

ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜਰਨਲਿਸਟ ਪ੍ਰੈਸ ਕਲੱਬ (ਰਜਿ.) ਧਨੋਲਾ ਵੱਲੋਂ ਮੈਡੀਕਲ ਚੈੱਕਅਪ ਕੈਂਪ ਭਲਕੇ
ਧਨੌਲਾ 18 ਦਸੰਬਰ (ਹਿਮਾਂਸ਼ੂ ਗੋਇਲ) ਛੋਟੇ ਸਹਿਬਾਜਾਂਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਜਰਨਲਿਸਟ ਪ੍ਰੈੱਸ ਕਲੱਬ (ਰਜਿਸਟਰਡ ,) ਵੱਲੋਂ ਪਹਿਲਾ ਵਿਸ਼ਾਲ ਮੈਡੀਕਲ ਕੈੰਪ ਸ਼੍ਰੀ ਆਦਿ ਸਕਤੀ ਰਾਮ ਲੀਲਾ ਕਲੱਬ ਧਨੌਲਾ ਵਿਖ਼ੇ ਲਾਇਆ ਜਾ ਰਿਹਾ, ਜਿਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਪ੍ਰਧਾਨ ਚਮਕੌਰ ਸਿੰਘ ਗੱਗੀ, ਪ੍ਰਬੰਧਕਾਂ ਅਤੇ ਮੈਂਬਰਾਂ ਨੇ ਕਿਹਾ ਕਿ,ਇਹ ਵਿਸ਼ਾਲ ਮੈਡੀਕਲ ਕੈੰਪ ਭਾਈ ਘਨਈਆ ਲੋਕ ਸੇਵਾ ਚੈਰੀਟੇਬਲ ਸੋਸਾਇਟੀ ਰਜਿ ਬਰਨਾਲਾ ਦੇ ਸਹਿਯੋਗ ਸਦਕਾ ਅਤੇ ਐਸਐਮਓ ਧਨੌਲਾ ਡਾਕਟਰ ਸਤਵੰਤ ਸਿੰਘ ਔਜਲਾ ਦੇ ਸਹਿਯੋਗ ਨਾਲ 21 ਦਸੰਬਰ ਦਿਨ ਐਤਵਾਰ ਨੂੰ ਸਵੇਰੇ 10.00 ਵਜੇ ਤੋਂ ਲੈ ਕੇ ਦੁਪਹਿਰ 1.00 ਵਜੇ ਤੱਕ ਰਾਮਲੀਲਾ ਕਲੱਬ ਧਨੋਲਾ ਵਿੱਚ ਮੈਡੀਕਲ ਚੈੱਕ ਅਪ ਕੈਂਪ ਲਾਇਆ ਜਾ ਰਿਹਾ ਹੈ। ਇਸ ਕੈਂਪ ਵਿੱਚ ਐਮਬੀਬੀਐਸ ਐਮ ਡੀ ਮੈਡੀਸਨ ਡਾਕਟਰ ਪ੍ਰਿਕਸਤ ਮਿੱਤਲ ਏਮਜ ਹਸਪਤਾਲ ਬਠਿੰਡਾ ਵਿੱਚ ਸੇਵਾਵਾਂ ਨਿਭਾਉਣ ਤੋਂ ਬਾਅਦ ਅੱਜ ਕੱਲ ਧਨੌਲਾ ਸਰਕਾਰੀ ਹਸਪਤਾਲ ਸੇਵਾ ਨਿਭਾ ਰਹੇ ਹਨ, ਅੱਖਾਂ ਦੇ ਸਪੈਸ਼ਲਿਸਟ ਡਾਕਟਰ ਗੁਰਮੀਤ ਸਿੰਘ ਜੋ ਕਿ ਪਹਿਲਾਂ ਬੱਧਣੀ ਕਲਾਂ ਹਸਪਤਾਲ ਵਿੱਚ ਸਨ ਜੋ ਕਿ ਅੱਜਕੱਲ ਸਰਕਾਰੀ ਹਸਪਤਾਲ ਧਨੌਲਾ ਵਿੱਚ ਸੇਵਾਵਾਂ ਨਿਭਾ ਰਿਹਾ ਹਨ ਅਤੇ ਬੱਚਿਆਂ ਦੇ ਮਾਹਿਰ ਡਾਕਟਰ ਜਸਦੀਪ ਸਿੰਘ ਜੋ ਕਿ ਸਰਕਾਰੀ ਹਸਪਤਾਲ ਬਰਨਾਲਾ ਵਿੱਚ ਸੇਵਾਵਾਂ ਨਿਭਾ ਰਹੇ ਹਨ ਇਹ ਵਿਸ਼ੇਸ਼ ਤੌਰ ਤੇ ਕੈਂਪ ਵਿੱਚ ਪਹੁੰਚ ਕੇ ਮਰੀਜ਼ਾ ਦਾ ਚੈੱਕ ਅਪ ਕਰਨਗੇ।ਉਹਨਾਂ ਕਿਹਾ ਕਿ ਨਗਰ ਨਿਵਾਸੀ ਇਸ ਕੈੰਪ ਵਿੱਚ ਆਪਣਾਂ ਅਤੇ ਆਪਣੇ ਬੱਚਿਆਂ ਦਾ ਚੈਕਅਪ ਜਰੂਰ ਕਰਣਵਾਉਣ. ਜਿਸ ਵਿੱਚ ਸ਼ੂਗਰ ਬੀ.ਪੀ. ਟੈਸਟਾਂ ਸਮੇਤ ਦਵਾਈਆਂ ਬਿਲਕੁੱਲ ਮੁਫ਼ਤ ਦਿਤੀਆਂ ਜਾਣਗੀਆਂ. ਸਮੂਹ ਇਲਾਕੇ ਦੇ ਲੋਕਾਂ ਅਤੇ ਧਨੋਲਾ ਵਾਸੀਆਂ ਨੂੰ ਪਹੁੰਚ ਕੇ ਕੈਂਪ ਦਾ ਲਾਹਾ ਲੈਣ ਦੀ ਅਪੀਲ ਕੀਤੀ ਗਈ।


