



ਜਸ਼ਨਪ੍ਰੀਤ ਸਿੰਘ ਜਸਦੀਪ ਸਿੰਘ ਦਿਲਰਾਜ ਸਿੰਘ ਵਰਿੰਦਰ ਸਿੰਘ ਸਮਰਪ੍ਰੀਤ ਸਿੰਘ ਨੂੰ ਸਟੇਟ ਪੱਧਰ ਲਈ ਚੁਣਿਆ ਗਿਆ
ਬਰਨਾਲਾ(ਹਿਮਾਂਸ਼ੂ ਗੋਇਲ):-69ਵੀਆਂ ਸਕੂਲ ਖੇਡਾਂ ਦੇ ਜਿਲ੍ਹਾ ਪੱਧਰੀ ਮੁਕਾਬਲਿਆ ਵਿੱਚ ਵੱਖ ਵੱਖ ਸਕੂਲਾਂ ਦੇ ਕਰਾਟੇ ਦੇ ਖਿਡਿਆਰੀਆਂ ਨੇ ਭਾਗ ਲਿਆ ਅਤੇ ਵਧੀਆ ਪ੍ਰਦਰਸ਼ਨ ਕੀਤਾ। ਟੰਡਨ ਇੰਟਰਨੈਸ਼ਨਲ ਸਕੂਲ ਦੀ ਟੀਮ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਪੰਜ ਗੋਲਡ ਇਕ ਸਿਲਵਰ ਅਤੇ ਤਿੰਨ ਬਰੌਂਜ਼ ਮੈਡਲ ਜਿੱਤੇ। ਇਸ ਟੂਰਨਾਮੈਂਟ ਵਿੱਚ ਜਸ਼ਨਪ੍ਰੀਤ ਸਿੰਘ, ਜਸਦੀਪ ਸਿੰਘ, ਦਿਲਰਾਜ ਸਿੰਘ ,ਵਰਿੰਦਰ ਸਿੰਘ ,ਸਮਰਪ੍ਰੀਤ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਲਵਿਸ਼ ਸਿੰਘਲਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਜਸਕਰਨ ਸਿੰਘ , ਹਰਜੋਤ ਸਿੰਘ ਅਤੇ ਦੀਦਾਰਜੋਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ ।
ਇਸ ਟੂਰਨਾਮੈਂਟ ਵਿੱਚ ਜਸ਼ਨਪ੍ਰੀਤ ਸਿੰਘ ਜਸਦੀਪ ਸਿੰਘ ਦਿਲਰਾਜ ਸਿੰਘ ਵਰਿੰਦਰ ਸਿੰਘ ਸਮਰਪ੍ਰੀਤ ਸਿੰਘ ਨੂੰ ਸਟੇਟ ਪੱਧਰ ਲਈ ਚੁਣਿਆ ਗਿਆ।
ਸਕੂਲ ਦੀ ਪ੍ਰਿੰਸੀਪਲ ਮੈਡਮ ਸ਼ਾਲਿਨੀ ਕੌਸ਼ਲ ਜੀ ਨੇ ਕਿਹਾ ਕਿ ਸਕੂਲ ਦੇ ਵਿਦਿਆਰਥੀਆਂ ਨੇ 69ਵੀ ਜਿਲ੍ਹਾ ਪੱਧਰ ਸਕੂਲ ਖੇਡਾਂ ਮੁਕਾਬਲੇ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਗੋਲ੍ਡ ਮੈਡਲ ,ਸਿਲਵਰ ਅਤੇ ਬਰੌਂਜ਼ ਮੈਡਲ ਜਿੱਤਕੇ ਸਕੂਲ ਦਾ ਨਾਮ ਰੋਸ਼ਨ ਕੀਤਾ । ਬੱਚਿਆਂ ਦੀ ਇਸ ਕਾਮਯਾਬੀ ‘ਤੇ ਪ੍ਰਿੰਸੀਪਲ ਸਾਹਿਬ ਨੇ ਕੋਚ ਜਗਸੀਰ ਵਰਮਾ ਅਤੇ ਬੱਚਿਆਂ ਨੂੰ ਦਿਲੋਂ ਵਧਾਈ ਦਿੰਦਿਆਂ ਕਿਹਾ ਕਿ ਇਹ ਸਕੂਲ ਲਈ ਮਾਣ ਦੀ ਗੱਲ ਹੈ। ਇਸ ਮੌਕੇ ਉਨ੍ਹਾਂ ਨੇ ਬੱਚਿਆਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।
ਸਕੂਲ ਦੇ ਐਮ ਡੀ ਸ਼੍ਰੀ ਸ਼ਿਵ ਸਿੰਗਲਾ ਨੇ ਕਿਹਾ ਕਿ ਅੱਜ ਸਾਡੇ ਵਿਦਿਆਰਥੀ ਹਰ ਖੇਡ ਵਿਚ ਸਕੂਲ ਦਾ ਨਾਮ ਰੋਸ਼ਨ ਕਰ ਰਹੇ ਹਨ। ਜਿਲ੍ਹਾ ਪੱਧਰ ਮੁਕਾਬਲੇ ਵਿਚ ਮੈਡਲ ਜਿੱਤਣਾ ਸਿਰਫ਼ ਸ਼ੁਰੂਆਤ ਹੈ, ਅਸਲ ਮੰਜ਼ਿਲ ਤਾਂ ਸਟੇਟ ਅਤੇ ਨੈਸ਼ਨਲ ਮੁਕਾਬਲੇ ਵਿਚੋਂ ਮੈਡਲ ਪ੍ਰਾਪਤ ਕਰਨਾ ਹੈ।


