
ਵਾਈ.ਐੱਸ. ਪਬਲਿਕ ਸਕੂਲ ਵਿਖੇ ਕਿਤਾਬ ‘ਡੂੰਘੀਆਂ ਸੱਟਾਂ” ਦੀ ਪੇਸ਼ਕਾਰੀ ਸਮਾਰੋਹ
ਬਰਨਾਲਾ
ਪਿਛਲੇ ਦਿਨੀ ਇਲਾਕੇ ਦੀ ਮਸ਼ਹੂਰ ਸੰਸਥਾ ਵਾਈ.ਐੱਸ. ਪਬਲਿਕ ਸਕੂਲ, ਹੰਡਿਆਇਆ ਵਿੱਚ ਕਲਾਸ 12ਵੀਂ ਮੈਡੀਕਲ ਦੀ ਵਿਦਿਆਰਥਣ ਜਸ਼ਨਦੀਪ ਕੌਰ ਬਾਜਵਾ ਵੱਲੋਂ ਲਿਖੀ ਕਿਤਾਬ “ਡੂੰਘੀਆਂ ਸੱਟਾਂ” ਦੀ ਪੇਸ਼ਕਾਰੀ ਕੀਤੀ ਗਈ। ਇਸ ਕਿਤਾਬ ਦੀ ਪੇਸ਼ਕਾਰੀ ਪ੍ਰਿੰਸੀਪਲ ਸ੍ਰੀ ਮੋਹਿਤ ਜਿੰਦਲ, ਵਾਈਸ ਪ੍ਰਿੰਸੀਪਲ ਸ੍ਰੀ ਸਚਿਨ ਗੁਪਤਾ ਅਤੇ ਵਿਦਿਆਰਥਣ ਦੇ ਮਾਤਾ-ਪਿਤਾ ਵੱਲੋਂ ਕੀਤੀ ਗਈ। ਜਸ਼ਨਦੀਪ ਕੌਰ ਨੇ ਦੱਸਿਆ ਕਿ ਕਵਿਤਾਵਾਂ ਲਿਖਣ ਦੀ ਰੁਚੀ ਉਸਨੂੰ ਵਾਈ.ਐੱਸ. ਸਕੂਲ ਵਿਚ ਹੀ ਮਿਲੀ। ਇਹ ਸਕੂਲ ਵਿਦਿਆਰਥੀਆਂ ਨੂੰ ਹਿੰਦੀ, ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾਵਾਂ ਵਿੱਚ ਕਵਿਤਾਵਾਂ ਅਤੇ ਕਹਾਣੀਆਂ ਲਿਖਣ ਲਈ ਹੌਂਸਲਾ ਦਿੰਦਾ ਹੈ। “ਡੂੰਘੀਆਂ ਸੱਟਾਂ” ਉਸਦੇ ਮਨ ਦੇ ਵਿਚਾਰਾਂ ਅਤੇ ਭਾਵਨਾਵਾਂ ਦਾ ਸੰਕਲਨ ਹੈ। ਉਸ ਨੇ ਮਾਤਾ ਪਿਤਾ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਲਿਖਣ ਸਮੇਂ ਉਸਦਾ ਸਹਿਯੋਗ ਕੀਤਾ। ਇਸ ਮੌਕੇ ਡਾਇਰੈਕਟਰ ਸ੍ਰੀ ਵਰੁਣ ਭਾਰਤੀ ਅਤੇ ਪ੍ਰਧਾਨ ਪ੍ਰੋ. ਦਰਸ਼ਨ ਕੁਮਾਰ ਜੀ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਹਰ ਖੇਤਰ ਵਿੱਚ ਅੱਗੇ ਲੈ ਕੇ ਜਾਣਾ ਹੀ ਸਾਡਾ ਉਦੇਸ਼ ਹੈ – ਭਾਵੇਂ ਉਹ ਪੜਾਈ ਹੋਵੇ, ਖੇਡਾਂ ਜਾਂ ਲਿਖਾਰੀ ਬਣਨ ਦੀ ਦਿਸ਼ਾ। ਉਨ੍ਹਾਂ ਨੇ ਖੁਸ਼ਖਬਰੀ ਦਿੱਤੀ ਕਿ ਹੁਣ ਤੱਕ ਸਕੂਲ ਦੇ 56 ਵਿਦਿਆਰਥੀ ਆਪਣੀਆਂ ਕਿਤਾਬਾਂ ਛਪਵਾ ਚੁੱਕੇ ਹਨ, ਜੋ ਕਿ ਵੱਖ-ਵੱਖ ਭਾਸ਼ਾਵਾਂ ਵਿੱਚ ਹਨ। ਇਹ ਪੂਰੇ ਬਰਨਾਲਾ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਨੇ ਮਾਤਾ ਪਿਤਾ ਅਤੇ ਅਧਿਆਪਕਾਂ ਨੂੰ ਵਧਾਈ ਵੀ ਦਿੱਤੀ।