

ਪੂਰੇ ਪੰਜਾਬ ਦੀਆਂ ਨਗਰ ਸੁਧਾਰ ਟਰੱਸਟਾਂ ਵਿੱਚੋ ਨਗਰ ਸੁਧਾਰ ਟਰੱਸਟ, ਬਰਨਾਲਾ ਨੂੰ ਪਹਿਲਾ ਇਨਕਮ ਟੈਕਸ ਫਰੀ ਟਰੱਸਟ ਨੋਟੀਫਾਈ ਕੀਤਾ ਗਿਆ- ਡਾ. ਸੀ.ਏ. ਪਰਦੀਪ ਗੋਇਲ।
ਬਰਨਾਲਾ, 20 ਜਨਵਰੀ (ਹਿਮਾਂਸ਼ੂ ਗੋਇਲ): ਪੂਰੇ ਪੰਜਾਬ ਦੀਆਂ ਨਗਰ ਸੁਧਾਰ ਟਰੱਸਟਾਂ ਵਿੱਚੋ ਨਗਰ ਸੁਧਾਰ ਟਰੱਸਟ, ਬਰਨਾਲਾ ਨੂੰ ਸੈਂਟਰਲ ਬੋਰਡ ਆਫ ਡਾਈਰੈਕਟ ਟੈਕਸਸ (ਸੀ.ਬੀ.ਡੀ.ਟੀ.) ਮਨਿਸਟਰੀ ਆਫ ਫਾਇਨਾਂਸ ਵੱਲੋ ਪਹਿਲਾ ਇਨਕਮ ਟੈਕਸ ਫਰੀ ਟਰੱਸਟ ਨੋਟੀਫਾਈ ਕੀਤਾ ਗਿਆ ਹੈ। ਜਿਸਦਾ ਸਿਹਰਾਂ ਡਾ. ਸੀ.ਏ. ਪਰਦੀਪ ਗੋਇਲ ਜੀ ਨੂੰ ਜਾਂਦਾ ਹੈ। ਸ੍ਰੀ ਗੋਇਲ ਇੱਕ ਮੰਨੇ-ਪ੍ਰਮੰਨੇ ਟੈਕਸ ਲਾਅਰ ਹੋਣ ਦੇ ਨਾਲ-ਨਾਲ ਐਸ.ਜੀ.ਪੀ.ਸੀ. ਸ੍ਰੀ ਅੰਮ੍ਰਿਤਸਰ ਦੇ ਲੀਗਲ ਅਡਵਾਇਜ਼ਰ (ਟੈਕਸੇਸ਼ਨ) ਦੇ ਤੌਰ ਤੇ ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਜਿਥੇ ਪਹਿਲਾ ਵੀ ਉਹਨਾਂ ਨੇ ਰਾਸਟਰੀ ਪੱਧਰ ਦੀ ਕਮੇਟੀ ਇੰਸਟੀਚਿਊਟ ਆਫ ਚਾਰਟਡ ਅਕਾਂਊਟੈਂਟ (ਆਈ.ਸੀ.ਏ.ਆਈ.) ਆਫ ਇੰਡੀਆਂ ‘ਚ ਆਪਣੀ ਜਗ੍ਹਾਂ ਬਣਾਈ, ਉਥੇ ਹੀ ਹੁਣ ਸਖਤ ਮਿਹਨਤ ਅਤੇ ਲਗਨ ਨਾਲ ਕੇਸ ਦੀ ਪੈਰਵਾਈ ਕਰਦੇ ਹੋਏ ਨਗਰ ਸੁਧਾਰ ਟਰੱਸਟ, ਬਰਨਾਲਾ ਨੂੰ ਪੂਰੇ ਪੰਜਾਬ ਵਿੱਚੋ ਪਹਿਲਾ ਇਨਕਮ ਟੈਕਸ ਫਰੀ ਟਰੱਸਟ ਨੋਟੀਫਾਈ ਕਰਵਾਕੇ, ਆਪਣਾ ਅਤੇ ਬਰਨਾਲਾ ਸ਼ਹਿਰ ਦਾ ਨਾਮ ਇੱਕ ਵਾਰ ਫਿਰ ਰੋਸ਼ਨ ਕੀਤਾ ਹੈ।
ਸ੍ਰੀ ਪਰਦੀਪ ਗੋਇਲ ਜੀ ਤੋਂ ਉਹਨਾਂ ਦੇ ਬਰਨਾਲਾ ਦਫਤਰ ਵਿਖੇ ਪਹੁੰਚ ਕੇ ਪੂਰਾ ਵੇਰਵਾ ਹਾਸਿਲ ਕੀਤਾ, ਜਿੱਥੇ ਕਿ ਉਹਨਾਂ ਦੇ ਧਰਮਪਤਨੀ ਮੈਡਮ ਐਡਵੋਕੇਟ ਦੀਪੀਕਾ ਪਰਦੀਪ ਗੋਇਲ ਜੀ ਵੀ ਹਾਜ਼ਰ ਸਨ। ਅੱਗੇ ਜਾਣਕਾਰੀ ਦਿੰਦਿਆ ਉਹਨਾਂ ਦੱਸਿਆ ਕਿ ਪੰਜਾਬ ਦੇ ਵਿੱਚ ਲਗਭਗ ਤੀਂਹ ਦੇ ਕਰੀਬ ਨਗਰ ਸੁਧਾਰ ਟਰੱਸਟ ਹਨ, ਜਿਹਨਾਂ ਦਾ ਕੰਮ ਸ਼ਹਿਰਾ ਲਈ ਯੋਜਨਾਬੰਦੀ ਅਤੇ ਵਿਕਾਸ (ਪਲੈਨਿੰਗ ਐਂਡ ਡਿਵੈਂਪਮੈਂਟ) ਦਾ ਹੁੰਦਾ ਹੈ। ਬਰਨਾਲਾ ਦੇ ਵਿੱਚ ਨਗਰ ਸੁਧਾਰ ਟਰੱਸਟ ਬਰਨਾਲਾ, ਸੰਗਰੂਰ ਅੰਦਰ ਨਗਰ ਸੁਧਾਰ ਟਰੱਸਟ, ਸੰਗਰੂਰ, ਬਠਿੰਡਾ, ਪਟਿਆਲਾ, ਰਾਜਪੁਰਾ ਆਦਿ ਸਭ ਸਹਿਰਾਂ ਵਿੱਚ ਇਹ ਟਰੱਸਟ, ਡਿਪਾਰਮੈਂਟ ਆਫ ਲੋਕਲ ਅਥਾਰਟੀ ਮਿਨਿਸਟਰੀ ਆਫ ਲੋਕਲ ਅਥਾਰਟੀ ਦੇ ਅੰਡਰ ਕੰਮ ਕਰਦੇ ਹਨ। ਇਹ ਸਭ ਨਗਰ ਸੁਧਾਰ ਟਰੱਸਟ ਇੰਨਕਮ ਟੈਕਸ ਦੇ ਸੈਕਸਨ 12-ਏ ਤਹਿਤ ਚੈਰੀਟੇਬਲ ਟਰੱਸਟ ਦੇ ਤੌਰ ਤੇ ਰਜਿਸਟਰ ਹਨ। ਜਿਸ ਵਿੱਚ ਇਹਨਾਂ ਨੁੰ ਚੈਰੀਟੇਬਲ ਫੰਕਸ਼ਨ ਸ਼ੋਅ ਕਰਕੇ, ਆਪਣੇ ਅਕਾਊਟਸ਼ ਤੇ ਰਿਟਰਨ ਸੀ.ਏ. ਤੋਂ ਆਡਿਟ ਕਰਵਾ ਕੇ ਫਾਈਲ ਕਰਨੇ ਹੁੰਦੇ ਹਨ। ਜਿਸ ਵਿੱਚ ਬਹੁਤ ਜਿਆਦਾ ਰੂਲਜ਼ ਅਤੇ ਰੈਗੂਲੇਸ਼ਨ ਹਨ। ਜਿਸ ਕਰਕੇ ਬਹੁਤ ਸਾਰੀਆਂ ਟਰੱਸਟਾ ਦੇ ਇਨਕਮ ਟੈਕਸ ਦੇ ਕੇਸ ਚਲਦੇ ਰਹਿੰਦੇ ਹਨ। ਕੁਝ ਕੇਸ ਆਈ.ਟੀ.ਏ.ਟੀ. ਟ੍ਰਿਬਿਊਨਲ ਕੋਰਟ, ਚੰਡੀਗੜ੍ਹ, ਕੁਝ ਹਾਈ ਕੋਰਟ ਅਤੇ ਕੁਝ ਕੇਸ ਮਾਣਯੋਗ ਸੁਪਰੀਮ ਕੋਰਟ ਵਿੱਚ ਵੀ ਚੱਲ ਰਹੇ ਹਨ।
ਅਹਿਮਦਾਬਾਦ ਅਰਬਨ ਡਿਵੈਲਪਮੈਂਟ ਅਥਾਰਟੀ ਦੇ ਇੱਕ ਕੇਸ ‘ਚ ਮਾਣਯੋਗ ਸੁਪਰੀਮ ਕੋਰਟ ਵੱਲੋ ਇੱਕ ਜੱਜਮੈਂਟ ਆਈ ਸੀ ਕਿ ਜੋਂ ਨਗਰ ਸੁਧਾਰ ਟਰੱਟਸ ਹਨ, ਇਹ ਚੈਰੀਟੇਬਲ ਟਰੱਸਟ ਦੇ ਨਾਲ-ਨਾਲ ਕਿਉਂਕਿ ਇਹ ਸਟੇਟ ਦਾ ਫੰਕਸ਼ਨ ਵੀ ਕਰਦੇ ਹਨ ਅਤੇ ਇਹਨਾ ਦੇ ਸਾਰੇ ਕੰਮ ਸਟੇਟ/ਲੋਕਾਂ ਨੂੰ ਸਰਵਿਸ ਦੇਣ ਦੇ ਹਨ। ਲੋਕਾਂ ਨੂੰ ਸਹੁਲਤਾਂ ਦੇਣੀਆਂ ਅਤੇ ਵਿਕਾਸ ਦੇ ਕੰਮ ਕਰਨੇ, ਇਸ ਕਰਕੇ ਇਹਨਾ ਨੂੰ ਇਨਕਮ ਟੈਕਸ ਫਰੀ ਹੋਣਾ ਚਾਹੀਦਾ ਹੈ। ਉਸ ਜੱਜਮੈਂਟ ਨੂੰ ਮੱਦੇਨਜ਼ਰ ਰੱਖਦੇ ਹੋਏ ਭਾਰਤ ਸਰਕਾਰ ਵੱਲੋ ਇੱਕ ਨਵਾਂ ਸੈਕਸ਼ਨ 10 ਸਬ-ਸੈਕਸਨ 46-ਏ ਜਾਰੀ ਕੀਤਾ ਗਿਆ। ਇਸ ਸੈਕਸਨ ਵਿੱਚ ਅਪਲਾਈ ਕਰਕੇ ਉਸ ਟਰੱਸਟ ਨੂੰ ਪੂਰੀ ਤਰ੍ਹਾਂ ਨਾਲ ਇਨਕਮ ਟੈਕਸ ਮੁਕਤ ਕੀਤਾ ਜਾ ਸਕਦਾ ਹੈ। ਬਸ਼ਰਤੇਂ ਉਹ ਸਾਰੀਆਂ ਸਰਤਾਂ ਪੂਰੀਆਂ ਕਰਦਾ ਹੋਵੇ।
ਇਸ ਸਭ ਨੂੰ ਧਿਆਨ ਵਿੱਚ ਰੱਖਦੇ ਹੋਏ ਮੈਂ ਸਭ ਤੋਂ ਪਹਿਲਾ 20 ਮਾਰਚ 2024 ਨੂੰ ਨਗਰ ਸੁਧਾਰ ਟਰੱਸਟ, ਬਰਨਾਲਾ ਦਾ ਕੇਸ ਫਾਈਲ ਕੀਤਾ ਅਤੇ ਉਸਤੋਂ ਕੁਝ ਸਮੇਂ ਬਾਅਦ ਨਗਰ ਸੁਧਾਰ ਟਰੱਸਟ, ਸੰਗਰੂਰ ਦਾ ਵੀ ਕੇਸ ਫਾਈਲ ਕੀਤਾ ਹੋਇਆ ਹੈ। ਪ੍ਰਿਸੀਪਲ ਚੀਫ ਕਮਿਸ਼ਨਰ ਆਫ ਇਨਕਮ ਟੈਕਸ, ਦਿੱਲੀ ਅਤੇ ਕਮਿਸ਼ਨਰ ਆਫ ਇਨਕਮ ਟੈਕਸ, ਚੰਡੀਗੜ੍ਹ ਕੋਲ ਲਗਾਤਾਰ ਦੋ ਸਾਲ ਇਹਨਾਂ ਕੇਸਾਂ ਦੀ ਪੈਰਵਾਈ ਕੀਤੀ, ਸਮੇਂ-ਸਮੇਂ ਤੇ ਨਿਵੈਸਟੀਗੇਸ਼ਨਾ ਕਰਵਾਉਣ ਤੋਂ ਬਾਅਦ ਸੈਂਟਰਲ ਬੋਰਡ ਆਫ ਡਾਈਰੈਕਟ ਟੈਕਸਸ, ਮਨਿਸਟਰੀ ਆਫ ਫਾਇਨਾਂਸ ਨੇ ਕੱਲ ਮਿਤੀ 19 ਜਨਵਰੀ 2026 ਨੂੰ ਨਗਰ ਸੁਧਾਰ ਟਰੱਸਟ, ਬਰਨਾਲਾ ਨੂੰ ਸੈਕਸਨ 10 ਸਬ-ਸੈਕਸ਼ਨ 46-ਏ ਤਹਿਤ ਵਿੱਤੀ ਸਾਲ 2023-24 ਤੋਂ ਹੀ ਟੈਕਸ ਫਰੀ ਬਾਡੀ ਬਣਾ ਦਿੱਤਾ ਗਿਆ ਹੈ। ਕਿਉਕਿ ਇਸੇ ਵਿੱਤੀ ਸਾਲ ਵਿੱਚ ਹੀ 20 ਮਾਰਚ 2024 ਨੂੰ ਕੇਸ ਅਪਲਾਈ ਕਰ ਦਿੱਤਾ ਗਿਆ ਸੀ। ਜਿਸ ਨਾਲ ਹੁਣ ਨਗਰ ਸੁਧਾਰ ਟਰੱਸਟ ਬਰਨਾਲਾ ਨੂੰ ਅਨੇਕਾਂ ਲਾਭ ਹੋਣਗੇ, ਜਿਵੇਂ ਕਿ, ਪਹਿਲਾ, ਚੈਰੀਟੇਬਲ ਟਰੱਸਟ ਅਧੀਨ ਜੋ ਆਡਿਟ ਹੁੰਦਾ ਸੀ, ਹੁਣ ਉਸਦੀ ਕੋਈ ਲੋੜ ਨਹੀਂ। ਹਰ ਸਾਲ ਇਨਕਮ ਟੈਕਸ ਭਰਨ ਦੀ ਲੋੜ ਨਹੀਂ। ਜੋ ਪਹਿਲਾ ਸੈਕਸਨ 12-ਏ ਅਧੀਨ ਚੈਰੀਟੇਬਲ ਟਰੱਸਟ ਦੀ ਰਜਿਸਟ੍ਰੇਸ਼ਨ ਸਮੇਂ-ਸਮੇਂ ਤੇ ਰੀਨਿਊ ਕਰਵਾਉਣੀ ਪੈਂਦੀ ਸੀ, ਜਿਸਦੇ ਨਿਯਮ ਕਾਫੀ ਸਖਤ ਸਨ। ਪਰ ਹੁਣ ਸੈਕਸਨ 10 ਸਬ-ਸੈਕਸਨ 46-ਏ ਤਹਿਤ ਪੱਕੇ ਤੌਰ ਤੇ ਛੋਟ ਹੈ।
ਇਸਦੇ ਨਾਲ ਹੀ ਪਰਦੀਪ ਜੀ ਨੇ ਬਰਨਾਲਾ ਟਰੱਸਟ ਦੇ ਚੇਅਰਮੈਨ ਸ੍ਰੀ ਰਾਮ ਤੀਰਥ ਮੰਨਾ ਜੀ ਦਾ ਵਿਸ਼ੇਸ ਧੰਨਵਾਦ ਕੀਤਾ ਕਿ ਉਹਨਾਂ ਵੱਲੋ ਅਤੇ ਟਰੱਸਟ ਦੇ ਪੁਰਾਣੇ ਈ.ਓ. ਰਵਿੰਦਰ ਕੁਮਾਰ ਜੀ, ਮੌਜੂਦਾ ਈ.ਓ. ਸ੍ਰੀ ਰਾਜੇਸ ਕੁਮਾਰ ਜੀ, ਅਕਾਊਟੈਂਟ ਮੈਡਮ ਸ੍ਰੀਮਤੀ ਰਾਜਿੰਦਰ ਕੌਰ, ਅਕਾਊਂਟ ਕਲਰਕ ਰਿਪਨ ਕੁਮਾਰ ਅਤੇ ਸਾਰੇ ਹੀ ਸਟਾਫ ਨੇ ਪੂਰਾ ਸਾਥ ਦਿੱਤਾ।


