
ਏਮਜ਼ ਹਸਪਤਾਲ ਬਠਿੰਡਾ ਵਿਖੇ ਸੇਵਾਵਾਂ ਸਮੇਂ ਦਿਲ ਦੇ ਰੋਗ, ਅਧਰੰਗ, ਗਠੀਆ, ਪੀਲੀਆਂ, ਲੀਵਰ ਆਦਿ ਰੋਗੀਆਂ ਦਾ ਕਰ ਚੁੱਕੇ ਹਨ ਇਲਾਜ਼
ਬਰਨਾਲ਼ਾ (ਹਿਮਾਂਸ਼ੂ ਗੋਇਲ) ਗੰਭੀਰ ਬਿਮਾਰੀਆਂ ਦੇ ਮਾਹਿਰ ਡਾਕਟਰ ਪ੍ਰਿਕਸ਼ਤ ਮਿੱਤਲ (ਐਮ.ਬੀ.ਬੀ.ਐੱਸ., ਐਮ.ਡੀ. ਮੈਡੀਸਨ) ਹੁਣ ਕਮਿਊਨਿਟੀ ਹੈਲਥ ਸੈਂਟਰ ਧਨੌਲਾ ਵਿੱਖੇ ਸੇਵਾਵਾਂ ਦੇਣਗੇ। ਜਾਣਕਾਰੀ ਅਨੁਸਾਰ ਡਾਕਟਰ ਮਿੱਤਲ ਪਿਛਲੇ ਸਮੇਂ ਦੌਰਾਨ ਏਮਜ਼ ਹਸਪਤਾਲ ਬਠਿੰਡਾ ਵਿਖੇ ਸੇਵਾਵਾਂ ਨਿਭਾ ਚੁੱਕੇ ਹਨ ਅਤੇ ਉਸ ਦੌਰਾਨ ਕਈ ਰੋਗੀਆਂ ਨੂੰ ਉਹਨਾਂ ਤੋਂ ਲਾਭ ਪੁੱਜਾ ਹੈ। ਉਹਨਾਂ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਦਿਲ ਦੇ ਰੋਗ, ਅਧਰੰਗ , ਗਠੀਆ, ਗੁਰਦਿਆਂ, ਪੇਟ ਦੇ ਰੋਗ, ਪੀਲੀਆਂ ਅਤੇ ਜਨਰਲ ਮੈਡੀਸਨ ਨਾਲ ਸੰਬਧਿਤ ਰੋਗੀ ਉਹਨਾਂ ਨੂੰ ਮਿਲ਼ ਸਕਦੇ ਹਨ। ਉਹਨਾਂ ਗੱਲਬਾਤ ਜ਼ਾਰੀ ਰੱਖਦੇ ਹੋਏ ਦੱਸਿਆ ਕਿ ਜੇਕਰ ਕਿਸੇ ਨੂੰ ਕੋਈ ਐਮਰਜੈਂਸੀ ਹੋਵੇ ਤਾਂ ਉਹ ਕਿਸੇ ਸਮੇਂ ਵੀ ਉਹਨਾਂ ਨਾਲ 99962-09838 ਉਪਰ ਸੰਪਰਕ ਕਰ ਸਕਦਾ ਹੈ।
ਇੱਥੇ ਇਹ ਜ਼ਿਕਰਯੋਗ ਹੈ ਕਿ ਮੰਡੀ ਧਨੌਲਾ ਦੇ ਲੋਕ ਦਿਲ ਦੇ ਰੋਗ, ਲੀਵਰ, ਗੁਰਦਿਆਂ ਅਤੇ ਹੋਰ ਗੰਭੀਰ ਬਿਮਾਰੀਆਂ ਦੇ ਇਲਾਜ ਲਈ ਪਟਿਆਲਾ, ਲੁਧਿਆਣਾ, ਚੰਡੀਗੜ੍ਹ ਵਿੱਖੇ ਜਾਣ ਨੂੰ ਮਜ਼ਬੂਰ ਸਨ, ਪਰ ਹੁਣ ਮਾਹਿਰ ਡਾਕਟਰ ਪ੍ਰਿਕਸ਼ਤ ਮਿੱਤਲ ਦੇ ਆ ਜਾਣ ਨਾਲ਼ ਇਲਾਕਾ ਨਿਵਾਸੀਆਂ ਕਾਫੀ ਰਾਹਤ ਮਹਿਸੂਸ ਕਰਨਗੇ।
ਇਸ ਬਾਰੇ ਗੱਲਬਾਤ ਕਰਦੇ ਹੋਏ ਅੱਗਰਵਾਲ ਸਭਾ ਦੇ ਪ੍ਰਧਾਨ ਅਰੁਣ ਕੁਮਾਰ ਬਾਂਸਲ, ਮੀਤ ਪ੍ਰਧਾਨ ਰਾਕੇਸ਼ ਮਿੱਤਲ, ਵਪਾਰ ਮੰਡਲ ਦੇ ਪ੍ਰਧਾਨ ਰਮਨ ਵਰਮਾ, ਗਾਊਸ਼ਾਲਾ ਕਮੇਟੀ ਦੇ ਚੇਅਰਮੈਨ ਜੀਵਨ ਬਾਂਸਲ, ਕੌਂਸਲਰ ਰਜਨੀਸ਼ ਆਲੂ, ਕੌਂਸਲਰ ਅਜੇ ਗਰਗ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸੁਰਜੀਤ ਸੀਤਾ, ਸ਼੍ਰੀ ਆਦਿ ਸ਼ਕਤੀ ਰਾਮਲੀਲ੍ਹਾ ਕਲੱਬ ਦੇ ਪ੍ਰਧਾਨ ਜਤਿੰਦਰ ਸੋਨੂੰ, ਧਰਮਿੰਦਰ ਨੀਟੂ ਸਮਾਜ ਸੇਵੀ, ਵਿਨੋਦ ਕੁਮਾਰ, ਅਭਿਸ਼ੇਕ ਗੋਇਲ ਆਦਿ ਨੇ ਕਿਹਾ ਕਿ ਧਨੌਲਾ ਹਸਪਤਾਲ ਵਿੱਖੇ ਗੰਭੀਰ ਰੋਗਾਂ ਦੇ ਮਾਹਿਰ ਡਾਕਟਰ ਦੇ ਆਉਣ ਨਾਲ ਇਲਾਕ਼ਾ ਨਿਵਾਸੀਆਂ ਨੂੰ ਹੋਰ ਲਾਭ ਹੋਵੇਗਾ। ਇਸ ਨੂੰ ਲੈਅ ਕਿ ਉਹਨਾਂ ਵੱਲੋਂ ਖੁਸ਼ੀ ਦਾ ਇਜ਼ਹਾਰ ਪ੍ਰਗਟ ਕੀਤਾ ਗਿਆ।