
ਲੱਕੀ ਪੰਚ ਆਪਣੇ ਸਾਥੀਆਂ ਸਮੇਤ ਕੋਈ ਕਾਂਗਰਸ ‘ਚ ਸ਼ਾਮਿਲ
ਅਮਰਗੜ੍ਹ,17 ਅਗਸਤ (ਵਤਨ ਬਾਠ)- ਇੰਡੀਅਨ ਓਵਰਸੀਜ਼ ਯੂਕੇ ਦੇ ਪ੍ਰਧਾਨ ਕਮਲਪ੍ਰੀਤ ਧਾਲੀਵਾਲ ਦੀ ਅਗਵਾਈ ‘ਚ ਪਿੰਡ ਤੋਲੇਵਾਲ ਦੇ ਲਖਵਿੰਦਰ ਸਿੰਘ ਲੱਕੀ ਪੰਚ,ਪ੍ਰਭਜੋਤ ਸਿੰਘ,ਗੁਰਧਿਆਨ ਸਿੰਘ,ਗੁਰਸੇਵਕ ਸਿੰਘ ਤੇ ਨਿਰਭੈ ਸਿੰਘ ਆਪਣੇ ਅਨੇਕਾਂ ਸਾਥੀਆਂ ਸਮੇਤ ਕਾਂਗਰਸ ਪਾਰਟੀ ‘ਚ ਸ਼ਾਮਿਲ ਹੋਏ। ਇਸ ਸਮੇਂ ਲਖਵਿੰਦਰ ਸਿੰਘ ਲੱਕੀ ਦੇ ਬਣਾਏ ਨਵੇਂ ਦਫਤਰ ਦਾ ਉਦਘਾਟਨ ਕਰਨ ਉਪਰੰਤ ਜਿੱਥੇ ਕਮਲਪ੍ਰੀਤ ਧਾਲੀਵਾਲ ਨੇ ਕਾਂਗਰਸ ‘ਚ ਸ਼ਾਮਿਲ ਹੋਣ ਵਾਲਿਆਂ ਦਾ ਧੰਨਵਾਦ ਕੀਤਾ ਉੱਥੇ ਹੀ ਉਨ੍ਹਾਂ ਪੰਜਾਬ ‘ਚ ‘ਆਪ’ ਦੀ ਸਰਕਾਰ ਨੂੰ ਹਰ ਫਰੰਟ ‘ਤੇ ਫੇਲ ਦੱਸਦਿਆਂ ਭਾਜਪਾ ਦੀ ‘ਬੀ’ ਟੀਮ ਕਿਹਾ। ਮੀਡੀਆ ਨਾਲ ਗੱਲਬਾਤ ਕਰਦਿਆਂ ਕਮਲ ਧਾਲੀਵਾਲ ਨੇ ਕਿਹਾ ਕਿ ਸਰਕਾਰ ਬਣਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਲੋਕਾਂ ਨਾਲ ਕੀਤਾ ਕੋਈ ਵੀ ਵਾਅਦਾ ਵਫਾ ਨਹੀਂ ਹੋਇਆ। ਪਿਛਲੇ ਦਿਨੀਂ ਮਨੀਸ਼ ਸਿਸੋਦੀਆ ਵੱਲੋਂ 2027 ਦੀਆਂ ਚੋਣਾਂ ਜਿੱਤਣ ਕਈ ‘ਹਰ ਹੀਲਾ’ ਵਰਤਣ ਵਾਲੀ ਗੱਲ ‘ਤੇ ਆਪਣਾ ਪ੍ਰਤੀਕਰਮ ਦਿੰਦੇ ਹੋਏ ਧਾਲੀਵਾਲ ਨੇ ਕਿਹਾ ਕਿ ਪੰਜਾਬੀਆਂ ਨੂੰ ਪਿਆਰ ਨਾਲ ਗਲ਼ ਤਾਂ ਲਗਾਇਆ ਜਾ ਸਕਦਾ ਹੈ,ਇਹਨਾਂ ਦੀ ਬਾਂਹ ਨਹੀਂ ਮਰੋੜੀ ਜਾ ਸਕਦੀ। ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ,ਜਿਸਨੇ ਵੀ ਪੰਜਾਬੀਆਂ ਦੀ ਬਾਂਹ ਮਰੋੜਨ ਦੀ ਕੋਸ਼ਿਸ਼ ਕੀਤੀ,ਉਸਨੂੰ ਹਮੇਸ਼ਾ ਮੂੰਹ ਦੀ ਹੀ ਖਾਣੀ ਪਈ ਹੈ। ਉਨ੍ਹਾਂ ਕਿਹਾ ਕਿ 2027 ‘ਚ ਪੰਜਾਬੀ ਇਸ ਗੱਲ ਦਾ ਆਮ ਆਦਮੀ ਪਾਰਟੀ ਨੂੰ ਸਬੂਤ ਵੀ ਜਰੂਰ ਦੇਣਗੇ।
ਇਸ ਮੌਕੇ ਜਸਪਾਲ ਸਿੰਘ ਲਾਡੇਵਾਲ,ਪ੍ਰਿੰਸ ਜੋਸੀ,ਪਰਮਜੀਤ ਸਿੰਘ ਸਾਬਕਾ ਸਰਪੰਚ ਬਾਗੜੀਆਂ,ਯਾਦਵਿੰਦਰ ਸਿੰਘ ਯਾਦੂ,ਲਖਵੀਰ ਸਿੰਘ ਨਿੱਕਾ,ਸੁਖਵਿੰਦਰ ਸਿੰਘ ਸੁੱਖਾ ਤੋਲੇਵਾਲ,ਹਰਪਿੰਦਰ ਸਿੰਘ ਸੇਖੋਂ,ਅੰਮ੍ਰਿਤਪਾਲ ਸਿੰਘ ਸਪੂਰਨਗੜ੍ਹ,ਜਗਸੀਰ ਸਿੰਘ,ਬੰਟੀ ਪਟਿਆਲਾ,ਨਵਦੀਪ ਸਿੰਘ ਨਨੂੰ ਗੁਰਮਾਂ ਅਤੇ ਬੱਗਾ ਦਰੋਗੇਵਾਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸ ਪਾਰਟੀ ਦੇ ਸਮਰੱਥਕ ਤੇ ਵਰਕਰ ਹਾਜ਼ਰ ਸਨ।