
ਹੀਰਾ ਪੈਲਸ ਮਹਿਲ ਕਲਾਂ ਵਿਖੇ ਰੱਖੇ ਗਏ ਪ੍ਰੋਗਰਾਮ ਵਿੱਚ ਸ਼ਿਰਕਤ ਕਰਨਗੇ ਪੰਜਾਬ ਇੰਚਾਰਜ ਦਲਵੀਰ ਸਿੰਘ ਦਲਬੀ
ਮਹਿਲ ਕਲਾਂ, 22 ਅਗਸਤ (ਬਲਵਿੰਦਰ ਆਜ਼ਾਦ):- ਕਾਂਗਰਸ ਪਾਰਟੀ ਦੀ ਮਜਬੂਤੀ ਵਾਸਤੇ ਕਾਂਗਰਸ ਪਾਰਟੀ ਵੱਲੋਂ ਲਗਾਤਾਰ ਗਤੀਵਿਧੀਆਂ ਤੇਜ਼ ਕੀਤੀਆਂ ਹੋਈਆਂ ਹਨ ਇਸੇ ਮਕਸਦ ਦੇ ਤਹਿਤ ਅੱਜ 23 ਅਗਸਤ ਨੂੰ ਕਾਂਗਰਸ ਪਾਰਟੀ ਵੱਲੋਂ ਹਲਕਾ ਮਹਲ ਕਰਨ ਸਬੰਧਤ ਵਿਸ਼ੇਸ਼ ਇਕੱਤਰਤਾ ਹੀਰਾ ਪੈਲਸ ਵਿਖੇ ਰੱਖੀ ਗਈ ਹੈ ਜਿਸ ਵਿੱਚ ਕਾਂਗਰਸ ਪੰਜਾਬ ਇੰਚਾਰਜ ਦਲਵੀਰ ਸਿੰਘ ਦਲਬੀ ਪਹੁੰਚ ਰਹੇ ਹਨ।
ਇਸ ਸਬੰਧੀ ਹੋਰ ਜਾਣਕਾਰੀ ਜ਼ਿਲ੍ਹਾ ਐੱਸ.ਸੀ. ਡਿਪਾਰਟਮੈਂਟ ਦੇ ਚੇਅਰਮੈਨ ਅਤੇ ਹਲਕਾ ਮਹਿਲਕਲਾਂ ਤੋਂ ਕਾਂਗਰਸ ਦੇ ਸੰਭਾਵੀ ਉਮੀਦਵਾਰ ਜਸਮੇਲ ਸਿੰਘ ਡੈਅਰੀਵਾਲਾ ਸਿੰਘ ਨੇ ਦੱਸਿਆ ਕਿ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਵਿਧਾਨ ਸਭਾ ਹਲਕਾ ਬਰਨਾਲਾ ਤੋਂ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਰਮਿੰਦਰ ਸਿੰਘ ਸੰਮੀ, ਜਸਵੀਰ ਸਿੰਘ ਖੇੜੀ ਬਲਾਕ ਪ੍ਰਧਾਨ ਮਹਿਲ, ਸ਼ੇਰਪੁਰ ਵਿੱਚ ਜੀ ਅਗਵਾਈ ਵਿੱਚ ਵਿਸ਼ੇਸ਼ ਇਕੱਤਰਤਾ ਰੱਖੀ ਗਈ ਹੈ ਜਿਸ ਵਿੱਚ ਸਮੁੱਚੀ ਲੀਡਰਸ਼ਿਪ ਅਤੇ ਵਰਕਰ ਹਾਜ਼ਰੀਆਂ ਭਰਨਗੇ। ਉਹਨਾਂ ਆਖਿਆ ਕਿ ਸਾਰੇ ਵਰਕਰ ਅਤੇ ਆਮ ਲੋਕ ਹੁੰਮ-ਹੁੰਮਾ ਕੇ ਲਗਭਗ ਸਵੇਰੇ 9:30 ਵਜੇ ਇੱਥੇ ਪਹੁੰਚਣ ਤਾਂ ਜੋ ਕਾਂਗਰਸ ਪਾਰਟੀ ਦੀ ਮਜਬੂਤੀ ਲਈ ਦਿਨ ਰਾਤ ਇੱਕ ਕਰਕੇ 2027 ਵਿੱਚ ਪੰਜਾਬ ਅੰਦਰ ਕਾਂਗਰਸ ਸਰਕਾਰ ਬਣਾਉਣ ਲਈ ਤਿਆਰੀਆਂ ਵਿੱਢੀਆਂ ਜਾ ਸਕਣ। ਇਸ ਮੌਕੇ ਉਹਨਾਂ ਨਾਲ ਪਰਮਿੰਦਰ ਸਿੰਘ ਸ਼ੰਮੀ ਠੁੱਲੀਵਾਲ, ਸਰਬਜੀਤ ਸਿੰਘ ਆੜਤੀਆਂ, ਡਾਕਟਰ ਬਲਵੰਤ ਸ਼ਰਮਾ ਹਮੀਦੀ, ਐਡਵੋਕੇਟ ਜਸਵੀਰ ਸਿੰਘ ਖੇੜੀ, ਬਨੀ ਖੈਰਾ, ਮਨਜੀਤ ਸਿੰਘ ਮਹਿਲ ਖੁਰਦ, ਗਗਨਦੀਪ ਸਿੰਘ ਸਰਾਂ, ਸਰਪੰਚ ਜਰਨੈਲ ਸਿੰਘ ਠੁੱਲੀਵਾਲ, ਗੁਰਮੇਲ ਸਿੰਘ ਮੌੜ, ਡਾਕਟਰ ਅਮਰਜੀਤ ਸਿੰਘ ਮਹਿਲ ਕਲਾਂ ਆਦਿ ਹਾਜ਼ਰ ਸਨ।