



ਸੀ.ਐਸ.ਐਸ. ਪੋਜ਼ੀਸ਼ਨਿੰਗ ਸਿੱਖਦੇ ੯ਵੇਂ ਦਿਨ ਵਿਦਿਆਰਥੀਆਂ ਨੇ ਵੈੱਬ ਡਿਜ਼ਾਈਨ ਵੱਲ ਭਰਿਆ ਮਜ਼ਬੂਤ ਕਦਮ
ਬਰਨਾਲਾ(ਹਿਮਾਂਸ਼ੂ ਗੋਇਲ):-3 ਨਵੰਬਰ 2025 9ਵਾਂ ਦਿਨ ਨੂੰ ਵਾਈ.ਐਸ. ਕਾਲਜ ਦੇ ਕੰਪਿਊਟਰ ਸੈਂਟਰ ਵਿੱਚ ਚੱਲ ਰਹੀ 10 ਦਿਨਾਂ ਦੀ ਵੈੱਬਸਾਈਟ ਡਿਜ਼ਾਈਨਿੰਗ ਵਰਕਸ਼ਾਪ ਦੌਰਾਨ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਅੱਜ ਬਬੀਤਾ ਸਿੰਗਲਾ ਨੇ ਸੀ.ਐਸ.ਐਸ. ਵਿਚ ਤੱਤਾਂ ਨੂੰ ਸਫ਼ੇ ਉੱਤੇ ਸਹੀ ਢੰਗ ਨਾਲ ਰੱਖਣ ਦੀਆਂ ਤਕਨੀਕਾਂ ਬਾਰੇ ਵਿਸਥਾਰ ਨਾਲ ਸਮਝਾਇਆ। ਵਿਦਿਆਰਥੀ ਪੂਰੀ ਕਲਾਸ ਦੌਰਾਨ ਪ੍ਰਸ਼ਨ ਪੁੱਛਦੇ ਰਹੇ, ਜਿਸ ਨਾਲ ਉਹਨਾਂ ਦੀ ਸਿੱਖਣ ਦੀ ਲਗਨ ਸਪਸ਼ਟ ਹੋਈ। ਬਬੀਤਾ ਸਿੰਗਲਾ ਨੇ ਕਿਹਾ ਕਿ ਇਸ ਤਰ੍ਹਾਂ ਦੀ ਜਿਗਿਆਸਾ ਉਹਨਾਂ ਨੂੰ ਭਵਿੱਖ ਵਿੱਚ ਉੱਚਾ ਮਕਾਮ ਦੇਵੇਗੀ।
ਡਾਇਰੈਕਟਰ ਵਰੁਣ ਭਾਰਤੀ ਨੇ ਕਿਹਾ ਕਿ ਇਸ ਕਿਸਮ ਦੀ ਤਕਨੀਕੀ ਸਿੱਖਿਆ ਨਾਲ ਵਿਦਿਆਰਥੀਆਂ ਲਈ ਕੈਰੀਅਰ ਦੇ ਨਵੇਂ ਰਸਤੇ ਖੁੱਲਣਗੇ।
ਪ੍ਰਿੰਸਿਪਲ ਡਾ. ਗੁਰਪਾਲ ਸਿੰਘ ਰਾਣਾ ਨੇ ਕਿਹਾ ਕਿ ਇਹ ਵਰਕਸ਼ਾਪ ਨੌਜਵਾਨਾਂ ਦੇ ਹੁਨਰ ਵਿਕਾਸ ਲਈ ਮਹੱਤਵਪੂਰਨ ਪੱਥਰ ਸਾਬਤ ਹੋ ਰਹੀ ਹੈ।
ਵਿਭਾਗ ਮੁਖੀ ਹਰਮਨਪ੍ਰੀਤ ਕੌਰ ਨੇ ਵਿਦਿਆਰਥੀਆਂ ਦੀ ਤਰੱਕੀ ਦੀ ਪ੍ਰਸ਼ੰਸਾ ਕੀਤੀ।
ਵਿਭਾਗ ਮੁਖੀ ਦਿਪੇਸ਼ ਕੁਮਾਰ ਨੇ ਕਿਹਾ ਕਿ ਵਿਦਿਆਰਥੀਆਂ ਦੀ ਮਹਨਤ ਉਮੀਦ ਤੋਂ ਵੱਧ ਹੈ।
ਹੋਣ ਕੇਵਲ ਇੱਕ ਦਿਨ ਬਾਕੀ ਹੈ ਅਤੇ ਵਿਦਿਆਰਥੀ ਆਪਣੀਆਂ ਤਿਆਰ ਕੀਤੀਆਂ ਵੈੱਬਸਾਈਟਾਂ ਦਿਖਾਉਣ ਲਈ ਬੇਸਬਰੀ ਨਾਲ ਉਡੀਕ ਕਰ ਰਹੇ ਹਨ।


