
16 ਵਿਦਿਆਰਥੀਆਂ ਨੇ 90% ਤੋਂ ਵੱਧ ਅਤੇ ਤਿੰਨ ਵਿਦਿਆਰਥੀਆਂ ਨੇ 96% ਤੋਂ ਵੱਧ ਅੰਕ ਪ੍ਰਾਪਤ ਕਰ ਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ : ਪ੍ਰਿੰਸੀਪਲ ਡਾ. ਰੁਪਿੰਦਰ ਕੌਰ
ਬਰਨਾਲਾ, (ਹਿਮਾਂਸ਼ੂ ਗੋਇਲ)
ਸਰਵੋਤਮ ਅਕੈਡਮੀ ਖੁੱਡੀ ਕਲਾਂ, ਜ਼ਿਲ੍ਹਾ ਬਰਨਾਲਾ ਇੱਕ ਐਸਾ ਸੰਸਥਾਨ ਹੈ ਜਿਥੇ ਹਰੇਕ ਸਾਲ ਬੋਰਡ ਕਲਾਸਾਂ ਦੇ ਨਤੀਜੇ ਬਹੁਤ ਹੀ ਸ਼ਾਨਦਾਰ ਰਹਿੰਦੇ ਹਨ। ਇਸ ਵਾਰ ਵੀ ਕਲਾਸ ਬਾਰ੍ਹਵੀਂ ਦੇ ਨਤੀਜੇ ਬੇਹੱਦ ਉਤਕ੍ਰਿਸ਼ਟ ਆਏ ਹਨ, ਜਿਸ ਵਿੱਚ 16 ਵਿਦਿਆਰਥੀਆਂ ਨੇ 90% ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ। ਤਿੰਨ ਵਿਦਿਆਰਥੀਆਂ ਨੇ 96% ਤੋਂ ਵੱਧ ਅੰਕ ਲੈ ਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ।
ਇਸ ਖੁਸ਼ੀ ਦੇ ਮੌਕੇ ‘ਤੇ ਪ੍ਰਿੰਸੀਪਲ ਡਾ. ਰੁਪਿੰਦਰ ਕੌਰ ਨੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਕਿਹਾ, “ਇਹ ਸਾਰਿਆਂ ਦੀ ਮਿਹਨਤ ਅਤੇ ਪ੍ਰਭੂ ਦੀ ਕਿਰਪਾ ਦਾ ਨਤੀਜਾ ਹੈ।” ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਗਿਆਹ ਕੀਤਾ ਕਿ ਉਹ ਅਜਿਹੀ ਹੀ ਮਿਹਨਤ ਜਾਰੀ ਰਖਣ ਅਤੇ ਨਵੀਆਂ ਉਚਾਈਆਂ ਹਾਸਿਲ ਕਰਨ।
ਇੱਥੇ ਇਹ ਗੱਲ ਕਹਿਣੀ ਬਹੁਤ ਜ਼ਰੂਰੀ ਹੈ ਕਿ ਅਕੈਡਮੀ ਦੇ ਪੂਰੇ ਸਟਾਫ ਅਤੇ ਮੈਨੇਜਮੈਂਟ ਦੀ ਦੂਰਦਰਸ਼ੀ ਸੋਚ ਕਾਰਨ ਹਰ ਸਾਲ ਇਹ ਸੰਸਥਾ ਚੰਗੇ ਨਤੀਜੇ ਦੇਣ ਵਿੱਚ ਸਮਰਥ ਰਹੀ ਹੈ।
ਜੇਕਰ ਇਸ ਸਾਲ ਦੀ ਗੱਲ ਕਰੀਏ ਤਾਂ ਇਸ ਸਾਲ ਦੇ ਸ਼ਾਈਨਿੰਗ ਸਟਾਰ ਵਿੱਚ ਤਨਵੀ ਸ਼ਰਮਾ ਅਤੇ ਹਰਮਨਦੀਪ ਕੌਰ ਨੇ 96.2%, ਜੀਵਿਤੇਸ਼ ਗੋਇਲ ਨੇ 96%, ਲਕੀਸ਼ਾ ਗੁਪਤਾ ਨੇ 92.2%, ਕ੍ਰਮਵਾਰ ਰਮਨਦੀਪ ਕੌਰ, ਤਰਾਸ਼ਾ, ਤਨੁਜ ਗੋਪਾਲ, ਵੇਦਾਂਸ਼ ਅਗਰਵਾਲ ਨੇ 91.8%, ਫਿਜ਼ਾ ਦੱਤਾ ਅਤੇ ਰਿਸ਼ਿਤਾ ਨੇ 91.4%, ਭੂਪੇਸ਼ ਗੋਇਲ 91.2%, ਕ੍ਰਿਸ਼ਨਾ ਕੁਮਾਰ 91%, ਨਾਵਿਆ ਕੋਚਰ 90.8%, ਜਸਨੀਤ ਕੌਰ 90.6%, ਏਕਮਜੋਤ ਬੌਲਿੰਗ ਅਤੇ ਵੀਰਪਾਲ ਕੌਰ 90.4%, ਰੇਨੀ ਖਿਆਲਾ ਨੇ 90.2% ਅੰਕ ਪ੍ਰਾਪਤ ਕੀਤੇ। ਜਿਨ੍ਹਾਂ ਨੂੰ ਸਕੂਲ ਸਟਾਫ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।