

ਵਾਰਡ ਨੰਬਰ 5 ’ਚ ਚੌਰੰਗੀ ਟੱਕਰ, ਆਜ਼ਾਦ ਉਮੀਦਵਾਰਾਂ ਨੇ ਚੋਣ ਮੈਦਾਨ ਕੀਤਾ ਗਰਮ
ਆਪ, ਭਾਜਪਾ ਤੇ ਆਜ਼ਾਦ ਉਮੀਦਵਾਰਾਂ ਵਿਚਕਾਰ ਸਖ਼ਤ ਮੁਕਾਬਲੇ ਦੀ ਸੰਭਾਵਨਾ
ਧਨੌਲਾ, 21 ਮਈ (ਹਿਮਾਂਸ਼ੂ ਗੋਇਲ) :
ਨਗਰ ਕੌਂਸਲ ਧਨੌਲਾ ਦੇ ਵਾਰਡ ਨੰਬਰ 5 ਵਿੱਚ ਇਸ ਵਾਰ ਮਹਿਲਾ ਉਮੀਦਵਾਰਾਂ ਵਿਚਕਾਰ ਦਿਲਚਸਪ ਅਤੇ ਸਖ਼ਤ ਚੋਣ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। 26 ਮਈ 2026 ਨੂੰ ਹੋਣ ਵਾਲੀਆਂ ਐੱਮ.ਸੀ. ਚੋਣਾਂ ਨੂੰ ਲੈ ਕੇ ਵਾਰਡ ਦਾ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ ਅਤੇ ਚਾਰੋਂ ਉਮੀਦਵਾਰ ਘਰ-ਘਰ ਜਾ ਕੇ ਵੋਟਰਾਂ ਨਾਲ ਸੰਪਰਕ ਕਰ ਰਹੀਆਂ ਹਨ।
ਆਜ਼ਾਦ ਉਮੀਦਵਾਰ ਸੁਰਜੀਤ ਕੌਰ ਘੜਾ ਨਿਸ਼ਾਨ ’ਤੇ ਚੋਣ ਲੜ ਰਹੀ ਹਨ, ਜਦਕਿ ਸਵਿਤਾ ਰਾਣੀ ਬਾਲਟੀ ਨਿਸ਼ਾਨ ਨਾਲ ਮੈਦਾਨ ਵਿੱਚ ਹਨ। ਆਮ ਆਦਮੀ ਪਾਰਟੀ ਵੱਲੋਂ ਹਰਵਿੰਦਰ ਕੌਰ ਫਤਹਿ ਝਾੜੂ ਨਿਸ਼ਾਨ ’ਤੇ ਆਪਣੀ ਦਾਅਵੇਦਾਰੀ ਪੇਸ਼ ਕਰ ਰਹੀ ਹਨ। ਇਸ ਤੋਂ ਇਲਾਵਾ ਭਾਜਪਾ ਦੀ ਉਮੀਦਵਾਰ ਮਮਨਦੀਪ ਕੌਰ ਕਮਲ ਦੇ ਫੁੱਲ ਨਿਸ਼ਾਨ ’ਤੇ ਚੋਣ ਮੈਦਾਨ ਵਿੱਚ ਹਨ।
ਚੋਣ ਪ੍ਰਚਾਰ ਦੌਰਾਨ ਸਫਾਈ ਪ੍ਰਬੰਧ, ਪੀਣ ਵਾਲਾ ਪਾਣੀ, ਗਲੀਆਂ-ਨਾਲੀਆਂ ਦੀ ਮੁਰੰਮਤ, ਸਟਰੀਟ ਲਾਈਟਾਂ ਅਤੇ ਵਾਰਡ ਦੇ ਵਿਕਾਸ ਨੂੰ ਮੁੱਖ ਚੋਣ ਮੁੱਦੇ ਵਜੋਂ ਉਠਾਇਆ ਜਾ ਰਿਹਾ ਹੈ। ਵਾਰਡ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਵਾਰ ਮੁਕਾਬਲਾ ਕਾਫੀ ਰੋਚਕ ਬਣ ਚੁੱਕਾ ਹੈ ਅਤੇ ਹਰ ਉਮੀਦਵਾਰ ਆਪਣੀ ਜਿੱਤ ਲਈ ਪੂਰਾ ਜ਼ੋਰ ਲਾ ਰਹੀ ਹੈ।
ਸਿਆਸੀ ਮਾਹਿਰਾਂ ਮੁਤਾਬਕ ਵਾਰਡ ਨੰਬਰ 5 ਵਿੱਚ ਇਸ ਵਾਰ ਵੋਟਰਾਂ ਦੀ ਚੁੱਪੀ ਕਈ ਵੱਡੇ ਸਿਆਸੀ ਸਮੀਕਰਨ ਬਦਲ ਸਕਦੀ ਹੈ। ਹੁਣ ਸਭ ਦੀਆਂ ਨਜ਼ਰਾਂ 26 ਮਈ ਨੂੰ ਹੋਣ ਵਾਲੀ ਵੋਟਿੰਗ ਅਤੇ ਨਤੀਜਿਆਂ ’ਤੇ ਟਿਕੀਆਂ ਹੋਈਆਂ ਹਨ।


