

🌿 ਐਲ.ਬੀ.ਐਸ. ਆਰੀਆ ਮਹਿਲਾ ਕਾਲਜ ਬਰਨਾਲਾ ’ਚ “ਇੱਕ ਪੇੜ ਮੇਰੀ ਮਾਂ ਦੇ ਨਾਮ” ਮੁਹਿੰਮ ਅਧੀਨ ਹਰਿਆਲੀ ਦੀ ਸ਼ੁਰੂਆਤ
ਬਰਨਾਲਾ (ਹਿਮਾਂਸ਼ੂ ਗੋਇਲ):ਸ਼੍ਰੀ ਐਲ.ਬੀ.ਐਸ. ਆਰੀਆ ਮਹਿਲਾ ਕਾਲਜ ਬਰਨਾਲਾ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਸੁਸ਼ੀਲ ਬਾਲਾ ਜੀ ਨੇ ਦੱਸਿਆ ਕਿ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ੍ਰੀ ਭਾਰਤ ਮੋਦੀ ਜੀ ਦੀ ਰਹਿਨੁਮਾਈ ਹੇਠ, ਵਾਇਸ ਪ੍ਰਧਾਨ ਸ੍ਰੀ ਰਾਮ ਕੁਮਾਰ ਸੋਬਤੀ ਜੀ ਅਤੇ ਮੈਂਬਰ ਸ੍ਰੀ ਸਤਪਾਲ ਜੀ ਦੀ ਪ੍ਰੇਰਣਾ ਨਾਲ ਕਾਲਜ ਦੀ ਸੋਹਣਤਾ ਤੇ ਹਰੇ-ਭਰੇ ਮਾਹੌਲ ਨੂੰ ਉਤਸ਼ਾਹਤ ਕਰਨ ਲਈ ਬੂਟੇ ਲਗਾਉਣ ਦੀ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ।
ਇਸ ਮੁਹਿੰਮ ਵਿੱਚ ਐਨਐਸਐਸ ਵਿਭਾਗ ਨੇ ਸਰਗਰਮ ਹਿੱਸਾ ਲਿਆ ਅਤੇ “ਇੱਕ ਪੇੜ ਮੇਰੀ ਮਾਂ ਦੇ ਨਾਮ” ਦੇ ਸੁਨੇਹੇ ਤਹਿਤ ਵਿਦਿਆਰਥੀਆਂ ਨੇ ਵੀ ਉਤਸ਼ਾਹ ਨਾਲ ਬੂਟੇ ਲਗਾਏ।
ਕਾਲਜ ਪ੍ਰਬੰਧਕੀ ਕਮੇਟੀ ਦੇ ਮੈਂਬਰ ਅਤੇ ਸ਼ਹਿਰ ਦੇ ਉੱਚੇ ਸਮਾਜ ਸੇਵੀ ਸ੍ਰੀ ਦੀਪਕ ਸੋਨੀ ਜੀ ਨੇ ਕਾਲਜ ਨੂੰ 80 ਪੌਦੇ ਭੇਂਟ ਕੀਤੇ। ਇਹ ਸਾਰੇ ਪੌਦੇ ਅੱਜ ਕਾਲਜ ਦੇ ਪ੍ਰਿੰਸੀਪਲ, ਸਟਾਫ ਅਤੇ ਵਿਦਿਆਰਥੀਆਂ ਵੱਲੋਂ ਮਿਲਜੁਲ ਕੇ ਕਾਲਜ ਪ੍ਰੰਗਣ ਵਿੱਚ ਲਗਾਏ ਗਏ।
ਇਸ ਮੌਕੇ ’ਤੇ ਡਾ. ਸੁਸ਼ੀਲ ਬਾਲਾ, ਮੈਡਮ ਅੰਜਨਾ ਬਾਂਸਲ, ਡਾ. ਜਸਵੀਰ ਕੌਰ, ਡਾ. ਸਰੀਤਾ, ਮੈਡਮ ਮੋਨੀਕਾ ਬਾਂਸਲ, ਮੈਡਮ ਰਾਜਵੀਰ, ਮੈਡਮ ਦਿਲਪ੍ਰੀਤ ਅਤੇ ਐਨਐਸਐਸ ਪ੍ਰੋਗਰਾਮ ਅਫਸਰ ਮੈਡਮ ਅਰਚਨਾ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
ਅੰਤ ਵਿੱਚ ਪ੍ਰਿੰਸੀਪਲ ਡਾ. ਸੁਸ਼ੀਲ ਬਾਲਾ ਨੇ ਸਮੂਹ ਪ੍ਰਬੰਧਕ ਕਮੇਟੀ ਅਤੇ ਸੇਵਾਦਾਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਕਾਲਜ ਨੂੰ ਹੋਰ ਸੁੰਦਰ ਤੇ ਹਰਾ-ਭਰਾ ਬਣਾਉਣ ਵਿੱਚ ਆਪਣਾ ਕੀਮਤੀ ਯੋਗਦਾਨ ਪਾਇਆ।


