
ਬਰਨਾਲਾ
ਵਾਈ.ਐੱਸ. ਪਬਲਿਕ ਸਕੂਲ ਵੱਲੋਂ ਵਿਦਿਆਰਥੀ ਕੌਂਸਲ ਚੋਣਾਂ 2025-26 ਸਫਲਤਾਪੂਰਵਕ ਕਰਵਾਈਆਂ ਗਈਆਂ, ਜੋ ਕਿ ਸਿੱਖਿਆ ਨੂੰ ਹਕੀਕਤੀ ਅਨੁਭਵਾਂ ਨਾਲ ਜੋੜਦੀ ਹੈ। ਇਹ ਚੋਣ ਪ੍ਰਕਿਰਿਆ ਵਿਦਿਆਰਥੀਆਂ ਲਈ ਨੇਤ੍ਰਤਵ, ਜ਼ਿੰਮੇਵਾਰੀ ਅਤੇ ਲੋਕਤੰਤਰ ਦੀ ਸਮਝ ਨੂੰ ਜੀਵੰਤ ਤਜਰਬੇ ਵਜੋਂ ਜਾਪਣ ਵਾਲਾ ਮੰਚ ਬਣੀ। ਇਸ ਵਾਰੀ ਚੋਣਾਂ ਦੀ ਖਾਸ ਗੱਲ ਇਹ ਸੀ ਕਿ ਉਮੀਦਵਾਰਾਂ ਨੇ ਪ੍ਰਚਾਰ ਕੀਤਾ, ਆਪਣੀਆਂ ਪਾਰਟੀਆਂ ਬਣਾਈਆਂ, ਘੋਸ਼ਣਾ ਪੱਤਰ ਪੇਸ਼ ਕੀਤੇ ਅਤੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਰਾਹੀਂ ਵੋਟਾਂ ਪਾਈਆਂ ਗਈਆਂ, ਜਿਸ ਰਾਹੀਂ ਭਾਰਤੀ ਲੋਕਤੰਤਰ ਦੀ ਅਸਲ ਝਲਕ ਵਿਦਿਆਰਥੀਆਂ ਨੇ ਜਾਣੀ। ਨਵ ਚੁਣੇ ਹੋਏ ਵਿਦਿਆਰਥੀ ਅਗੂਆਂ ਸਕਾਲਰ ਅਨੂਰੀਤ (ਸਕੂਲ ਮੰਤਰੀ), ਸਕਾਲਰ ਚੈਤਨਿਆ (ਡਿਪਟੀ ਸਕੂਲ ਮੰਤਰੀ), ਸਕਾਲਰ ਔਸ਼ੀਮਾ (ਈਵੈਂਟ ਮੰਤਰੀ), ਸਕਾਲਰ ਆਦਿਤ (ਅਕੈਡਮਿਕ ਐਕਸੀਲੈਂਸ ਮੰਤਰੀ), ਸਕਾਲਰ ਅਰਸ਼ਵੀਰ (ਡੈਕੋਰਮ ਮੰਤਰੀ), ਸਕਾਲਰ ਜਗਮੀਤ (ਲਿਟਰੇਰੀ ਅਤੇ ਮੀਡੀਆ ਮੰਤਰੀ), ਸਕਾਲਰ ਜਸ਼ਨਪ੍ਰੀਤ (ਹੈਲਥ ਐਂਡ ਹਾਈਜੀਨ ਮੰਤਰੀ) ਅਤੇ ਸਕਾਲਰ ਗੁਰਮਨ (ਕਮਿਊਨੀਕੇਸ਼ਨ ਮੰਤਰੀ) ਚੁਣੇ ਗਏ। ਪ੍ਰਿੰਸੀਪਲ ਸ੍ਰੀ ਮੋਹਿਤ ਜਿੰਦਲ ਨੇ ਦੱਸਿਆ ਕੀ ਅਸੀਂ ਕੇਵਲ ਗੁਣਵੱਤਾਪੂਰਣ ਸਿੱਖਿਆ ਨਹੀਂ ਦੇ ਰਹੇ, ਅਸੀਂ ਵਿਅਵਹਾਰਿਕ ਸਿੱਖਿਆ ਵੀ ਦੇ ਰਹੇ ਹਾਂ। ਲੋਕਤੰਤਰ, ਲੀਡਰਸ਼ਿਪ ਅਤੇ ਟੀਮਵਰਕ ਸਿਰਫ਼ ਪਾਠ ਦੀ ਗੱਲ ਨਹੀਂ, ਇਹ ਜੀਵਨ ਵਿੱਚ ਅਮਲ ਕਰਨ ਵਾਲੇ ਪਾਠ ਹਨ। ਵਾਈ.ਐੱਸ. ਪਬਲਿਕ ਸਕੂਲ ਵਿੱਚ ਵਿਦਿਆਰਥੀ ਸਿਰਫ਼ ਸਕਾਲਰ ਨਹੀਂ, ਭਵਿੱਖ ਦੇ ਲੀਡਰ ਬਣ ਰਹੇ ਹਨ। ਇਹ ਤਜਰਬਾ ਵਿਦਿਆਰਥੀਆਂ ਦੇ ਆਤਮ-ਵਿਸ਼ਵਾਸ ਨੂੰ ਵਧਾਉਂਦਾ ਹੈ ਅਤੇ ਉਨ੍ਹਾਂ ਦੀ ਨਾਗਰਿਕ ਸੋਚ ਅਤੇ ਲੀਡਰਸ਼ਿਪ ਦੀਆਂ ਨੀਹਾਂ ਨੂੰ ਮਜ਼ਬੂਤ ਕਰਦਾ ਹੈ। ਵਾਈ.ਐੱਸ. ਪਬਲਿਕ ਸਕੂਲ ਨਵੀਨਤਮ ਸਿੱਖਿਆ ਵਿੱਚ ਨਵੇਂ ਮਾਪਦੰਡ ਸੈੱਟ ਕਰ ਰਿਹਾ ਹੈ। ਜਿੱਥੇ ਮੁੱਲ ਸਿਰਫ ਪੜ੍ਹਾਏ ਨਹੀਂ ਜਾਂਦੇ, ਸਗੋਂ ਹਰ ਰੋਜ਼ ਦੀ ਜ਼ਿੰਦਗੀ ਵਿੱਚ ਉਤਾਰੇ ਜਾਂਦੇ ਹਨ।