



ਟਰਾਈਡੈਂਟ ਗਰੁੱਪ ਵੱਲੋਂ ਫ਼ਰੀ ਮੈਗਾ ਮੈਡੀਕਲ ਕੈਂਪ 2025 ਸਿਹਤ ਸੇਵਾ ਦਾ ਮਹਾਨ ਉਪਰਾਲਾ
ਪਹਿਲਾਂ ਪੜ੍ਹਾਅ ਸਫ਼ਲਤਾਪੂਰਵਕ ਮੁਕੰਮਲ, 6 ਨਵੰਬਰ ਤੋਂ ਫਿਰ ਹੋਵੇਗਾ ਆਗਾਜ਼
ਬਰਨਾਲਾ, ਨਵੰਬਰ (ਹਿਮਾਂਸ਼ੂ ਗੋਇਲ) : ਸਿਹਤਮੰਦ ਸਮਾਜ ਦੀ ਸਿਰਜਣਾ ਵੱਲ ਇੱਕ ਹੋਰ ਸ਼ਲਾਘਾਯੋਗ ਕਦਮ ਚੁੱਕਦਿਆਂ, ਟਰਾਈਡੈਂਟ ਗਰੁੱਪ ਦੇ ਸੰਸਥਾਪਕ ਅਤੇ ਰਾਜ ਸਭਾ ਮੈਂਬਰ ਪਦਮਸ਼੍ਰੀ ਰਾਜਿੰਦਰ ਗੁਪਤਾ, ਸੀ.ਐੱਸ.ਆਰ ਹੈੱਡ ਮੈਡਮ ਮਧੂ ਗੁਪਤਾ ਅਤੇ ਸੀ.ਐਕਸ.ਓ ਸ਼੍ਰੀ ਅਭਿਸ਼ੇਕ ਗੁਪਤਾ ਜੀ ਦੀ ਪ੍ਰੇਰਨਾ ਸਦਕਾ, ਸੀ.ਐੱਮ.ਸੀ. ਹਸਪਤਾਲ ਲੁਧਿਆਣਾ ਦੀ ਟੀਮ ਦੇ ਸਹਿਯੋਗ ਨਾਲ ਵਿਸ਼ਾਲ ਫ਼ਰੀ ਮੈਗਾ ਮੈਡੀਕਲ ਕੈਂਪ 2025 ਜਾਰੀ ਹੈ। ਇਸ ਕੈਂਪ ਵਿੱਚ ਲੋੜਵੰਦ ਮਰੀਜ਼ਾਂ ਨੂੰ ਮਾਹਿਰ ਡਾਕਟਰਾਂ ਵੱਲੋਂ ਮੁਫ਼ਤ ਜਾਂਚ, ਫ਼ਰੀ ਐਕਸਰੇ, ਈ.ਸੀ.ਜੀ, ਮੁਫ਼ਤ ਦਵਾਈਆਂ ਅਤੇ ਮੁਫ਼ਤ ਐਨਕਾਂ ਵਰਗੀਆਂ ਉੱਚ-ਪੱਧਰੀ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਜ਼ਿਕਰਯੋਗ ਹੈ ਕਿ ਇਹ ਕੈਂਪ ਲੰਘੀ 29 ਅਕਤੂਬਰ ਨੂੰ ਸ਼ੁਰੂ ਹੋਇਆ ਸੀ ਅਤੇ ਪਹਿਲੇ ਪੜ੍ਹਾਅ ਤਹਿਤ 30 ਤੇ 31 ਅਕਤੂਬਰ ਨੂੰ ਵੀ ਸਫਲਤਾਪੂਰਵਕ ਲੱਗ ਚੁੱਕਾ ਹੈ। ਕੈਂਪ ਹੁਣ 6, 7, 8 ਨਵੰਬਰ; 12, 13, 14 ਨਵੰਬਰ; 19, 20, 21 ਨਵੰਬਰ; ਅਤੇ 26, 27, 28 ਨਵੰਬਰ ਅਤੇ 3, 4, 5 ਦਸੰਬਰ ਨੂੰ ਲੱਗੇਗਾ, ਜਿਸ ਦਾ ਲਾਭ ਬਰਨਾਲਾ ਅਤੇ ਆਸ-ਪਾਸ ਦੇ ਇਲਾਕਿਆਂ ਦੇ ਲੋਕ ਉਠਾ ਸਕਦੇ ਹਨ। ਸਮਾਜ ਸੇਵਾ ਦੇ ਇਸ ਮਹਾਨ ਉਪਰਾਲੇ ਲਈ ਬਰਨਾਲਾ ਸ਼ਹਿਰ ਦੀਆਂ ਪ੍ਰਮੁੱਖ ਸ਼ਖਸੀਅਤਾਂ ਟੰਡਨ ਇੰਟਰਨੈਸ਼ਨਲ ਸਕੂਲ ਦੇ ਡਾਇਰੈਕਟਰ ਸ਼ਿਵ ਸਿੰਗਲਾ, ਕੌਂਸਲਰ ਜਗਰਾਜ ਪੰਡੋਰੀ, ਪਵਨ ਸਿੰਗਲਾ ਅਤੇ ਚਰਨਜੀਤ ਸਿੰਘ ਨੇ ਟਰਾਈਡੈਂਟ ਗਰੁੱਪ ਅਤੇ ਪਦਮਸ਼੍ਰੀ ਰਾਜਿੰਦਰ ਗੁਪਤਾ ਦੀ ਦੂਰਅੰਦੇਸ਼ੀ ਸੋਚ ਅਤੇ ਲੋਕ ਭਲਾਈ ਪ੍ਰਤੀ ਸਮਰਪਣ ਦੀ ਦਿਲੋਂ ਤਾਰੀਫ਼ ਕੀਤੀ ਹੈ।
– ਟਰਾਈਡੈਂਟ ਗਰੁੱਪ ਵੱਲੋਂ ਸੀ.ਐੱਮ.ਸੀ. ਵਰਗ ਹਸਪਤਾਲ ਦੀਆਂ ਸਹੂਲਤਾਂ ਮਹੁੱਈਆ ਕਰਵਾਉਣ ਕਾਬਿਲ-ਏ-ਤਾਰੀਫ਼ : ਸ਼ਿਵ ਸਿੰਗਲਾ

ਟੰਡਨ ਇੰਟਰਨੈਸ਼ਨਲ ਸਕੂਲ ਦੇ ਡਾਇਰੈਕਟਰ ਸ਼ਿਵ ਸਿੰਗਲਾ ਨੇ ਕਿਹਾ ਕਿ ਇਹ ਮੈਗਾ ਮੈਡੀਕਲ ਕੈਂਪ ਬਰਨਾਲਾ ਅਤੇ ਆਸ-ਪਾਸ ਦੇ ਇਲਾਕਿਆਂ ਲਈ ਵਰਦਾਨ ਸਾਬਿਤ ਹੋਵੇਗਾ। ਟਰਾਈਡੈਂਟ ਗਰੁੱਪ ਨੇ ਹਮੇਸ਼ਾ ਆਪਣੀ ਸਮਾਜਿਕ ਜ਼ਿੰਮੇਵਾਰੀ ਨੂੰ ਪਹਿਲ ਦਿੱਤੀ ਹੈ, ਪਰ ਪਦਮਸ਼੍ਰੀ ਰਾਜਿੰਦਰ ਗੁਪਤਾ ਜੀ ਦੀ ਅਗਵਾਈ ਹੇਠ ਸੀ.ਐੱਮ.ਸੀ. ਵਰਗੇ ਵੱਡੇ ਹਸਪਤਾਲ ਦੀਆਂ ਮਾਹਿਰ ਸੇਵਾਵਾਂ ਨੂੰ ਲੋਕਾਂ ਦੀਆਂ ਦਹਿਲੀਜ਼ਾਂ ਤੱਕ ਪਹੁੰਚਾਉਣਾ ਇੱਕ ਬਹੁਤ ਹੀ ਕਾਬਿਲ-ਏ-ਤਾਰੀਫ਼ ਕਦਮ ਹੈ। ਮੁਫ਼ਤ ਜਾਂਚ, ਦਵਾਈਆਂ ਅਤੇ ਐਨਕਾਂ ਵਰਗੀਆਂ ਸਹੂਲਤਾਂ ਲੋੜਵੰਦਾਂ ਨੂੰ ਵੱਡੀ ਰਾਹਤ ਪ੍ਰਦਾਨ ਕਰਨਗੀਆਂ। ਲੋਕਾਂ ਨੂੰ ਇਸ ਕੈਂਪ ਦਾ ਲਾਭ ਜ਼ਰੂਰ ਲੈਣਾ ਚਾਹੀਦਾ ਹੈ।”
– ਪਦਮਸ਼੍ਰੀ ਰਾਜਿੰਦਰ ਗੁਪਤਾ ਜੀ ਮਨੁੱਖਤਾ ਦੀ ਸੱਚੀ ਸੇਵਾ ਕਰ ਰਹੇ ਹਨ : ਜਗਰਾਜ ਪੰਡੋਰੀ

ਕੌਂਸਲਰ ਜਗਰਾਜ ਪੰਡੋਰੀ ਨੇ ਕਿਹਾ ਕਿ ਸਾਡੇ ਕੌਂਸਲਰ ਖੇਤਰ ਵਿੱਚ ਅਕਸਰ ਅਜਿਹੇ ਲੋਕ ਮਿਲਦੇ ਹਨ ਜੋ ਮਹਿੰਗੇ ਇਲਾਜ ਜਾਂ ਡਾਇਗਨੋਸਟਿਕ ਟੈਸਟ ਨਹੀਂ ਕਰਵਾ ਸਕਦੇ। ਟਰਾਈਡੈਂਟ ਗਰੁੱਪ ਅਤੇ ਪਦਮਸ਼੍ਰੀ ਰਾਜਿੰਦਰ ਗੁਪਤਾ ਜੀ ਨੇ ਇਹ ਕੈਂਪ ਲਗਾ ਕੇ ਮਨੁੱਖਤਾ ਦੀ ਸੱਚੀ ਸੇਵਾ ਕੀਤੀ ਹੈ। ਮੁਫ਼ਤ ਐਕਸਰੇ ਅਤੇ ਈ.ਸੀ.ਜੀ. ਦੀ ਸਹੂਲਤ ਦੇਣਾ ਬਹੁਤ ਵੱਡਾ ਸਹਿਯੋਗ ਹੈ। ਖਾਸ ਤੌਰ ‘ਤੇ ਨਿਰਧਾਰਿਤ ਤਾਰੀਖਾਂ ਅਨੁਸਾਰ 18 ਦਿਨਾਂ ਤੱਕ ਸਹੂਲਤ ਮਿਲਦੇ ਰਹਿਣਾ ਬਹੁਤ ਪ੍ਰਸ਼ੰਸਾਯੋਗ ਕਾਰਜ ਹੈ।”
– ਸਮਾਜ ਲਈ ਇਕ ਮਿਸਾਲੀ ਉਪਰਾਲਾ : ਪਵਨ ਸਿੰਗਲਾ

ਪਵਨ ਸਿੰਗਲਾ ਨੇ ਕਿਹਾ ਕਿ ਇਹ ਕੈਂਪ ਸਿਰਫ਼ ਸਿਹਤ ਜਾਂਚ ਤੱਕ ਸੀਮਤ ਨਹੀਂ ਹੈ, ਬਲਕਿ ਇਹ ਟਰਾਈਡੈਂਟ ਗਰੁੱਪ ਦੀ ਸਮਾਜ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਰਾਜਿੰਦਰ ਗੁਪਤਾ ਜੀ ਦੀ ਦੂਰਅੰਦੇਸ਼ੀ ਸਦਕਾ ਅੱਜ ਬਰਨਾਲਾ ਦੇ ਲੋਕ ਉੱਚ ਪੱਧਰੀ ਡਾਕਟਰੀ ਸਹੂਲਤਾਂ ਦਾ ਲਾਭ ਲੈ ਰਹੇ ਹਨ। ਸੀ.ਐੱਮ.ਸੀ. ਲੁਧਿਆਣਾ ਦੀ ਟੀਮ ਵੱਲੋਂ ਮਿਲ ਰਹੀ ਮਿਆਰੀ ਸੇਵਾ ਇਹ ਯਕੀਨੀ ਬਣਾਉਂਦੀ ਹੈ ਕਿ ਹਰ ਕਿਸੇ ਨੂੰ ਵਧੀਆ ਇਲਾਜ ਮਿਲੇ। ਸਮਾਜ ਲਈ ਇਹ ਇੱਕ ਮਿਸਾਲੀ ਉਪਰਾਲਾ ਹੈ, ਜੋ ਅੱਗੇ ਵੀ ਨਿਰਧਾਰਿਤ ਤਰੀਕਾਂ ’ਤੇ ਚੱਲਦਾ ਰਹੇਗਾ।”
– ਗਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਮਿਲੀ ਵੱਡੀ ਰਾਹਤ : ਚਰਨਜੀਤ ਸਿੰਘ
ਚਰਨਜੀਤ ਸਿੰਘ ਨੇ ਕਿਹਾ ਕਿ ਮੈਂ ਟਰਾਈਡੈਂਟ ਗਰੁੱਪ ਨੂੰ ਇਸ ਮਹਾਨ ਕਾਰਜ ਲਈ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਇਸ ਕੈਂਪ ਦੀ ਸਭ ਤੋਂ ਚੰਗੀ ਗੱਲ ਇਹ ਹੈ ਕਿ ਇੱਥੇ ਸਿਰਫ਼ ਜਾਂਚ ਹੀ ਨਹੀਂ ਕੀਤੀ ਜਾ ਰਹੀ, ਸਗੋਂ ਲੋੜੀਂਦੀਆਂ ਦਵਾਈਆਂ ਅਤੇ ਐਨਕਾਂ ਵੀ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ। ਇਹ ਉਪਰਾਲਾ ਗਰੀਬ ਅਤੇ ਲੋੜਵੰਦ ਪਰਿਵਾਰਾਂ ਲਈ ਇੱਕ ਬਹੁਤ ਵੱਡੀ ਰਾਹਤ ਹੈ। 18 ਦਿਨਾਂ ਤੱਕ ਚੱਲਣ ਵਾਲਾ ਇਹ ਕੈਂਪ ਸੱਚਮੁੱਚ ਹੀ ਮਨੁੱਖਤਾ ਦੀ ਭਲਾਈ ਵੱਲ ਇੱਕ ਬਹੁਤ ਵੱਡਾ ਕਦਮ ਹੈ।”


