
ਬਰਨਾਲਾ, 26 ਸਤੰਬਰ (ਹਿਮਾਂਸ਼ੂ ਗੋਇਲ) – ਪ੍ਰਸਿੱਧ ਵਾਤਾਵਰਣ ਪ੍ਰੇਮੀ ਅਤੇ ਸਮਾਜਸੇਵੀ ਮੋਹਨ ਸਿੰਘ ਖਾਲਸਾ ਵੱਲੋਂ “ਪ੍ਰੇਮ ਆਂਖ ਅਤੇ ਜਨਾਨਾ ਰੋਗ ਹਸਪਤਾਲ” ਬਰਨਾਲਾ ਦੇ ਸੰਚਾਲਕ ਡਾ. ਰੂਪੇਸ਼ ਸਿੰਗਲਾ ਨੂੰ ਉਨ੍ਹਾਂ ਦੀ ਨਿਸ਼ਕਾਮ ਸੇਵਾ ਲਈ ਪੌਦਾ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਮੋਹਨ ਸਿੰਘ ਖਾਲਸਾ ਨੇ ਦੱਸਿਆ ਕਿ ਡਾ. ਰੂਪੇਸ਼ ਸਿੰਗਲਾ ਵੱਲੋਂ ਸਮੇਂ-ਸਮੇਂ ‘ਤੇ ਲੋਕਾਂ ਲਈ ਮੁਫ਼ਤ ਅੱਖਾਂ ਦੇ ਚੈਕਅੱਪ ਕੈਂਪ ਲਗਾਏ ਜਾਂਦੇ ਹਨ। ਇਸੇ ਕੜੀ ਵਿੱਚ 21 ਸਤੰਬਰ, ਐਤਵਾਰ ਨੂੰ ਡਰਾਈਵਰ ਭਾਈਚਾਰੇ ਲਈ ਖ਼ਾਸ ਕੈਂਪ ਦਾ ਆਯੋਜਨ ਕੀਤਾ ਗਿਆ ਸੀ, ਜਿਸ ਵਿੱਚ ਆਏ ਹੋਏ ਲੋਕਾਂ ਨੂੰ ਮੁਫ਼ਤ ਐਨਕਾਂ ਅਤੇ ਦਵਾਈਆਂ ਵੰਡੀਆਂ ਗਈਆਂ।
ਅੱਜ ਇਸ ਮਾਨਵੀ ਸੇਵਾ ਲਈ ਡਾ. ਰੂਪੇਸ਼ ਸਿੰਗਲਾ ਨੂੰ ਮੋਹਨ ਸਿੰਘ ਖਾਲਸਾ ਅਤੇ ਉਨ੍ਹਾਂ ਦੀ ਪਤਨੀ ਨਿਰਮਲਾ ਕੌਰ ਨੇ ਪੌਦਾ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਹਸਪਤਾਲ ਦੇ ਕਰਮਚਾਰੀ ਜਗਤਾਰ ਸਿੰਘ, ਕੇਵਲਜੀਤ ਸਿੰਘ, ਸੁਰਜੀਤ ਸਿੰਘ, ਗਗਨਦੀਪ ਸਿੰਘ, ਇੰਦਰਜੀਤ ਸਿੰਘ ਅਤੇ ਸੁਖਪ੍ਰੀਤ ਕੌਰ ਵੀ ਹਾਜ਼ਰ ਸਨ।