

ਪੰਜਾਬ ਪਬਲਿਕ ਸਕੂਲ ਮਾਨਾਂ ਪਿੰਡੀ ਨੇ ਸਬਦ ਗਾਇਣ ਮੁਕਾਬਲਿਆਂ ਵਿੱਚ ਜ਼ਿਲ੍ਹਾ ਪੱਧਰ ’ਤੇ ਮਾਰਿਆ ਬਾਜ਼ੀ
ਸੀਨੀਅਰ ਅਤੇ ਜੂਨੀਅਰ ਦੋਵੇਂ ਵਰਗਾਂ ਵਿੱਚ ਪਹਿਲਾ ਸਥਾਨ ਹਾਸਲ ਕਰ ਸਕੂਲ ਦਾ ਮਾਣ ਵਧਾਇਆ
ਬਰਨਾਲਾ(ਹਿਮਾਂਸ਼ੂ ਗੋਇਲ):-ਗੁਰੂਦੁਆਰਾ ਸਿੰਘ ਸਭਾ (ਰਜਿ:) ਬਰਨਾਲਾ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ, ਭਾਈ ਦਿਆਲਾ ਜੀ, ਭਾਈ ਮਤੀ ਦਾਸ ਜੀ ਅਤੇ ਭਾਈ ਸਤੀ ਦਾਸ ਜੀ ਦੀ 350 ਸਾਲਾ ਸਹੀਦੀ ਸਤਾਬਦੀ ਦੇ ਸੰਦਰਭ ਵਿੱਚ ਜ਼ਿਲ੍ਹਾ ਪੱਧਰੀ ਧਾਰਮਿਕ ਮੁਕਾਬਲੇ ਆਯੋਜਿਤ ਕੀਤੇ ਗਏ। ਇਨ੍ਹਾਂ ਵਿੱਚ ਸਬਦ ਗਾਇਣ, ਦਸਤਾਰ ਬੰਧਨ, ਗੁਰਬਾਣੀ ਕੰਠ ਅਤੇ ਲਿਖਤੀ ਟੈਸਟ ਸ਼ਾਮਲ ਸਨ।
ਇਨ੍ਹਾਂ ਮੁਕਾਬਲਿਆਂ ਵਿੱਚ ਪੰਜਾਬ ਪਬਲਿਕ ਸਕੂਲ ਮਾਨਾਂ ਪਿੰਡੀ (ਧਨੌਲਾ ਰੋਡ, ਬਰਨਾਲਾ) ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੀਨੀਅਰ ਅਤੇ ਜੂਨੀਅਰ ਦੋਵੇਂ ਵਰਗਾਂ ਵਿੱਚ ਪਹਿਲਾ ਸਥਾਨ ਹਾਸਲ ਕੀਤਾ।
ਸੀਨੀਅਰ ਸ਼੍ਰੇਣੀ ਵਿੱਚ ਉਰਵਸ਼ੀ ਸ਼ਰਮਾ, ਅਵਨੀਤ ਕੌਰ, ਇਸਪ੍ਰੀਤ ਕੌਰ, ਹਰਪ੍ਰੀਤ ਕੌਰ ਅਤੇ ਹਰਕਮਲ ਸਿੰਘ, ਜਦਕਿ ਜੂਨੀਅਰ ਸ਼੍ਰੇਣੀ ਵਿੱਚ ਹਰਸਿਮਰਨ ਕੌਰ, ਤਨਵੀਰ ਕੌਰ, ਏਕਮਪ੍ਰੀਤ ਕੌਰ ਅਤੇ ਲਵਲੀਨ ਕੌਰ ਨੇ ਭਾਗ ਲਿਆ ਤੇ ਆਪਣੇ ਸੁਰੀਲੇ ਗਾਇਨ ਨਾਲ ਦਰਸ਼ਕਾਂ ਨੂੰ ਮੋਹ ਲਿਆ। ਜ਼ਿਲ੍ਹੇ ਭਰ ਦੇ 20 ਤੋਂ ਵੱਧ ਸਕੂਲਾਂ ਦੇ ਵਿਦਿਆਰਥੀਆਂ ਨੇ ਇਨ੍ਹਾਂ ਮੁਕਾਬਲਿਆਂ ਵਿੱਚ ਭਾਗ ਲਿਆ।
ਸੰਗੀਤ ਅਧਿਆਪਕ ਸਤਨਾਮ ਸਿੰਘ ਪਾਠਕ ਵੱਲੋਂ ਵਿਦਿਆਰਥੀਆਂ ਦੀ ਤਿਆਰੀ ਬਹੁਤ ਹੀ ਸਫ਼ਲ ਢੰਗ ਨਾਲ ਕਰਵਾਈ ਗਈ। ਜੇਤੂ ਵਿਦਿਆਰਥੀਆਂ ਨੂੰ ਗੁਰੂਦੁਆਰਾ ਸਿੰਘ ਸਭਾ ਬਰਨਾਲਾ ਦੀ ਕਮੇਟੀ ਵੱਲੋਂ ਯਾਦਗਾਰੀ ਚਿੰਨ੍ਹ ਭੇਂਟ ਕਰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸਕੂਲ ਦੇ ਚੇਅਰਮੈਨ ਸ੍ਰੀ ਅਮਰਜੀਤ ਸਿੰਘ ਚੀਮਾ ਨੇ ਕਿਹਾ ਕਿ ਬੱਚਿਆਂ ਨੂੰ ਧਾਰਮਿਕ ਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਭਾਗ ਲੈਣ ਨਾਲ ਨਾ ਸਿਰਫ਼ ਉਨ੍ਹਾਂ ਦੀਆਂ ਕਾਬਲਤਾਂ ਨਿੱਖਰਦੀਆਂ ਹਨ, ਸਗੋਂ ਉਨ੍ਹਾਂ ਵਿੱਚ ਆਤਮ-ਵਿਸ਼ਵਾਸ ਵੀ ਵਧਦਾ ਹੈ।
ਡਾਇਰੈਕਟਰ ਸੁਖਦੀਪ ਸਿੰਘ ਚੀਮਾ ਨੇ ਪ੍ਰਿੰਸੀਪਲ ਸਿਮਰਨ ਕੌਰ, ਕੋਆਰਡੀਨੇਟਰ ਸਾਹਿਲ ਰਾਜਪੂਤ, ਸੰਗੀਤ ਅਧਿਆਪਕ ਸਤਨਾਮ ਸਿੰਘ ਪਾਠਕ, ਮੀਡੀਆ ਇੰਚਾਰਜ ਨਿਰਮਲ ਸਿੰਘ ਅਤੇ ਪੂਰੇ ਸਟਾਫ ਨੂੰ ਵਿਦਿਆਰਥੀਆਂ ਦੀ ਇਸ ਉਪਲਬਧੀ ਲਈ ਵਧਾਈ ਦਿੱਤੀ।


