
ਸਾਡੇ ਕੋਲ ਜੇਕਰ ਬੋਲਣ ਦੀ ਆਜ਼ਾਦੀ ਹੈ ਤਾਂ ਉਹ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਸੰਵਿਧਾਨ ਦੀ ਬਦੌਲਤ ਆਈ ਹੈ:ਅਮਰਿੰਦਰ ਸਿੰਘ ਰਾਜਾ ਵੜਿੰਗ
ਬਰਨਾਲਾ ਵਾਸੀਆ ਦਾ ਸਦਾ ਰਿਣੀ ਰਹਾਂਗਾ : ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋ
ਬਰਨਾਲਾ/ਬਲਵਿੰਦਰ ਅਜ਼ਾਦ
ਜੇਕਰ ਅੱਜ ਸਾਡੇ ਕੋਲ ਬੋਲਣ ਦੀ ਆਜ਼ਾਦੀ ਹੈ ਤਾਂ ਉਹ ਬਾਬਾ ਸਾਹਿਬ ਭਾਰਤ ਰਤਨ ਡਾਕਟਰ ਭੀਮ ਰਾਓ ਅੰਬੇਡਕਰ ਦੁਬਾਰਾ ਰਚਿਤ ਸੰਵਿਧਾਨ ਦੀ ਬਦੌਲਤ ਹੈ ਪਰ ਕੇਂਦਰ ਦੀ ਬੀਜੇਪੀ ਸਰਕਾਰ ਆਰਐਸਐਸ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਸੰਵਿਧਾਨ ਨੂੰ ਲੈ ਕੇ ਕਥਿਤ ਤੌਰ ਤੇ ਕੋਜੀਆਂ ਚਾਲਾਂ ਚੱਲ ਰਹੀ ਹੈ ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ,ਇਹ ਪਕਟਾਵਾ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਾਂਗਰਸ ਪਾਰਟੀ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਅਤੇ ਮੌਜੂਦਾ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋ ਦੀ ਰਹਿਨੁਮਾਈ ਹੇਠ ਰੱਖੀ ਗਈ ਸੰਵਿਧਾਨ ਬਚਾਉ ਰੈਲੀ ਦੌਰਾਨ ਭਾਰੀ ਲੋਕ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਦੇਸ਼ ਦੇ ਗ੍ਰਹਿ ਮੰਤਰੀ ਨੇ ਪਾਰਲੀਮੈਂਟ ਵਿੱਚ ਇਹ ਗੱਲ ਕਹੀ ਕਿ ਹਰ ਗੱਲ ਵਿੱਚ ਬਾਬਾ ਸਾਹਿਬ ਬਾਬਾ ਸਾਹਿਬ ਕਰਨ ਦੀ ਥਾਂ ਜੇਕਰ ਭਗਵਾਨ ਦਾ ਨਾਮ ਲਿਆ ਹੁੰਦਾ ਤਾਂ ਇਹਨਾਂ ਦਾ ਭਲਾ ਹੋ ਜਾਣਾ ਸੀ, ਜਿਸ ਤੋਂ ਇਹ ਸਿੱਧਾ ਹੀ ਪ੍ਰਤੀਤ ਹੁੰਦਾ ਹੈ ਕਿ ਆਰਐਸਐਸ ਅਤੇ ਬੀਜੇਪੀ ਸੰਵਿਧਾਨ ਪ੍ਰਤੀ ਕਿੰਨੀ ਕੁ ਸੁਚੇਤ ਹਨ। ਇਸ ਗੱਲ ਦਾ ਅੰਦਾਜ਼ਾ ਗ੍ਰਹਿ ਮੰਤਰੀ ਦੇ ਉਕਤ ਬਿਆਨ ਤੋਂ ਹੀ ਲੱਗ ਜਾਂਦਾ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਨਸ਼ਾ ਮੁਕਤ ਪੰਜਾਬ ਦੇ ਨਾਂ ਹੇਠ ਕੀਤਾ ਜਾ ਰਿਹਾ ਪ੍ਰਚਾਰ ਅਸਲ ਮੁੱਦੇ ਤੋਂ ਕੋਹਾਂ ਦੂਰ ਹੈ, ਜਦਕਿ ਅੱਜ ਵੀ ਨਸ਼ਾ ਸਰੇਆਮ ਵਿਕਦਾ ਹੈ, ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਸਾਬਤ ਕਰਨ ਵਿੱਚ ਲੱਗੇ ਹੋਏ ਹਨ ਪੰਜਾਬ ਵਿੱਚ ਨਸ਼ਾ ਮੁਕਤ ਜਲਦੀ ਹੀ ਹੋ ਜਾਵੇਗਾ। ਉਹਨਾਂ ਅੱਗੇ ਕਿਹਾ ਜਵਾਨ ਡੰਡੇ ਤੇ ਜੋਰ ਨਾਲ ਦਬਾਇਆ ਜਾ ਰਿਹਾ ਹੈ, ਬੇਰੁਜ਼ਗਾਰ ਡਿਗਰੀਆਂ ਲੈ ਕੇ ਹੱਥਾਂ ਵਿੱਚ ਫਿਰ ਰਹੇ ਹਨ, ਉਹਨਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ, ਪੰਜਾਬ ਦੇ ਅੰਨਦਾਤਾ ਉਪਰ ਵੀ ਬੀ.ਜੇ.ਪੀ. ਦੇ ਕਥਿਤ ਇਸ਼ਾਰੇ ਤੇ ਕਿਸਾਨਾਂ ਨਾਲ ਧੱਕੇਸ਼ਾਹੀਆਂ ਕੀਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਪੰਜਾਬ ਅੰਦਰ ਜੋ ਵਾਅਦੇ ਆਮ ਆਦਮੀ ਪਾਰਟੀ ਨੇ ਕੀਤੇ ਸਨ ਉਹ ਵਾਅਦੇ ਸਿਰਫ ਬਿਆਨਾਂ ਤੱਕ ਹੀ ਸੀਮਤ ਹੋ ਕੇ ਰਹਿ ਗਏ ਹਨ। ਉਹਨਾਂ ਕਿਹਾ ਕਿ ਕੁਲ ਹਿੰਦ ਕਾਂਗਰਸ ਦੇ ਨੇਤਾ ਸ੍ਰੀ ਰਾਹੁਲ ਗਾਂਧੀ ਸੰਵਿਧਾਨ ਦੀ ਕਾਪੀ ਲੈ ਕੇ ਦੇਸ਼ ਵਿੱਚ ਜਾ ਰਹੇ ਹਨ ਅਤੇ ਉਹੀ ਕਾਪੀ ਉਹਨਾਂ ਮੇਰੇ ਹੱਥ ਵਿੱਚ ਦਿੱਤੀ ਹੈ ਤਾਂ ਜੋ ਮੈਂ ਸੰਵਿਧਾਨ ਪ੍ਰਤੀ ਲੋਕਾਂ ਨੂੰ ਜਾਣੂ ਕਰਵਾ ਸਕਾ, ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਰਵਈਏ ਤੋਂ ਪੰਜਾਬ ਦੀ ਜਨਤਾ ਪੂਰੀ ਤਰ੍ਹਾਂ ਨਾਲ ਪੀੜਿਤ ਹੈ ਅਤੇ ਪੰਜਾਬ ਵਿੱਚ ਜਲਦੀ ਹੀ ਇਲੈਕਸ਼ਨ ਉਪਰੰਤ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ ਅਤੇ ਬਰਨਾਲਾ ਹਲਕੇ ਦੀਆਂ ਤਿੰਨੋਂ ਸੀਟਾਂ ਉੱਪਰ ਕਾਂਗਰਸੀ ਉਮੀਦਵਾਰ ਵੱਡੀ ਜਿੱਤ ਪ੍ਰਾਪਤ ਕਰਨਗੇ ।ਉਹਨਾਂ ਅੱਜ ਦੇ ਇਸ ਸੰਵਿਧਾਨ ਬਚਾਓ ਰੈਲੀ ਦੇ ਇਕੱਠ ਨੂੰ ਦੇਖ ਕੇ ਦਗ ਦਗ ਹੁੰਦਿਆਂ ਕਿਹਾ ਕਿ ਹੁਣ ਉਹ ਦਿਨ ਦੂਰ ਨਹੀਂ ਜਦ ਸੂਬੇ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਹੋਵੇਗੀ। ਇਸ ਮੌਕੇ ਉਹਨਾਂ ਇਸ ਰੈਲੀ ਵਿੱਚ ਵਿਸ਼ਾਲ ਇਕੱਠ ਲਈ ਹਲਕਾ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋ ਦੀ ਪਿੱਠ ਥਪ ਥਪਾਈ। ਇਸ ਮੌਕੇ ਸੰਬੋਧਨ ਕਰਦਿਆਂ ਜਗਜੀਤ ਸਿੰਘ ਕੋਟਲੀ ਨੇ ਕਿਹਾ ਕਿ ਬਰਨਾਲੇ ਵਾਲਿਆਂ ਨੇ ਬਰਨਾਲਾ ਅੰਦਰ ਮੁੱਢ ਬੰਨ ਦਿੱਤਾ ਹੈ ਅਤੇ 2027 ਵਿੱਚ ਹੁਣ ਸਰਕਾਰ ਬਣਨਾ ਤੈਅ ਹੋ ਗਿਆ ਹੈ। ਉਹਨਾਂ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਝਾੜੂ ਵਾਲਿਆਂ ਨੇ ਜੋ ਵਾਅਦੇ ਪੰਜਾਬ ਦੀ ਜਨਤਾ ਨਾਲ ਕੀਤੇ ਸਨ ਉਹ ਪੂਰੇ ਨਹੀਂ ਕੀਤੇ ਅਤੇ ਹੁਣ ਕੇਜਰੀਵਾਲ ਅਤੇ ਸਸੋਦੀਆ ਸਾਰੇ ਦਿੱਲੀ ਤੋਂ ਪੰਜਾਬ ਵਿੱਚ ਕਾਬਜ਼ ਹੋ ਚੁੱਕੇ ਹਨ, ਸਾਬਕਾ ਮੰਤਰੀ ਸ੍ਰੀ ਬਲਜਿੰਦਰ ਸਿੰਘਲਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕੁਲਦੀਪ ਸਿੰਘ ਕਾਲਾ ਢਿੱਲੋ ਨੇ ਆਪਣੇ ਤਿੰਨ ਸਾਲ ਦੇ ਪ੍ਰਧਾਨਗੀ ਕਾਰਜਕਾਲ ਦੌਰਾਨ ਹੀ ਜਿਲ੍ਹੇ ਅੰਦਰ ਇੱਕ ਮਜਬੂਤ ਕਾਂਗਰਸ ਦਾ ਕਿਲਾ ਖੜਾ ਕਰ ਦਿੱਤਾ ਹੈ, ਜਿਸ ਨਾਲ ਅੱਜ ਕਾਲਾ ਢਿੱਲੋਂ ਬਤੌਰ ਐਮ.ਐਲ.ਏ. ਬਰਨਾਲਾ ਵਿੱਚ ਤੁਹਾਡੀ ਸੇਵਾ ਕਰ ਰਿਹਾ ਹੈ, ਉਹਨਾਂ ਕਿਹਾ ਕਿ ਮੈਂ ਇਹ ਦਾਅਵਾ ਕਰਦਾ ਹਾਂ ਤੇ ਮੈਨੂੰ ਪੂਰਨ ਭਰੋਸਾ ਵੀ ਹੈ ਕਿ ਕਾਲਾ ਢਿੱਲੋਂ ਪਹਿਲਾਂ ਵੀ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਹਰ ਦੁੱਖ ਸੁੱਖ ਵਿੱਚ ਖੜਦਾ ਸੀ ਤੇ ਅੱਗੇ ਵੀ ਇਸੇ ਤਰ੍ਹਾਂ ਹੀ ਖੜਦਾ ਰਹੇਗਾ ਦੂਸਰੇ ਪਾਸੇ ਹਲਕਾ ਬਰਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋ ਨੇ ਆਏ ਸਾਰੇ ਲੀਡਰਾਂ ਦਾ ਧੰਨਵਾਦ ਕਰਦਿਆਂ ਉਹਨਾਂ ਕਿਹਾ ਕਿ ਜੇਕਰ ਪਾਰਟੀ ਨੇ ਮੇਰਾ ਸਾਥ ਦਿੱਤਾ ਸੀ ਤਾਂ ਅੱਜ ਮੈਂ ਇੱਕ ਐਮ.ਐਲ.ਏ. ਦੇ ਤੌਰ ਤੇ ਤੁਹਾਡੇ ਨਾਲ ਗੱਲ ਕਰ ਰਿਹਾ।

ਉਹਨਾਂ ਕਿਹਾ ਕਿ ਇਲੈਕਸ਼ਨ ਤੋਂ ਬਾਅਦ ਪਹਿਲੀ ਵਾਰ ਬਰਨਾਲਾ ਵਿੱਚ ਅਜਿਹਾ ਵਿਸ਼ਾਲ ਇਕੱਠ ਹੋਇਆ ਹੈ, ਜਿਸ ਲਈ ਮੈਂ ਸਮੁੱਚੇ ਜ਼ਿਲ੍ਹੇ ਦੇ ਕਾਂਗਰਸੀ ਵਰਕਰਾਂ ਅਤੇ ਅਹੁਦੇਦਾਰਾਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦਾ ਹਾਂ। ਢਿੱਲੋ ਨੇ ਅੱਗੇ ਕਿਹਾ ਕਿ ਉਹਨਾਂ ਦੇ ਦਰਵਾਜੇ ਐਮਐਲਏ ਬਣਨ ਤੋਂ ਪਹਿਲਾਂ ਵੀ ਸਭ ਲਈ ਖੁੱਲੇ ਸਨ ਤੇ ਹੁਣ ਵੀ 24 ਘੰਟੇ ਖੁੱਲੇ ਰਹਿਣਗੇ। ਇਸ ਰੈਲੀ ਵਿੱਚ ਮਦਨ ਲਾਲ ਜਲਾਲਪੁਰ, ਜਸਬੀਰ ਸਿੰਘ ਡਿੰਪਾ, ਸੀਨੀਅਰ ਕਾਂਗਰਸੀ ਆਗੂ ਬੀਬੀ ਸੁਰਿੰਦਰ ਕੌਰ ਬਾਲੀਆ, ਮੱਖਣ ਸ਼ਰਮਾ ਸਾਬਕਾ ਚੇਅਰਮੈਨ ਇੰਪਰੂਵਮੈਂਟ ਟਰਸਟ ਬਰਨਾਲਾ, ਮਹੇਸ਼ ਕੁਮਾਰ ਲੋਟਾ ਬਲਾਕ ਸ਼ਹਿਰੀ ਪ੍ਰਧਾਨ, ਜਸਮੇਲ ਸਿੰਘ ਡੈਰੀ ਵਾਲਾ ਚੇਅਰਮੈਨ ਐਸਸੀ ਡਿਪਾਰਟਮੈਂਟ ਜਿਲਾ ਬਰਨਾਲਾ, ਸੁਰਿੰਦਰ ਪਾਲ ਸਿੰਘ ਬਾਲਾ ਪ੍ਰਧਾਨ ਬਲਾਕ ਕਾਂਗਰਸ ਧਨੌਲਾ, ਸੁਰਜੀਤ ਸਿੰਘ ਸੀਤਾ ਸਾਬਕਾ ਪ੍ਰਧਾਨ ਨਗਰ ਕੌਸਲ ਧਨੌਲਾ, ਸੀਨੀਅਰ ਕਾਂਗਰਸੀ ਆਗੂ ਸੁਰਿੰਦਰ ਸਿੰਘ ਠਣੀਆ ਭਰਪੂਰ ਸਿੰਘ ਭੂਰਾ, ਸਾਬਕਾ ਜਿਲਾ ਪ੍ਰਧਾਨ ਲੱਕੀ ਪੱਖੋਂ ਭੋਲਾ ਸਿੰਘ ਸਰਪੰਚ, ਨਿੱਕਾ ਪ੍ਰਧਾਨ ਉੱਪਲੀ, ਖਜਾਨਚੀ ਅਵਤਾਰ ਸਿੰਘ, ਗੁਰਬੀਰ ਸਿੰਘ ਗੁਰੀ ਭੱਠਲ ਮਨਜਿੰਦਰ ਸਿੰਘ ਸ਼ੇਰ ਗਿੱਲ ਬੱਬੂ ਖਾਨ ਪੰਚਾਇਤ ਮੈਂਬਰ ਗੁਲਾਬ ਸਿੰਘ ਸਾਬਕਾ ਸਰਪੰਚ ਦਾਨਗੜ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਜਿਲ੍ਹੇ ਭਰ ਤੋਂ ਕਾਂਗਰਸੀ ਵਰਕਰ ਅਤੇ ਅਹੁਦੇਦਾਰ ਸ਼ਾਮਿਲ ਸਨ।