
ਮਨੁੱਖਤਾ ਦੀ ਸੇਵਾ ਹੀ ਸਭ ਤੋਂ ਉੱਤਮ ਸੇਵਾ ਹੈ: ਸੇਵਾ ਪ੍ਰਮੁੱਖ ਰਾਕੇਸ਼ ਮਿੱਤਲ
ਬਰਨਾਲਾ:-ਰਾਸ਼ਟਰੀ ਸੇਵਾ ਭਾਰਤੀ ਵੱਲੋਂ ਆਪਣੀ ਸਹਿਯੋਗੀ ਸੰਸਥਾ ਸਮਰਪਣ ਫਾਊਂਡੇਸ਼ਨ ਟਰੱਸਟ ਦੇ ਸਹਿਯੋਗ ਨਾਲ ਨੇਤਾ ਜੀ ਸੁਭਾਸ਼ ਆਜ਼ਾਦ ਹਿੰਦ ਕੁਸ਼ਟ ਆਸ਼ਰਮ ਨੇੜੇ ਅਨਾਜ ਮੰਡੀ ਬਰਨਾਲਾ ਵਿਖੇ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸੇਵਾ ਭਾਰਤੀ ਬਰਨਾਲਾ ਦੇ ਜ਼ਿਲ੍ਹਾ ਸੇਵਾ ਪ੍ਰਮੁੱਖ ਰਾਕੇਸ਼ ਕੁਮਾਰ ਧਨੌਲਾ, ਜ਼ਿਲ੍ਹਾ ਸਕੱਤਰ ਮਨੀਸ਼ ਬਾਂਸਲ ਅਤੇ ਮੋਬਾਈਲ ਮੈਡੀਕਲ ਟੀਮ ਦੀ ਸੰਚਾਲਿਕਾ ਸੰਤੋਸ਼ ਰਾਣੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਂਪ ਦੌਰਾਨ ਕੁਸ਼ਟ ਆਸ਼ਰਮ ਚ ਰਹਿੰਦੇ 100 ਤੋਂ ਵੱਧ ਮੈਂਬਰਾਂ ਦੀ ਕੁਸ਼ਟ ਰੋਗ ਸੰਬੰਧੀ ਜਾਂਚ ਕੀਤੀ ਗਈ ਅਤੇ ਮਰੀਜ਼ਾਂ ਦੇ ਜ਼ਖਮਾਂ ਦੀ ਮਾਈਨਰ ਸਰਜਰੀ ਕਰਕੇ ਮੱਲਮ ਪੱਟੀ ਕੀਤੀ ਗਈ ਅਤੇ ਦਵਾਈਆਂ ਮੁਫ਼ਤ ਵੰਡੀਆਂ ਗਈਆਂ।
ਮਰੀਜ਼ਾਂ ਦੇ ਖ਼ੂਨ, ਸ਼ੂਗਰ ਅਤੇ ਰਕਤ ਚਾਪ ਦੀ ਜਾਂਚ ਵੀ ਕੀਤੀ ਗਈ। ਔਰਤ ਮਰੀਜ਼ਾਂ ਨੂੰ ਸੈਨੇਟਰੀ ਪੈਡ ਵੰਡੇ ਗਏ। ਡਾਕਟਰ ਦੇਵ ਉਤਕਰਸ਼, ਨਰਸ ਲਲਨ, ਨਰਸ ਰੋਹਿਤ, ਨਰਸ ਕ੍ਰਿਸ਼ਨ ਕੁਮਾਰ ਅਤੇ ਡਰੈਸਰ ਅੰਕਿਤ ਕੁਮਾਰ ਨੇ ਮੈਡੀਕਲ ਕੈਂਪ ਦੌਰਾਨ ਤਨਦੇਹੀ ਨਾਲ ਡਿਊਟੀ ਨਿਭਾਈ। ਇਸ ਦੌਰਾਨ ਜ਼ਿਲ੍ਹਾ ਸੇਵਾ ਪ੍ਰਮੁੱਖ ਰਾਕੇਸ਼ ਕੁਮਾਰ ਧਨੌਲਾ ਅਤੇ ਸੇਵਾ ਭਾਰਤੀ ਦੇ ਜ਼ਿਲ੍ਹਾ ਸਕੱਤਰ ਮੁਨੀਸ਼ ਬਾਂਸਲ ਅਤੇ ਮੈਂਬਰ ਸੁਖਵਿੰਦਰ ਸਿੰਘ ਭੰਡਾਰੀ ਨੇ ਦੱਸਿਆ ਕਿ ਸਮਰਪਨ ਫਾਊਂਡੇਸ਼ਨ ਟਰੱਸਟ ਵੱਲੋਂ ਕੁਸਟ ਰੋਗੀਆਂ ਦੇ ਬੱਚਿਆਂ ਦੀ ਸਿੱਖਿਆ ਦਾ ਪ੍ਰਬੰਧ ਵੀ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਅੱਖਾਂ ਅਤੇ ਟੀ ਬੀ ਜਾਂਚ ਕੈਂਪ ਲਗਾਏ ਜਾਂਦੇ ਹਨ ਅਤੇ ਸਹਾਇਕ ਉਪਕਰਣ ਵੀ ਦਿੱਤੇ ਜਾਂਦੇ ਹਨ।ਜ਼ਿਲ੍ਹਾ ਸੇਵਾ ਪ੍ਰਮੁੱਖ ਰਾਕੇਸ਼ ਕੁਮਾਰ ਧਨੌਲਾ ਨੇ ਮੋਬਾਇਲ ਮੈਡੀਕਲ ਟੀਮ ਦਾ ਧੰਨਵਾਦ ਕੀਤਾ। ਇਸ ਮੌਕੇ ਅਚਾਰੀਆ ਸਿਰੀ ਨਿਵਾਸ, ਬ੍ਰਿਜ ਲਾਲ ਧਨੌਲਾ, ਐਡਵੋਕੇਟ ਦੀ ਦੀਪਕ ਜਿੰਦਲ, ਕੋਆਰਡੀਨੇਟਰ ਸੰਤੋਸ਼ ਰਾਣੀ, ਅਵਤਾਰ ਸਿੰਘ , ਡਰਾਈਵਰ ਕ੍ਰਿਸ਼ਨ ਕੁਮਾਰ, ਡਰੇਸਰ ਅੰਕਿਤ ਆਦਿ ਹਾਜ਼ਰ ਸਨ।