1…ਜਗਜੀਤ ਸਿੰਘ ਜੱਗੂ ਮੋਰ ਸਰਵਸੰਮਤੀ ਨਾਲ਼ ਨਗਰ ਕੌਂਸਿਲ ਬਰਨਾਲ਼ਾ ਦੇ ਪਹਿਲੇ ਸੀਨੀਅਰ ਮੀਤ ਪ੍ਰਧਾਨ ਨਿਯੁਕਤ
ਸਾਂਸਦ ਗੁਰਮੀਤ ਸਿੰਘ ਮੀਤ ਹੇਅਰ ਦੇ ਯਤਨਾਂ ਸਦਕਾ ਹੋਈ ਨਵੀਂ ਨਿਯੁਕਤੀਨੋ
ਤਨੋ ਮਨੋ ਇਸ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਦਾ ਦਿਵਾਇਆ ਭਰੋਸਾ
ਪ੍ਰਧਾਨ ਗੁਰਜੀਤ ਸਿੰਘ ਰਾਮਨਵਾਸੀਆਂ ਦੁਆਰਾ ਓਹਨਾ ਦਾ ਮੂੰਹ ਮਿੱਠਾ ਗਲੇ ਮਿਲ਼ ਦਿੱਤੀ ਵਧਾਈ
2……ਸਿਵਲ ਹਸਪਤਾਲ ਬਰਨਾਲਾ ਬਚਾਓ ਕਮੇਟੀ ਦਾ ਵਫ਼ਦ ਬੰਦ ਪਈ ਜੱਚਾ-ਬੱਚਾ ਸੰਭਾਲ ਨਰਸਰੀ ਜਲਦ ਚਾਲੂ ਕਰਵਾਉਣ ਸਬੰਧੀ ਸਿਵਲ ਸਰਜਨ ਨੂੰ ਮਿਲਿਆ
ਹਸਪਤਾਲ ਬਚਾਓ ਕਮੇਟੀ ਦੇ ਵਫ਼ਦ ਨੂੰ ਸਿਹਤ ਮੰਤਰੀ ਨੇ ਮਹੀਨੇ ਦੇ ਅੰਦਰ-ਅੰਦਰ ਚਾਲੂ ਕਰਨ ਦਾ ਦਿੱਤਾ ਸੀ ਭਰੋਸਾ-ਸੋਹਣ ਸਿੰਘ ਮਾਝੀ
3…….ਟੰਡਨ ਇੰਟਰਨੈਸ਼ਨਲ ਸਕੂਲ ਵਿੱਖੇ ਪੂਲ ਪਾਰਟੀ ਕਰਵਾਈ ਗਈ ।
ਗਰਮੀ ਦੇ ਕਾਰਨ ਟੰਡਨ ਇੰਟਰਨੈਸ਼ਨਲ ਸਕੂਲ ਵਿੱਚ ਪੂਲ ਪਾਰਟੀ ਦਾ ਆਯੋਜਨ ਕੀਤਾ ਗਿਆ।
4……..ਸਿੱਖਿਆ ਅਤੇ ਕਲਾ ਮੰਚ ਪੰਜਾਬ ਵੱਲ੍ਹੋਂ ਰਾਜ ਪੱਧਰੀ ਆਨਲਾਈਨ/ਆਫ਼ਲਾਈਨ ਕਲਾ ਮੁਕਾਬਲਿਆਂ ਦਾ ਪ੍ਰਾਸਪੈਕਟ ਜਾਰੀ
ਸ੍ਰੀ ਮਸਤੂਆਣਾ ਸਾਹਿਬ ਵਿਖੇ ਅਕਾਲ ਕਾਲਜ ਕੌਂਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਵੱਲੋਂ ਜਾਰੀ ਕੀਤਾ ਪ੍ਰਾਸਪੈਕਟ
50 ਹਜ਼ਾਰ ਵਿਦਿਆਰਥੀਆਂ ਨੂੰ ਆਨਲਾਈਨ ਕਲਾ ਮੁਕਾਬਲਿਆਂ ਦੌਰਾਨ ਸ਼ਮੂਲੀਅਤ ਕਰਵਾਉਂਣ ਦਾ ਟੀਚਾ
5…..ਭਦੌੜ ਨੂੰ ਸਬ ਡਵੀਜਨ ਦਾ ਦਰਜ਼ਾ ਦੇਣ ਲਈ ਐਸ. ਡੀ. ਐਮ. ਨੂੰ ਮੰਗ ਪੱਤਰ ਦਿੱਤਾ ਗਿਆ
ਕਿਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ, ਅਤੇ ਇਲਾਕਾ ਭਦੌੜ ਦੀ ਸਮੂਹ ਕਿਸਾਨ ਮਾਜ਼ਦੂਰ ਜੱਥੇਬੰਦੀਆਂ, ਸਮੂਹ ਹਲਕਾ ਨਿਵਾਸੀ ਭਦੌੜ ਅਤੇ ਸਬ ਤਹਿਸੀਲ ਭਦੌੜ ਅਧੀਨ ਆਉਦੇ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਭਦੌੜ ਸਬ ਤਹਿਸੀਲ ਨੂੰ ਸਬ ਡਵੀਜ਼ਨ ਦਾ ਦਰਜ਼ਾ ਦਿਵਾਉਣ ਅਤੇ ਸਿਵਲ ਹਸਪਤਾਲ ਭਦੌੜ ਅੰਦਰ ਡਾਕਟਰਾਂ ਦੀਆਂ ਅਸਾਮੀਆਂ ਨੂੰ ਪੂਰਾ ਕਰਨ ਲਈ ਮੈਡਮ ਸਿਮਰਪ੍ਰੀਤ ਕੌਰ ਐਸ. ਡੀ. ਐਮ. ਤਪਾ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਂ ਮੰਗ ਪੱਤਰ ਦਿੱਤਾ
- 6
….. ਨਸ਼ੇ ਨੇ ਲਈਆਂ ਹੋਰ ਦੋ ਜਾਨਾਂ
ਹੰਡਿਆਇਆ ਦੀ ਕਿਲ੍ਹਾ ਪੱਤੀ ਦੇ ਵਾਸੀ ਬੱਬੂ ਸਿੰਘ (32) ਪੁੱਤਰ ਮਲਕੀਤ ਸਿੰਘ ਜੋ ਕਾਫੀ ਸਮੇਂ ਤੋਂ ਨਸ਼ਾ ਲੈਣ ਦਾ ਆਦੀ ਸੀ, ਦੀ ਬੀਤੇ ਦਿਨੀਂ ਮੌਤ ਹੋ ਗਈ। ਇਸੇ ਤਰ੍ਹਾਂ ਪਿੰਡ ਬੀਕਾ ਸੂਚ ਪੱਤੀ ਦੇ ਪ੍ਰਭਜੋਤ ਸਿੰਘ (25) ਪੁੱਤਰ ਗੁਰਪ੍ਰੀਤ ਸਿੰਘ, ਜੋ ਬਰਨਾਲਾ ਵਿਖੇ ਝੁੱਗੀਆਂ ਝੌਂਪੜੀਆਂ ਵਿਚ ਚਿੱਟੇ ਦੇ ਓਵਰਡੋਜ ਕਾਰਨ ਮੌਤ ਹੋ ਗਈ।