



ਰਾਸ਼ਟਰੀ ਏਕਤਾ ਹੀ ਸਾਡੀ ਪਛਾਣ – ਆਰਿਆ ਮਹਿਲਾ ਕਾਲੇਜੀਏਟ ਸੀਨੀਅਰ ਸੈਕੰਡਰੀ ਸਕੂਲ ‘ਚ ਮਨਾਇਆ ਗਿਆ ਰਾਸ਼ਟਰੀ ਏਕਤਾ ਦਿਵਸ
ਬਰਨਾਲਾ, 31 ਅਕਤੂਬਰ (ਹਿਮਾਂਸ਼ੂ ਗੋਇਲ):
“ਸਾਡੀ ਏਕਤਾ ਹੀ ਸਾਡੀ ਪਛਾਣ ਹੈ, ਤਦ ਹੀ ਸਾਡਾ ਭਾਰਤ ਦੇਸ਼ ਮਹਾਨ ਹੈ” — ਇਸ ਪ੍ਰੇਰਣਾਦਾਇਕ ਸੰਦੇਸ਼ ਨੂੰ ਸਮਰਪਿਤ ਵਿਸ਼ੇਸ਼ ਸਮਾਰੋਹ ਦਾ ਆਯੋਜਨ ਸ਼੍ਰੀ ਲਾਲ ਬਹਾਦੁਰ ਸ਼ਾਸਤਰੀ ਆਰਿਆ ਮਹਿਲਾ ਕਾਲੇਜੀਏਟ ਸੀਨੀਅਰ ਸੈਕੰਡਰੀ ਸਕੂਲ, ਬਰਨਾਲਾ ਵਿੱਚ ਕੀਤਾ ਗਿਆ।
ਇਸ ਪ੍ਰੋਗਰਾਮ ਦੀ ਅਗਵਾਈ ਪ੍ਰਿੰਸੀਪਲ ਡਾ. ਸ਼੍ਰੀਮਤੀ ਸੁਸ਼ੀਲ ਬਾਲਾ ਜੀ ਨੇ ਕੀਤੀ, ਜਦਕਿ ਇਸ ਦਾ ਆਯੋਜਨ ਸਕੂਲ ਇੰਚਾਰਜ ਮੈਡਮ ਮੋਨਿਕਾ ਮਿੱਤਲ ਦੀ ਦੇਖ-ਰੇਖ ਹੇਠ ਹੋਇਆ। ਇਸ ਮੌਕੇ ਐੱਨਐੱਸਐੱਸ ਵਿਭਾਗ ਵੱਲੋਂ ਭਾਰਤ ਦੇ ਲੌਹ ਪੁਰਸ਼ ਸਰਦਾਰ ਵੱਲਭਭਾਈ ਪਟੇਲ ਜੀ ਦੀ ਜਨਮ ਜਯੰਤੀ ਉੱਤੇ ਰਾਸ਼ਟਰੀ ਏਕਤਾ ਦਿਵਸ ਮਨਾਇਆ ਗਿਆ।
ਐੱਨਐੱਸਐੱਸ ਪ੍ਰੋਗਰਾਮ ਅਫਸਰ ਮੈਡਮ ਰਿੰਪੀ ਨੇ ਸਰਦਾਰ ਪਟੇਲ ਜੀ ਦੇ ਜੀਵਨ ਅਤੇ ਯੋਗਦਾਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੇ ਭਾਰਤ ਦੀਆਂ 562 ਰਿਆਸਤਾਂ ਨੂੰ ਇਕ ਧਾਗੇ ਵਿੱਚ ਪ੍ਰੋ ਕੇ ਦੇਸ਼ ਨੂੰ ਸੱਚੇ ਅਰਥਾਂ ਵਿੱਚ “ਏਕ ਭਾਰਤ” ਬਣਾਇਆ। ਉਨ੍ਹਾਂ ਦੇ ਅਦੁਤੀਯ ਯੋਗਦਾਨ ਦੇ ਸਨਮਾਨ ਵਿੱਚ ਭਾਰਤ ਸਰਕਾਰ ਨੇ ਉਨ੍ਹਾਂ ਦੇ ਜਨਮ ਦਿਨ 31 ਅਕਤੂਬਰ ਨੂੰ ਰਾਸ਼ਟਰੀ ਏਕਤਾ ਦਿਵਸ ਵਜੋਂ ਮਨਾਉਣਾ ਸ਼ੁਰੂ ਕੀਤਾ।
ਇਸ ਮੌਕੇ ਚਾਰਟ ਅਤੇ ਭਾਸ਼ਣ ਮੁਕਾਬਲੇ ਵੀ ਕਰਵਾਏ ਗਏ।
…. ਚਾਰਟ ਮੁਕਾਬਲੇ ਵਿੱਚ ਕਿਰਨਪ੍ਰੀਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
….ਭਾਸ਼ਣ ਮੁਕਾਬਲੇ ਵਿੱਚ ਅਵਨੀਤ ਕੌਰ ਨੇ ਪਹਿਲਾ ਅਤੇ ਰਮਨਪ੍ਰੀਤ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ।
ਇਸ ਸਮੇਂ ਮੈਡਮ ਮੋਨਿਕਾ ਮਿੱਤਲ, ਮੈਡਮ ਸੀਮਾ ਰਾਣੀ ਅਤੇ ਦੋਹਾਂ ਯੂਨਿਟਾਂ ਦੇ ਐੱਨਐੱਸਐੱਸ ਸਵੈਛਿਕ ਵਿਦਿਆਰਥੀ ਵੀ ਮੌਜੂਦ ਸਨ।


