

ਹੁਣ ਦੇਸ਼ਾਂ ਵਿਦੇਸ਼ਾਂ ਵਰਗੀਆਂ ਸਹੂਲਤਾਂ ਵਾਲਾ ਘਰ ਬਰਨਾਲਾ ਵਿੱਚ ਬਣਾਉਣ ਵਾਲੀ ਜੁਆਏ ਨੈਸਟ ਕਾਲੋਨੀ ਹੋਈ ਸਥਾਪਿਤ
ਹਰ ਤਰ੍ਹਾਂ ਦੀ ਲਗਜ਼ਰੀ ਸੁਵਿਧਾ ਪ੍ਰਦਾਨ ਕਰਨਾ ਸਾਡਾ ਮੁੱਖ ਨਿਸ਼ਾਨਾ: ਕਲੋਨੀ ਮਾਲਕ
ਬਰਨਾਲਾ, 23 ਦਸੰਬਰ (ਹਿਮਾਂਸ਼ੂ ਗੋਇਲ):- ਬਠਿੰਡਾ ਚੰਡੀਗੜ੍ਹ ਮੁੱਖ ਮਾਰਗ ਉੱਪਰ ਮਾਨਾਂ ਪਿੰਡੀ ਬਰਨਾਲਾ ਦੇ ਨਜ਼ਦੀਕ ਬਣ ਰਹੀ ਆਧੁਨਿਕ ਸਹੂਲਤਾਂ ਨਾਲ ਲੈਸ ਜੁਆਏ ਨੈਸਟ ਕਾਲੋਨੀ ਹੁਣ ਲੋਕਾਂ ਨੂੰ ਵਿਦੇਸ਼ੀ ਘਰਾਂ ਵਾਲੇ ਘਰ ਬਣਾ ਕੇ ਦੇਵੇਗੀ ਜਿਹੜੇ ਕਿ ਘਰ ਆਸ ਪਾਸ ਦੇ ਇਲਾਕਿਆਂ ਵਿੱਚ ਕਿਤੇ ਵੀ ਨਹੀਂ ਦੇਖਣ ਨੂੰ ਮਿਲਣਗੇ।

ਇਹ ਜਾਣਕਾਰੀ ਦਿੰਦਿਆਂ ਜੁਆਏ ਨੈਸਟ ਪ੍ਰੋਜੈਕਟ ਦੇ ਡਾਇਰੈਕਟਰ ਸ੍ਰੀ ਆਸੂਤੋਸ਼ ਅਤੇ ਗੌਰਵ ਮਹਿਤਾ ਨੇ ਦੱਸਿਆ ਕਿ ਸਾਡਾ ਇਹ ਪੰਜਾਬ ਦਾ ਪਹਿਲਾ ਪ੍ਰੋਜੈਕਟ ਹੈ ਜਿੱਥੇ ਅਸੀਂ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਲਗਜ਼ਰੀ ਸਹੂਲਤਾਂ ਦੇਣ ਲਈ ਵਚਨਬੱਧ ਹੋਵਾਂਗੇ। ਉਹਨਾਂ ਆਖਿਆ ਕਿ ਸਾਡੀ ਇਹ ਰੇਰਾ ਤੋਂ ਮਨਜ਼ੂਰਸ਼ੁਦਾ ਕਲੋਨੀ ਹੈ, ਜਿੱਥੇ ਹਰ ਕੰਮ ਪੂਰਾ ਤਸੱਲੀ ਬਖਸ਼ ਹੋ ਰਿਹਾ ਹੈ ਅਤੇ ਜੋ ਅੱਗੇ ਭਵਿੱਖ ਵਿੱਚ ਕੰਮ ਹੋਣਗੇ ਉਸ ਵਿੱਚ ਵੀ ਕੋਈ ਕਮੀ ਨਹੀਂ ਦੇਖਣ ਨੂੰ ਮਿਲੇਗੀ।
ਉਹਨਾਂ ਆਖਿਆ ਕਿ ਇੱਥੇ ਖੁੱਲੀਆਂ-ਡੁੱਲੀਆਂ ਸੜਕਾਂ, 24 ਘੰਟੇ ਬਿਜਲੀ ਦੀ ਸਹੂਲਤ, 24 ਘੰਟੇ ਸੀਸੀ ਟੀਵੀ ਕੈਮਰਿਆਂ ਲਈ ਸਹੂਲਤ, ਖੇਡਣ ਲਈ ਖੇਡ ਮੈਦਾਨ ਸਮੇਤ ਹੋਰਨਾਂ ਸੈਰ ਸਪਾਟੇ ਵਾਸਤੇ ਸਾਰੀਆਂ ਸਹੂਲਤਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਇੱਥੇ ਨਿਰਮਾਣ ਕੀਤਾ ਜਾ ਰਿਹਾ ਹੈ। ਉਹਨਾਂ ਅੱਗੇ ਦੱਸਿਆ ਕਿ ਜੋ ਸਾਡੇ ਵੱਲੋਂ ਇੱਥੇ ਸਾਰੀਆਂ ਚੀਜ਼ਾਂ ਤਿਆਰ ਕਰਵਾਉਣ ਲਈ ਮਟੀਰੀਅਲ ਵਰਤਿਆ ਜਾ ਰਿਹਾ ਹੈ ਉਹ ਕਿਸੇ ਵੀ ਪੱਖੋਂ ਅਧੂਰਾ ਨਹੀਂ ਹੈ ਸਾਰੀਆਂ ਚੀਜ਼ਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਸਾਡੇ ਵੱਲੋਂ ਚੰਗਾ ਵਧੀਆ ਕੁਆਲਿਟੀ ਵਾਲਾ ਮਟੀਰੀਅਲ ਹੀ ਲਗਾਇਆ ਜਾ ਰਿਹਾ ਹੈ ਤਾਂ ਕਿ ਜੋ ਵਿਅਕਤੀ ਇੱਥੇ ਰਹੇਗਾ ਉਹ ਖੁਦ ਹੀ ਦੱਸੇਗਾ ਕਿ ਉਸ ਨੂੰ ਕਿਹੋ ਜਿਹਾ ਵਾਤਾਵਰਨ, ਕਿਹੋ ਜਿਹਾ ਰਹਿਣ ਬਸੇਰਾ ਬਣਾ ਕੇ ਦਿੱਤਾ ਗਿਆ ਹੈ। ਉਹਨਾਂ ਆਖਿਆ ਕਿ ਜਿਹੜੀਆਂ ਸਹੂਲਤਾਂ ਅਸੀਂ ਇੱਥੇ ਲੈ ਕੇ ਆ ਰਹੇ ਹਾਂ ਜਾਂ ਜਿਨਾਂ ਵੱਖ-ਵੱਖ ਘਰਾਂ ਅਤੇ ਹੋਰ ਗਰਾਊਂਡਾਂ ਨੂੰ ਧਿਆਨ ਵਿੱਚ ਰੱਖ ਕੇ ਸਾਰਾ ਵਿਉਂਤਬੰਦੀ ਤਹਿਤ ਕੰਮ ਕੀਤਾ ਜਾ ਰਿਹਾ ਉਹ ਤੁਹਾਨੂੰ ਕਿਤੇ ਹੋਰ ਦੇਖਣ ਨੂੰ ਨਹੀਂ ਮਿਲੇਗਾ।
ਉਹਨਾਂ ਕਿਹਾ ਕਿ ਸਾਡੇ ਕੋਲ ਲੋਕਾਂ ਦੀ ਇੱਕ ਹੋਰ ਮੰਗ ਵਧੇਰੇ ਆ ਰਹੀ ਸੀ ਕਿ ਇੱਥੇ ਇੱਕ ਸ੍ਰੀ ਸ਼ਿਆਮ ਖਾਟੂ ਜੀ ਦਾ ਮੰਦਰ ਬਣਾਇਆ ਜਾਵੇ ਉਹਨਾਂ ਆਖਿਆ ਕਿ ਸਾਨੂੰ ਬੜੀ ਤਸੱਲੀ ਹੈ ਕਿ ਅਸੀਂ ਇਹ ਮੰਦਰ ਇਸ ਕਲੋਨੀ ਵਿੱਚ ਤਿਆਰ ਕਰਵਾ ਰਹੇ ਹਾਂ। ਇਸ ਤੋਂ ਇਲਾਵਾ ਖੁੱਲੀ ਡੁੱਲੀ ਪਾਰਕਿੰਗ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ, ਇੱਕ ਇਹ ਕਲੋਨੀ ਬਠਿੰਡਾ ਚੰਡੀਗੜ੍ਹ ਮੁੱਖ ਮਾਰਗ ‘ਤੇ ਹੋਣ ਕਰਕੇ ਲੋਕਾਂ ਨੂੰ ਕਿਤੇ ਵੀ ਦੂਰ ਦੁਰਾਡੇ ਦੇਰ ਸਵੇਰ ਆਉਣ ਵਿੱਚ ਮੁਸ਼ਕਿਲ ਨਹੀਂ ਆਵੇਗੀ ਕਿਉਂਕਿ ਇਹ ਪ੍ਰੋਜੈਕਟ ਬਿਲਕੁਲ ਮੁੱਖ ਹਾਈਵੇ ਦੇ ਉੱਪਰ ਹੈ। ਇਸ ਤੋਂ ਇਲਾਵਾ ਪੀਣ ਵਾਲੇ ਪਾਣੀ, ਪਾਣੀ ਦੀ ਨਿਕਾਸੀ, ਮੀਂਹ ਦੇ ਪਾਣੀ ਦਾ ਵਾਟਰ ਰਿਚਾਰਜ ਸਿਸਟਮ ਸਾਰਾ ਤਿਆਰ ਕੀਤਾ ਗਿਆ ਹੈ। ਉਹਨਾਂ ਆਖਿਆ ਕਿ ਇੱਥੇ ਜੋ ਵਿਅਕਤੀ ਰਹੇਗਾ ਜਾਂ ਜਦੋਂ ਇਹ ਸਾਰਾ ਪ੍ਰੋਜੈਕਟ ਸਾਡਾ ਤਿਆਰ ਹੋ ਜਾਵੇਗਾ ਤਾਂ ਲੋਕ ਇੱਥੇ ਦੂਰੋਂ ਦੂਰੋਂ ਦੇਖਣ ਆਇਆ ਕਰਨਗੇ ਕਿਉਂਕਿ ਅਸੀਂ ਇੱਕ ਵਿਲੱਖਣਤਾ ਵਾਲੀ ਚੀਜ਼ ਲੋਕਾਂ ਨੂੰ ਬਣਾ ਕੇ ਦੇ ਰਹੇ ਹਾਂ। ਉਹਨਾਂ ਕਿਹਾ ਕਿ ਪਹਿਲਾਂ ਲੋਕ ਸਾਡੇ ਕੰਮਾਂ ਨੂੰ ਦੇਖਣ ਕਿ ਜੋ ਸਾਡਾ ਪ੍ਰੋਜੈਕਟ ਹੈ ਉਸਨੂੰ ਧਿਆਨ ਨਾਲ ਦੇਖ ਕੇ ਵਿਚਾਰ ਵਟਾਂਦਰਾ ਕਰਨ ਅਤੇ ਵੱਧ ਤੋਂ ਵੱਧ ਸਾਡੇ ਵੱਲੋਂ ਜੋ ਸਹੂਲਤਾਂ ਦਿੱਤੀਆਂ ਜਾ ਰਹੀਆਂ ਉਸ ਦਾ ਲਾਭ ਲੈਣ। ਉਹਨਾਂ ਕਿਹਾ ਕਿ ਇੱਥੇ ਥੋੜ੍ਹੇ ਸਮੇਂ ਅੰਦਰ ਪਲਾਟਾਂ ਦੀ ਖਰੀਦ ਨੇਪਰੇ ਚੜ ਜਾਵੇਗੀ ਇਸ ਕਰਕੇ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਹੁਣੇ ਹੀ ਪਲਾਟ ਖਰੀਦ ਕੇ ਚੰਗੀਆਂ ਸਹੂਲਤਾਂ ਵਾਲਾ ਘਰ ਤਿਆਰ ਕਰਵਾ ਸਕਦੇ ਹੋ।


