

ਗਰੀਨ ਫ਼ੀਲਡ ਕਾਨਵੈਂਟ ਸਕੂਲ ਦਾਨਗੜ੍ਹ ਵਿਖੇ ਚਾਇਨਾ ਡੋਰ ਬਾਰੇ ਜਾਗਰੂਕ ਕੀਤਾ ਗਿਆ
ਧਨੌਲਾ(ਹਿਮਾਂਸ਼ੂ ਗੋਇਲ):-ਗਰੀਨ ਫ਼ੀਲਡ ਕਾਨਵੈਂਟ (ਸੀਨੀਅਰ ਸੈਕੰਡਰੀ) ਸਕੂਲ ਦਾਨਗੜ੍ਹ ਵਿਖੇ ਵਿਦਿਆਰਥੀਆਂ ਨੂੰ ਚਾਇਨਾ ਡੋਰ ਬਾਰੇ ਜਾਗਰੂਕ ਕਰਦਿਆਂ ਕੋਆਰਡੀਨੇਟਰ ਮੈਡਮ ਸੰਜੀਤ ਦੁਆਰਾ ਦੱਸਿਆ ਗਿਆ ਕਿ ਪਤੰਗ ਉਡਾਉਣਾ ਇੱਕ ਮਨਪਰਚਾਵਾ ਹੈ। ਪਰ ਉੱਥੇ ਹੀ ਇਸ ਦੇ ਬੜੇ ਘਾਤਕ ਸਿੱਟੇ ਨਿਕਲ ਰਹੇ ਹਨ। ਉਨ੍ਹਾਂ ਦੱਸਿਆ ਕਿ ਨਿੱਤ ਦਿਨ ਚਾਇਨਾ ਡੋਰ ਨਾਲ ਮੂੰਹ ਜਾਂ ਗਲਾ ਕੱਟੇ ਜਾਣ ਦੀਆਂ ਖ਼ਬਰਾ ਆ ਰਹੀਆਂ ਹਨ। ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਲੋਕ ਚਾਇਨਾਂ ਡੋਰ ਕਾਰਨ ਜ਼ਖਮੀ ਹੋ ਰਹੇ ਹਨ। ਚਾਈਨਾ ਡੋਰ ਕਾਰਨ ਸਿਰਫ਼ ਇਨਸਾਨ ਹੀ ਨਹੀਂ, ਪੰਛੀ ਅਤੇ ਪਸ਼ੂ ਵੀ ਨੁਕਸਾਨੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਚਾਈਨਾ ਡੋਰ ਪੰਛੀਆਂ ਲਈ ਵੀ ਘਾਤਕ ਸਿੱਧ ਹੋ ਰਹੀ ਹੈ। ਕਿਉਂਕਿ ਇਹ ਚਾਈਨਾ ਡੋਰ ਉੱਡਦੇ ਪੰਛੀਆਂ ਦੇ ਖੰਭਾਂ ਵਿੱਚ ਫਸ ਜਾਂਦੀ ਹੈ। ਜਿਸ ਕਾਰਨ ਪੰਛੀਆਂ ਦੇ ਖੰਭ ਕੱਟ ਜਾਂਦੇ ਹਨ ਅਤੇ ਮੌਤ ਹੋ ਜਾਂਦੀ ਹੈ। ਇਸ ਤੋਂ ਇਲਾਵਾ ਮੋਟਰਸਾਈਕਲ ਵਹੀਕਲ ‘ਤੇ ਜਾਂਦੇ ਹੋਏ ਰਾਹੀਗਰਾਂ ਦੇ ਗਲ ਵਿੱਚ ਪੈ ਜਾਂਦੀ ਹੈ , ਬਹੁਤ ਹੀ ਭਿਆਨਕ ਹਾਦਸਾ ਹੁੰਦਾ ਹੈ। ਕਈ ਵਾਰੀ ਤਾਂ ਜਾਨੀ ਨੁਕਸਾਨ ਵੀ ਹੋ ਜਾਂਦਾ ਹੈ। ਮੈਡਮ ਨੇ ਬੱਚਿਆਂ ਨੂੰ ਹੋਰ ਵੀ ਦੱਸਿਆ ਕਿ ਪਤੰਗ ਉਡਾਉਣ ਸਮੇਂ ਕਈ ਵਾਰੀ ਡੋਰ ਬਿਜਲੀ ਵਾਲੀ ਤਾਰ ਨਾਲ ਲੱਗ ਜਾਣ ਕਾਰਨ ਤਾਂ ਪਤੰਗ ਡੋਰ ਵਿੱਚ ਕਰੰਟ ਆ ਜਾਂਦਾ ਹੈ ਜਿਸ ਕਾਰਨ ਮੌਤ ਦਾ ਵੀ ਹੋਣਾ ਵੀ ਸੰਭਵ ਹੈ। ਇਸ ਸਮੇਂ ਬੱਚਿਆਂ ਨੇ ਚਾਇਨਾ ਡੋਰ ਨਾ ਵਰਤਣ ਦਾ ਪ੍ਣ ਲਿਆ ਅਤੇ ਬੱਚਿਆਂ ਦੁਆਰਾ ਪੋਸਟਰਾਂ ਉੱਪਰ ਵੱਖ-ਵੱਖ ਤਰ੍ਹਾਂ ਦੇ ਨਾਅਰੇ ਲਿਖ ਕਿ ਦੂਸਰੇ ਬੱਚਿਆਂ ਨੂੰ ਜਾਗਰੂਕ ਕੀਤਾ ਅਤੇ ਪ੍ਰਣ ਦਵਾਇਆ ਕਿ ਉਹ ਵੀ ਚਾਇਨਾ ਡੋਰ ਨਹੀਂ ਵਰਤਣਗੇ । ਇਸ ਮੌਕੇ ਪ੍ਰਿੰਸੀਪਲ ਡਾ.ਮਨਪ੍ਰੀਤ ਕੌਰ, ਵਾਈਸ ਪ੍ਰਿੰਸੀਪਲ ਜਸਵੀਰ ਕੌਰ ਅਤੇ ਮੈਡਮ ਨੋਵਲਪ੍ਰੀਤ ਆਦਿ ਹਾਜ਼ਰ ਸਨ।


