
ਅਸ਼ਲੀਲ ਵੀਡਿਓ ਬਣਾ ਕੇ ਬਲੈਕਮੇਲ ਕਰਨ ਵਾਲੇ ਗਿਰੋਹ ਦੇ ਦੋ ਮੈਂਬਰ ਗਿਰਫ਼ਤਾਰ
ਧਨੌਲਾ, 21 ਅਗਸਤ (ਹਿਮਾਂਸ਼ੂ ਗੋਇਲ) ਸਥਾਨਕ ਨਗਰ ਧਨੋਲਾ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਅਸ਼ਲੀਲ ਵੀਡਿਓ ਬਣਾ ਕੇ ਬਲੈਕਮੇਲ ਕਰਨ ਵਾਲੇ ਗਿਰੋਹ ਦੇ ਦੋ ਮੈਂਬਰਾਂ ਨੂੰ ਗਿਰਫ਼ਤਾਰ ਕੀਤਾ, ਜਾਣਕਾਰੀ ਦਿੰਦਿਆਂ ਪੀੜਤ ਹਰਿੰਦਰ ਸਿੰਘ ਪੁੱਤਰ ਭਜਨ ਸਿੰਘ ਵਾਸੀ ਸੁਨਾਮ ਨੇ ਦੱਸਿਆ ਨੇ ਕਿ ਉਸ ਨੂੰ ਕੁੱਝ ਦਿਨ ਪਹਿਲਾ ਇੱਕ ਵਟਸਐਪ ਨੰਬਰ ਤੋਂ ਇੱਕ ਹੈਲੋ ਦਾ ਮੈਸਿਜ਼ ਆਇਆ। ਜਦੋਂ ਮੈਂ ਪੁੱਛਿਆ ਕਿ ਕੌਣ ਤਾਂ ਉਸ ਨੇ ਵਟਸਐਪ ਕਾਲ ਕੀਤੀ ਤੇ ਇੱਕ ਵਿਅਕਤੀ ਬੋਲਿਆ ਜਿਸਨੇ ਕਿਹਾ ਕਿ ਗੌਰਮਿਟ ਵੱਲੋ ਬਹੁਤ ਜਿਆਦਾ ਐਪਾ ਚਲਾ ਦਿੱਤੀਆ ਹਨ, ਤੁਸੀ ਘਰ ਬੈਠੇ ਕਮਾਈ ਕਰ ਸਕਦੇ ਹੋ ਤਾਂ ਮੇਰੀ ਉਸ ਵਿਅਕਤੀ ਨਾਲ ਕਈ ਵਾਰ ਵਟਸਐਪ ਰਾਹੀ ਗੱਲਬਾਤ ਹੋਈ। ਉਸ ਵਿਅਕਤੀ ਦੀਆ ਗੱਲਾ ਵਿੱਚ ਆ ਕੇ ਮਿਤੀ 14 ਜੁਲਾਈ ਨੂੰ ਬੱਸ ਸਟੈਡ ਧਨੌਲਾ ਵਿਖੇ ਐਪਾ ਸਬੰਧੀ ਜਾਣਕਾਰੀ ਹਾਸਲ ਕਰਨ ਲਈ ਆ ਗਿਆ ਸੀ। ਤੇ ਉਸ ਦੇ ਕਹਿਣ ਤੇ ਬੱਸ ਸਟੈਂਡ ਧਨੌਲਾ ਉੱਤਰ ਗਿਆ। ਤੇ ਕਾਲ ਵਾਲਾ ਇੱਕ ਵਿਅਕਤੀ ਆਪਣੀ ਗੱਡੀ ਨੰਬਰੀ PB 19V 2838 ਮਾਰਕਾ ਸਵਿਫਟ ਡਿਜਾਇਰ ਪਰ ਸਵਾਰ ਹੋ ਕੇ ਆਇਆ ਜੋ ਮੈਨੂੰ ਆਪਣੀ ਗੱਡੀ ਵਿੱਚ ਬਿਠਾ ਕੇ ਆਪਣੇ ਨਾਲ ਕਿਸੇ ਅਣਜਾਣ ਜਗਾ ਤੇ ਇੱਕ ਕਮਰੇ ਵਿੱਚ ਲਿਜਾ ਕੇ ਉਸਨੇ ਮੈਨੂੰ ਕਿਹਾ ਕਿ ਗਰਮੀ ਜਿਆਦਾ ਹੈ, ਤੁਸੀ ਅਰਾਮ ਕਰ ਲਉ। ਗਰਮੀ ਜਿਆਦਾ ਹੋਣ ਕਰਕੇ ਮੈਂ ਉਸ ਵਿਅਕਤੀ ਦੇ ਝਾਸਾ ਵਿੱਚ ਆ ਕੇ ਆਪਣੇ ਪਹਿਨਿਆ ਹੋਇਆ ਕੁੜਤਾ ਉਤਾਰ ਕੇ ਬੈਠ ਗਿਆ ਤਾਂ ਇੰਨੇ ਵਿੱਚ ਉਹ ਨਾਮਲੂਮ ਵਿਅਕਤੀ ਮੇਰੇ ਸਰੀਰ ਨੂੰ ਟੱਚ ਕਰਨ ਦੀ ਕੋਸਿਸ ਕਰਨ ਲੱਗਾ ਤਾਂ ਮੈਂ ਰੌਲਾ ਪਾਉਣ ਲੱਗ ਪਿਆ। ਇਤਨੇ ਵਿੱਚ ਇੱਕ ਹੋਰ ਨਾਮਲੂਮ ਵਿਅਕਤੀ ਕਮਰੇ ਵਿੱਚ ਆਇਆ। ਜਿਸਨੇ ਕਿਹਾ ਕਿ ਇਹ ਕੀ ਕਰ ਰਹੇ ਹੋ ਤਾਂ ਉਹ ਮੇਰੀ ਵੀਡੀਓ ਬਣਾਉਣ ਲੱਗ ਪਿਆ ਅਤੇ ਮੈਨੂੰ ਕਹਿ ਰਿਹਾ ਸੀ ਕਿ ਤੂੰ ਜਗਸੀਰ ਸਿੰਘ ਨਾਲ ਮਾੜਾ ਕੰਮ ਕਰ ਰਿਹਾ ਹੈ ਤਾਂ ਦੋਵੇ ਜਾਣੇ ਮੈਨੂੰ ਡਰਾਉਣ ਧਮਕਾਉਣ ਲੱਗੇ ਕਿ ਅਸੀ ਤੇਰੀ ਵੀਡੀਓ ਬਣਾ ਲਈ ਹੈ, ਜੇਕਰ ਤੂੰ ਸਾਨੂੰ ਡੇਢ ਲੱਖ ਰੁਪਏ ਨਾ ਦਿੱਤੇ ਤਾਂ ਅਸੀ ਤੇਰੀ ਵੀਡੀਓ ਵਾਇਰਲ ਕਰ ਦੇਵਾਂਗੇ। ਆਪਣੀ ਇੱਜਤ ਨੂੰ ਬਰਕਰਾਰ ਰੱਖਣ ਲਈ ਮੈਂ ਇਹਨਾਂ ਵਿਅਕਤੀਆ ਨੂੰ 01 ਲੱਖ ਰੁਪਏ ਦੇਣ ਲਈ ਸਹਿਮਤ ਹੋ ਗਿਆ ਸੀ। ਮੈਨੂੰ ਇਹ ਦੋਵੇ ਜਾਣੇ ਮੇਰੀ ਵੀਡੀਓ ਵਾਇਰਲ ਕਰਨ ਦੇ ਬਹਾਨੇ ਡਰਾ ਧਮਕਾ ਕੇ ਵਾਪਸ ਦਾਣਾ ਮੰਡੀ ਧਨੌਲਾ ਨਜਦੀਕ ਮੈਨੂੰ ਉਤਾਰ ਗਏ ਸੀ ਅਤੇ ਕਹਿੰਦੇ ਸਨ ਕਿ ਜੇਕਰ ਤੂੰ ਇੱਕ ਦੋ ਦਿਨਾ ਤੱਕ ਪੈਸੇ ਨਹੀਂ ਦਿੱਤੇ ਤਾਂ ਅਸੀ ਤੇਰੀ ਵੀਡੀਓ ਵਾਇਰਲ ਕਰਾਗੇ। ਜਿਸ ਤੋਂ ਡਰਦੇ ਹੋਏ ਨੇ 16 ਜੁਲਾਈ ਨੂੰ ਮੈਂ ਕੁੱਝ ਪੈਸਿਆ ਦਾ ਇੰਤਜਾਮ ਕਰਕੇ ਕਸਬਾ ਧਨੌਲਾ ਆ ਗਿਆ ਸੀ। ਜਿੱਥੇ ਮੇਰੇ ਪਾਸੋ ਇਹ ਦੋਵੇ ਜਾਣੇ 44 ਹਜਾਰ ਰੁਪਏ ਨਗਦ ਲੈ ਗਏ ਸਨ ਅਤੇ ਇਹਨਾ ਨੇ ਮੈਨੂੰ ਕਿਹਾ ਕਿ ਬਾਕੀ ਰਕਮ ਕਦੋਂ ਦੇਵਾਂਗਾ। ਜਿੰਨਾ ਵਿੱਚ ਉਸ ਦਿਨ ਪਹਿਲੇ ਵਿਅਕਤੀ ਨੇ ਆਪਣਾ ਨਾਮ ਜਗਸੀਰ ਸਿੰਘ ਪੁੱਤਰ ਸੇਵਾ ਸਿੰਘ ਵਾਸੀ ਜੈਮਲ ਸਿੰਘ ਵਾਲਾ ਹਾਲ ਨੇੜੇ ਸਰਕਾਰੀ ਹਾਈ ਸਕੂਲ ਮੋੜ ਨਾਭਾ ਅਤੇ ਦੂਸਰੇ ਵਿਅਕਤੀ ਨੇ ਆਪਣਾ ਨਾਮ ਕਰਤਾਰ ਸਿੰਘ ਪੁੱਤਰ ਸੰਸਾਰ ਸਿੰਘ ਵਾਸੀ ਸਾਧਾ ਵਾਲਾ ਮੁਹੱਲਾ, ਨੇੜੇ ਬੱਸ ਸਟੈਡ ਭਦੋੜ ਦੱਸਿਆ ਸੀ। ਇਹ ਦੋਵੇ ਜਾਣੇ ਇਹ ਵੀ ਕਹਿੰਦੇ ਸਨ ਕਿ ਹੁਣ ਤੂੰ ਸਾਡੇ ਨਾਮ ਯਾਦ ਰੱਖੀ। ਜਗਸੀਰ ਸਿੰਘ ਦੀ ਉਮਰ ਕਰੀਬ 36 ਸਾਲ, ਦਾੜ੍ਹੀ ਕੇਸ ਕੱਟ ਕੇ ਰੱਖਦਾ, ਸਰੀਰ ਦਰਮਿਆਨਾ ਅਤੇ ਕਰਤਾਰ ਸਿੰਘ ਦੀ ਉਮਰ ਕਰੀਬ 40 ਸਾਲ, ਦਾੜ੍ਹੀ ਕੇਸ ਕੱਟ ਕੇ ਰੱਖਦਾ ਅਤੇ ਸਰੀਰ ਦਰਮਿਆਨਾ ਹੈ। ਇਹ ਦੋਵੇਂ ਵਿਅਕਤੀ ਫਿਰ ਮੈਨੂੰ ਵਟਸਐਪ ਕਾਲ ਕਰਕੇ ਹੋਰ ਪੈਸੇ ਦੇਣ ਸਬੰਧੀ ਤੰਗ-ਪ੍ਰੇਸਾਨ ਕਰਦੇ ਰਹੇ ਅਤੇ ਮੈਨੂੰ ਕਹਿੰਦੇ ਸਨ ਕਿ ਜੇਕਰ ਤੂੰ ਬਾਕੀ ਰਕਮ ਨਹੀਂ ਦਿੱਤੀ ਤਾਂ ਅਸੀ ਤੇਰੀ ਵੀਡੀਓ ਵਾਇਰਲ ਕਰ ਦੇਵਾਗੇ। ਅੱਜ ਵੀ ਇਹਨਾ ਵਿਅਕਤੀਆ ਨੇ ਮੈਨੂੰ ਦਾਣਾ ਮੰਡੀ ਧਨੌਲਾ ਨਜਦੀਕ ਬੁਲਾਇਆ ਸੀ। ਮੈਂ ਆਪਣੇ ਪਰਿਵਾਰ ਦੀ ਇੱਜ਼ਤ ਦਾ ਖਿਆਲ ਰੱਖਦਾ ਹੋਇਆ ਇਹਨਾ ਵਿਅਕਤੀਆ ਨਾਲ ਵਟਸਐਪ ਕਾਲ ਰਾਹੀ ਗੱਲਬਾਤ ਕਰਕੇ ਵਕਤ ਕਰੀਬ 05:00 PM ਪਰ ਦਾਣਾ ਮੰਡੀ ਧਨੋਲਾ ਨਜਦੀਕ ਆ ਕੇ ਇਹਨਾਂ ਨੂੰ 35 ਹਜਾਰ ਰੁਪਏ ਦੇ ਦਿੱਤੇ ਸਨ। ਫਿਰ ਇਹਨਾ ਦੋਵੇ ਵਿਅਕਤੀਆ ਨੇ ਮੇਰੀਆ ਬਾਹਾ ਫੜ ਕੇ ਕਿਹਾ ਕਿ ਦੂਸਰੇ ਰਹਿੰਦੇ ਪੈਸੇ ਵੀ ਦਿਉ, ਨਹੀ ਤੇਰੇ ਘਰ ਜਾ ਕੇ ਇਹ ਵੀਡੀਓ ਦਿਖਾਵਾਗੇ ਅਤੇ ਵਾਇਰਲ ਕਰਾਗੇ। ਮੈਂ ਇਹਨਾਂ ਨੂੰ ਕਿਹਾ ਕਿ ਕੋਈ ਨਾ ਤੁਸੀ ਇੱਥੇ ਕੁੱਝ ਸਮਾਂ ਇੰਤਜਾਰ ਕਰੋ, ਮੈਂ ਰਹਿੰਦੇ ਪੈਸਿਆ ਦਾ ਇੰਤਜਾਮ ਕਰਕੇ ਤੁਹਾਨੂੰ ਦੇ ਦਿੰਦਾ ਹਾਂ। ਮੈਂ ਉੱਥੇ ਆ ਗਿਆ ਸੀ। ਮੈਨੂੰ ਇਹਨਾ ਨੇ ਪਹਿਲਾ ਵੀ ਬਲੈਕਮੇਲ ਕੀਤਾ ਹੈ ਅਤੇ ਹੁਣ ਵੀ ਮੈਨੂੰ ਬਲੈਕਮੇਲ ਕਰਕੇ ਹੋਰ ਪੈਸਿਆ ਦੀ ਮੰਗ ਕਰ ਰਹੇ ਸਨ ਜਿਸ ਕਾਰਨ ਮੈਂ ਸੁਸਾਇਡ ਕਰਨ ਲਈ ਤਿਆਰ ਸੀ । ਅਖੀਰ ਮੈਂ ਆਪਣੇ ਦੋਸਤ ਚਮਕੌਰ ਸਿੰਘ ਪੁੱਤਰ ਰਾਮ ਸਰੂਪ ਸਿੰਘ ਵਾਸੀ ਕਲਵਾਨੂੰ, ਜਿਲ੍ਹਾ ਪਟਿਆਲਾ ਨਾਲ ਗੱਲਬਾਤ ਕੀਤੀ ਤਾਂ ਮੈਨੂੰ ਉਸਨੇ ਕਿਹਾ ਕਿ ਤੂੰ ਇੱਥੇ ਹੀ ਖੜ੍ਹ ਮੈਂ ਆ ਗਿਆ ਹਾਂ। ਮੈਂ ਉਸਨੂੰ ਸਾਰੀ ਕਹਾਣੀ ਦੱਸੀ। ਮੈਂ ਅਤੇ ਮੇਰਾ ਦੋਸਤ ਚਮਕੌਰ ਸਿੰਘ ਨੇ ਥਾਣਾ ਧਨੌਲਾ ਇਤਲਾਹ ਦਿੱਤੀ ਜਿਸ ਤੇ ਕਾਰਵਾਈ ਕਰਦੇ ਹੋਏ ਪੁਲਿਸ ਪਾਰਟੀ ਨੇ ਇਹਨਾਂ ਨੂੰ ਮੋਕੇ ਤੇ ਦਬੋਚ ਲਿਆ।
ਇਸ ਸਬੰਧੀ ਥਾਣਾ ਧਨੌਲਾ ਦੇ ਮੁੱਖ ਅਫਸਰ ਇੰਸਪੈਕਟਰ ਲਖਬੀਰ ਸਿੰਘ ਨੇ ਕਿਹਾ ਕਿ ਹਰਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਦੋ ਵਿਅਕਤੀਆਂ ਖਿਲਾਫ ਮੁਕਦਮਾ ਨੰਬਰ 120 ਅ /ਧ 308(2),351(2),3(5) ਬੀ ਐਨ ਐਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ,