



“ਪੰਜਾਬ ਪਬਲਿਕ ਸਕੂਲ ਵਿਖੇ ਸ੍ਰੀ ਗੁਰੁੂ ਨਾਨਕ ਦੇਵ ਜੀ ਦਾ ਗੁਰਪੁਰਬ ਮਨਾਇਆ”
ਬਰਨਾਲਾ, 2 ਨਵੰਬਰ (ਹਿਮਾਂਸ਼ੂ ਗੋਇਲ)
ਪੰਜਾਬ ਪਬਲਿਕ ਸਕੂਲ ਮਾਨਾਂ ਪਿੰਡੀ ਧਨੌਲਾ ਰੋਡ ਬਰਨਾਲਾ ਵਿਖੇ ਪ੍ਰਿੰਸੀਪਲ ਸ੍ਰੀਮਤੀ ਸਿਮਰਨ ਕੌਰ ਦੀ ਅਗਵਾਈ ਹੇਠ ਸ੍ਰੀ ਗੁਰੁੂ ਨਾਨਕ ਦੇਵ ਜੀ ਦਾ “ਗੁਰਪੁਰਬ”ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।ਇਸ ਪਵਿੱਤਰ ਦਿਹਾੜੇ ਨੂੰ ਸਮਰਪਿਤ ਸਕੂਲ ਵਿੱਚ ਅੱਠਵੀਂ ਜਮਾਤ ਦੇ ਬੱਚਿਆਂ ਵੱਲੋਂ ਸਪੈਸ਼ਲ ਅਸੈਂਬਲੀ ਦਾ ਆਯੋਜਨ ਕੀਤਾ ਗਿਆ।ਅਸੈਂਬਲੀ ਦੀ ਸੁਰੂਆਤ ਜਪੁਜੀ ਸਾਹਿਬ ਦੇ ਪਾਠ ਦੀਆਂ ਪੰਜ ਪਾਉੜੀਆਂ ਤੋਂ ਕੀਤੀ ਗਈ ਉਪਰੰਤ ਮਨਮੋਹਿਕ ਕੀਰਤਨ ਕੀਤਾ ਗਿਆ।ਪ੍ਰੋਗਰਾਮ ਦੌਰਾਨ ਅਧਿਆਪਕ ਸਹਿਬਾਨਾਂ ਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸੰਬੰਧੀ ਵਿਸਥਾਰ ਸਹਿਤ ਚਾਨਣਾ ਪਾਇਆ।ਵਿਦਿਆਥੀਆਂ ਵੱਲੋਂ ਉਨਾ ਦੀਆਂ ਸਿਖਿਆਵਾਂ ਤੇ ਪੰਜਾਬੀ ਵਿੱਚ ਭਾਸ਼ਣ ਵੀ ਦਿੱਤਾ ਗਿਆ।ਇਸ ਦੌਰਾਨ ਬੱਚਿਆਂ ਨੇ ਅੱਜ ਦਾ ਵਿਚਾਰ,ਕਵਿਤਾਵਾਂ ਅਤੇ ਜੀ ਕੇ ਦੇ ਪ੍ਰਸ਼ਨ ਵੀ ਪੇਸ਼ ਕੀਤੇ। ਬੱਚਿਆਂ ਨੇ ਸ੍ਰੀ ਗੁਰੁੂ ਨਾਨਕ ਦੇਵ ਜੀ ਦੇ ਜੀਵਨ ਸੰਬੰਧੀ ਬਚਪਨ ਤੋ ਲੈ ਕੇ ਵੱਡੇ ਹੋਣ ਤੱਕ ਵੱਖ ਵੱਖ ਤਰ੍ਹਾਂ ਦੀਆਂ ਪੜਾਅਵਾਰ ਘਟਨਾਵਾਂ ਪੇਸ਼ ਕੀਤੀਆਂ ਅਤੇ ਉਨਾ ਦੀ ਸਿਖਿਆਵਾਂ ਬਾਰੇ ਵਿਸਥਾਰ ਸਹਿਤ ਚਾਨਣਾ ਪਾਇਆ ਅਤੇ ਸਾਰਿਆਂ ਨੂੰ ਉਨਾਂ ਦੀਆਂ ਸਿਖਿਆਵਾਂ ਤੇ ਅਮਲ ਕਰਨ ਲਈ ਕਿਹਾ।ਅੰਤ ਵਿੱਚ ਬੱਚਿਆਂ ਅਤੇ ਸਟਾਫ ਨੇ ਗੁਰੁੂ ਰੂਪ ਵਿੱਚ ਇਕੱਤਰ ਹੋ ਕੇ ਸਕੂਲ ਦੀ ਚੜਦੀ ਕਲਾ ਅਤੇ ਖੁਸਹਾਲੀ ਦੀ ਅਰਦਾਸ ਕੀਤੀ,ਉਪਰੰਤ ਪ੍ਰਿੰਸੀਪਲ ਸ੍ਰੀਮਤੀ ਸਿਮਰਨ ਕੌਰ ਨੇ ਸਾਰਿਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ (ਗੁਰਪੁਰਬ) ਦੀ ਵਧਾਈ ਦਿੱਤੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦੱਸੇ ਰਾਹ ਤੇ ਚੱਲਣ ਦੀ ਪ੍ਰੇਣਾ ਦਿੱਤੀ।ਅੰਤ ਵਿਚ ਸਕੂਲ ਦੇ ਚੇਅਰਮੈਨ ਅਮਰਜੀਤ ਸਿੰਘ ਚੀਮਾਂ,ਡਾਇਰੈਕਟਰ ਸੁਖਦੀਪ ਸਿੰਘ ਚੀਮਾਂ ਨੇ ਵੀ ਸਾਰਿਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਵਸ ਦੀ ਵਧਾਈ ਦਿੱਤੀ ਅਤੇ ਬੱਚਿਆਂ ਨੂੰ ਇੰਨਾਂ ਵਧੀਆ ਪ੍ਰੋਗਰਾਮ ਕਰਨ ਤੇ ਵੀ ਵਧਾਈ ਦਿੱਤੀ।ਇਸ ਸਮੇਂ ਸਕੂਲ ਦਾ ਸਮੂਹ ਸਟਾਫ ਤੇ ਬੱਚੇ ਹਾਜਰ ਸਨ।


