्रुप को ग्रेटेस्ट ऑफ ऑल टाइम (GOAT) – द डिज़ाइन अवार्ड से भी सम्मानित किया गया। यह विशेष सम्मान उन पूर्व विजेताओं को दिया जाता है जिन्होंने “बेस्ट डिज़ाइन स्टूडियो” का खिताब कई बार जीता है। ट्राइडेंट ने यह उपलब्धि 2021, 2022, 2023 और 2025 में बेस्ट इन-हाउस स्टूडियो पुरस्कार जीतकर हासिल की, जिससे इसकी डिज़ाइन में दीर्घकालिक प्रभाव और नेतृत्व की पुष्टि हुई।
यह पुरस्कार डिज़ाइन इंडिया शो के 10वें संस्करण में प्रदान किए गए, जो देश के सबसे प्रभावशाली डिज़ाइन विशेषज्ञों को एक मंच पर लाकर रचनात्मकता और इनोवेशन का उत्सव मनाता है।
ट्राइडेंट का इन-हाउस डिज़ाइन स्टूडियो 50 से अधिक डिज़ाइनरों की टीम है, जो नेशनल इंस्टिट्यूट ऑफ डिजाईन –एनआईडी (NID), नेशनल इंस्टीट्यूट ऑफ फैशन टेक्नोलॉजी -एनआईएफ़टी (NIFT) जैसे प्रमुख भारतीय और अंतरराष्ट्रीय संस्थानों से हैं। यह टीम स्थायित्व, कहानी कहने की कला और वैश्विक ट्रेंड रिसर्च को मिलाकर उपभोक्ताओं द्वारा पसंद किए जाने वाले उत्पादों का निर्माण करती है। इनकी क्षमताएं ट्रेंड फोरकास्टिंग, सरफेस पैटर्न डेवलपमेंट, प्रिंट क्रिएशन, प्रोडक्ट इनोवेशन और विज़ुअल स्टोरीटेलिंग तक फैली हुई हैं।
इसके कुछ प्रमुख डिज़ाइन प्रोजेक्ट्स में वसंत कलेक्शन, भारत टेक्स प्रोजेक्ट, प्रकृति कलेक्शन और अन्य प्रभावशाली पहलें शामिल हैं।
ट्राइडेंट ग्रुप, जो टेरी टॉवेल्स का विश्व का सबसे बड़ा निर्माता है, ने टेक्सटाइल, पेपर, केमिकल और एनर्जी क्षेत्रों में उद्योग मानक स्थापित किए हैं। यह कंपनी उत्पाद उत्कृष्टता के साथ-साथ डिज़ाइन थिंकिंग, इनोवेशन और स्थायित्व-आधारित दृष्टिकोण के लिए भी जानी जाती है।
इस सम्मान ने ट्राइडेंट की डिज़ाइन और शिल्पकला के माध्यम से रोज़मर्रा की ज़िंदगी को बेहतर बनाने की प्रतिबद्धता को प्रमाणित किया और भारत के डिज़ाइन और निर्माण क्षेत्र में इसके अग्रणी स्थान को पुनः स्थापित किया।