

ਵਾਰਡ ਨੰਬਰ 04 ’ਚ ਚੌਰੰਗੀ ਮੁਕਾਬਲਾ, ਨੌਜਵਾਨ ਚਿਹਰਿਆਂ ਤੋਂ ਲੈ ਕੇ ਤਜਰਬੇਕਾਰ ਉਮੀਦਵਾਰ ਮੈਦਾਨ ’ਚ
ਪ੍ਰਧਾਨ ਦੇ ਬੇਟੇ ਸਾਹਿਬ ਸੋਢੀ ਅਤੇ ਸਾਬਕਾ ਪ੍ਰਧਾਨ ਸੁਰਜੀਤ ਸੀਤਾ ਨੇ ਬਣਾਇਆ ਮੁਕਾਬਲਾ ਦਿਲਚਸਪ
ਇੱਕੋ ਦੋ ਨਾਂਵਾਂ (ਸੁਰਜੀਤ ਸਿੰਘ) ਕਰਕੇ ਬਣਿਆ ਸ਼ਸੋਪੰਜ_ਲੋਕ ਕਸ ਰਹੇ ਹਨ ਰਾਜਨੀਤਿਕ ਤੰਜ
ਧਨੌਲਾ, 21 ਮਈ (ਹਿਮਾਂਸ਼ੂ ਗੋਇਲ)
ਨਗਰ ਕੌਂਸਲ ਧਨੌਲਾ ਦੇ ਵਾਰਡ ਨੰਬਰ 04 ਵਿੱਚ ਇਸ ਵਾਰ ਐੱਮ.ਸੀ. ਕੌਂਸਲਰ ਚੋਣਾਂ ਦਿਲਚਸਪ ਮੋੜ ’ਤੇ ਪਹੁੰਚ ਚੁੱਕੀਆਂ ਹਨ। 26 ਮਈ 2026 ਨੂੰ ਹੋਣ ਵਾਲੀਆਂ ਚੋਣਾਂ ਲਈ ਚਾਰ ਉਮੀਦਵਾਰ ਮੈਦਾਨ ਵਿੱਚ ਹਨ, ਜਿਨ੍ਹਾਂ ਵੱਲੋਂ ਘਰ-ਘਰ ਜਾ ਕੇ ਪ੍ਰਚਾਰ ਕੀਤਾ ਜਾ ਰਿਹਾ ਹੈ। ਵਾਰਡ ਵਿੱਚ ਨੌਜਵਾਨਾਂ ਤੋਂ ਲੈ ਕੇ ਸੀਨੀਅਰ ਵੋਟਰਾਂ ਤੱਕ ਚੋਣਾਂ ਨੂੰ ਲੈ ਕੇ ਖਾਸ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ।ਭਾਜਪਾ ਵੱਲੋਂ ਜਗਤਾਰ ਸਿੰਘ ਕਮਲ ਦੇ ਫੁੱਲ ਨਿਸ਼ਾਨ ’ਤੇ ਚੋਣ ਲੜ ਰਹੇ ਹਨ, ਜਦਕਿ ਆਮ ਆਦਮੀ ਪਾਰਟੀ ਵੱਲੋਂ ਸਾਹਿਬਜੀਤ ਸਿੰਘ ਝਾੜੂ ਨਿਸ਼ਾਨ ਨਾਲ ਮੈਦਾਨ ਵਿੱਚ ਹਨ। ਇਸ ਤੋਂ ਇਲਾਵਾ ਆਜ਼ਾਦ ਉਮੀਦਵਾਰ ਸੁਰਜੀਤ ਸਿੰਘ ਬਾਲਟੀ ਨਿਸ਼ਾਨ ਅਤੇ ਸੁਰਜੀਤ ਸਿੰਘ ਸੀਤਾ ਗੈਸ ਸਿਲੰਡਰ ਨਿਸ਼ਾਨ ’ਤੇ ਚੋਣ ਲੜ ਰਹੇ ਹਨ।ਚੋਣ ਪ੍ਰਚਾਰ ਦੌਰਾਨ ਉਮੀਦਵਾਰਾਂ ਵੱਲੋਂ ਵਾਰਡ ਦੇ ਵਿਕਾਸ, ਸਫਾਈ ਪ੍ਰਬੰਧ, ਗਲੀਆਂ-ਨਾਲੀਆਂ ਅਤੇ ਮੁੱਢਲੀਆਂ ਸਹੂਲਤਾਂ ਨੂੰ ਮੁੱਖ ਮੁੱਦੇ ਵਜੋਂ ਉਠਾਇਆ ਜਾ ਰਿਹਾ ਹੈ। ਵਾਰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਵਾਰ ਮੁਕਾਬਲਾ ਕਾਫੀ ਰੋਚਕ ਹੈ ਅਤੇ ਨਤੀਜੇ ਚੌਕਾਉਣ ਵਾਲੇ ਹੋ ਸਕਦੇ ਹਨ।ਵਾਰਡ ਨੰਬਰ 04 ਵਿੱਚ ਹੁਣ ਦੇਖਣਾ ਇਹ ਹੋਵੇਗਾ ਕਿ ਲੋਕ ਕਿਸ ਉਮੀਦਵਾਰ ’ਤੇ ਭਰੋਸਾ ਜਤਾਉਂਦੇ ਹਨ ਅਤੇ 26 ਮਈ ਨੂੰ ਕਿਸਦੇ ਸਿਰ ਜਿੱਤ ਦਾ ਸਿਹਰਾ ਸਜੇਗਾ।


