
ਨਰਸਰੀ ਦੇ ਲਗਭਗ 150 ਬੱਚਿਆਂ ਨੇ ਪੰਜ ਦਿਨਾ ਦੇ ਕਾਰਜਕ੍ਰਮ ‘ਚ ਦਿੱਤੀਆਂ ਮਨਮੋਹਕ ਪ੍ਰਸਤੁਤੀਆਂ
ਬਰਨਾਲ਼ਾ /ਹਿਮਾਂਸ਼ੂ ਗੋਇਲ – ਵਾਈਐਸ ਜੈਨਨੇਕਸਟ ਸਕੂਲ ‘ਚ ਹਾਲ ਹੀ ‘ਚ “ਹਾਈਜੀਨ ਹੀਰੋਜ਼” ਥੀਮ ਹੇਠ ਇੱਕ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ‘ਚ ਨਰਸਰੀ ਕਲਾਸ ਦੇ ਲਗਭਗ 150 ਨਿੱਕੇ-ਨਿੱਕੇ ਵਿਦਿਆਰਥੀਆਂ ਨੇ ਭਾਗ ਲਿਆ।
ਇਹ ਵਿਸ਼ੇਸ਼ ਸਮਾਰੋਹ ਪੰਜ ਦਿਨ ਤੱਕ ਚੱਲਿਆ, ਜਿਸ ਦੌਰਾਨ ਹਰ ਕਲਾਸ ਨੂੰ ਇੱਕ ਪੂਰਾ ਦਿਨ ਦਿੱਤਾ ਗਿਆ, ਤਾਂ ਜੋ ਬੱਚੇ ਆਤਮਵਿਸ਼ਵਾਸ ਨਾਲ ਆਪਣੀਆਂ ਪ੍ਰਸਤੁਤੀਆਂ ਪੇਸ਼ ਕਰ ਸਕਣ। ਤਿੰਨ ਸਾਲ ਦੇ ਇਨ੍ਹਾਂ ਨਨ੍ਹੇ ਮਣਕਿਆਂ ਨੇ ਸਿਰਫ ਨੱਚ ਕੇ ਹੀ ਨਹੀਂ, ਸਗੋਂ ਹਾਈਜੀਨ ਸਬੰਧੀ ਡਾਇਲਾਗ ਵੀ ਬੜੀ ਨਿਡਰਤਾ ਨਾਲ ਬੋਲੇ। ਬੱਚਿਆਂ ਦੀ ਮਾਸੂਮ ਅਦਾਕਾਰੀ, ਰੰਗੀਨ ਕਾਸਟਿਊਮਾਂ ਤੇ ਮਨੋਹਰ ਪ੍ਰਦਰਸ਼ਨਾਂ ਨੇ ਦਰਸ਼ਕਾਂ ਦੇ ਦਿਲ ਜਿੱਤ ਲਏ।
ਮਾਪਿਆਂ ਨੇ ਇਸ ਉਤਸਵ ਦਾ ਪੂਰਾ ਆਨੰਦ ਮਾਣਿਆ ਅਤੇ ਇੰਨੀ ਛੋਟੀ ਉਮਰ ‘ਚ ਬੱਚਿਆਂ ਨੂੰ ਮੰਚ ‘ਤੇ ਲਿਆਉਣ ਲਈ ਸਕੂਲ ਪ੍ਰਬੰਧਕੀ ਦੀ ਖੂਬ ਤਾਰੀਫ਼ ਕੀਤੀ। ਸਕੂਲ ਪ੍ਰਧਾਨ ਨੇ ਕਿਹਾ ਕਿ, “ਸਾਡੇ ਲਈ ਹਰ ਇੱਕ ਨਿੱਕੀ ਮੁਸਕਾਨ ਵੱਡੇ ਬਦਲਾਅ ਦੀ ਪਹਲ ਹੁੰਦੀ ਹੈ। ਇਨ੍ਹਾਂ ਪ੍ਰੋਗਰਾਮਾਂ ਰਾਹੀਂ ਅਸੀਂ ਬੱਚਿਆਂ ‘ਚ ਆਤਮਵਿਸ਼ਵਾਸ, ਸਮੂਹਕਤਾ ਅਤੇ ਜੀਵਨ ਮੁੱਲ ਵਿਕਸਿਤ ਕਰ ਰਹੇ ਹਾਂ।”
ਵਾਈਐਸ ਜੈਨਨੇਕਸਟ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਸਿੱਖਿਆ ਸਿਰਫ ਕਿਤਾਬਾਂ ਤੱਕ ਸੀਮਿਤ ਨਹੀਂ, ਸਗੋਂ ਜੀਵਨ ਨੂੰ ਸਮਝਣ ਅਤੇ ਜੀਉਣ ਦਾ ਅਸਲੀ ਮੰਚ ਵੀ ਹੈ।