
ਬਰਨਾਲਾ, 8 ਜੁਲਾਈ
ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਨੇ ਕਿਹਾ ਕਿ ਪੀਟੀਪੀਆਰ ਐਕਟ 2012 ਅਧੀਨ ਰਜਿਸਟਰਡ ਟਰੈਵਲ ਏਜੰਟਾਂ ਵਲੋਂ ਵਰਕ ਵੀਜ਼ਾ, ਵਰਕ ਪਰਮਿਟਾਂ ਦਾ ਕੰਮ ਕਰਨਾ ਇਮੀਗ੍ਰੇਸ਼ਨ ਐਕਟ 1983 ਦੀ ਉਲੰਘਣਾ ਹੈ।
ਉਨ੍ਹਾਂ ਕਿਹਾ ਕਿ ਇਮੀਗ੍ਰੇਸ਼ਨ ਐਕਟ 1983 ਅਧੀਨ ਰਜਿਸਟਰਡ ਟਰੈਵਲ ਏਜੰਟ ਹੀ ਵਰਕ ਵੀਜ਼ਾ, ਵਰਕ ਪਰਮਿਟਾਂ ਆਦਿ ਦਾ ਕੰਮ ਕਰ ਸਕਦੇ ਹਨ। ਇਮੀਗ੍ਰੇਸ਼ਨ ਐਕਟ 1983 ਅਧੀਨ ਰਜਿਸਟ੍ਰੇਸ਼ਨ ਬਾਰੇ ਵਧੇਰੇ ਜਾਣਕਾਰੀ ਲਈ ਵਿਦੇਸ਼ ਮੰਤਰਾਲੇ ਦੀ ਵੈੱਬਸਾਈਟ www.emigrate.gov.in ‘ਤੇ ਵਿਜ਼ਿਟ ਕੀਤਾ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਇਸ ਪੋਰਟਲ ‘ਤੇ ਇਮੀਗ੍ਰੇਸ਼ਨ ਐਕਟ 1983 ਅਨੁਸਾਰ ਇਮੀਗ੍ਰੇਸ਼ਨ ਨਿਯਮਾਂ, ਰਜਿਸਟਰਡ ਭਰਤੀ ਏਜੰਟਾਂ ਦੀ ਸੂਚੀ, ਏਜੰਸੀਆਂ, ਵਿਦੇਸ਼ੀ ਰੋਜ਼ਗਾਰਦਾਤਾਵਾਂ ਆਦਿ ਵਿਰੁੱਧ ਸ਼ਿਕਾਇਤਾਂ ਦੀ ਰਜਿਸਟ੍ਰੇਸ਼ਨ ਦੀ ਵੀ ਸਹੂਲਤ ਹੈ ਤਾਂ ਜੋ ਭਾਰਤੀ ਨਾਗਰਿਕਾਂ ਦੇ ਸੁਰੱਖਿਅਤ ਅਤੇ ਕਾਨੂੰਨੀ ਪਰਵਾਸ ਨੂੰ ਯਕੀਨੀ ਬਣਾਇਆ ਜਾ ਸਕੇ।