
ਇਨ੍ਹਾਂ ਮਾਣ ਸਤਿਕਾਰ ਬਖਸ਼ਣ ਲਈ ਸਮੁੱਚੇ ਵਾਲਮੀਕਿ ਭਾਈਚਾਰੇ ਦਾ ਹਮੇਸ਼ਾ ਰਿਣੀ ਰਹਾਂਗਾ ; ਹੀਰਾ ਸਿੰਘ
ਅਮਰਗੜ੍ਹ,7 ਜੁਲਾਈ (ਸੁਖਵਿੰਦਰ ਸਿੰਘ ਅਟਵਾਲ)-ਭਾਜਪਾ ਦੇ ਵਿਧਾਨ ਸਭਾ ਹਲਕਾ ਅਮਰਗੜ੍ਹ ਤੋਂ ਇੰਚਾਰਜ ਹੀਰਾ ਸਿੰਘ ਅਮਰਗੜ੍ਹ ਭਗਵਾਨ ਸ੍ਰੀ ਵਾਲਮੀਕਿ ਜੀ ਦੇ ਪਾਵਨ ਅਸਥਾਨ ਸ੍ਰੀ ਰਾਮ ਤੀਰਥ ਅੰਮ੍ਰਿਤਸਰ ਵਿਖੇ ਪਹੁੰਚਕੇ ਨਤਮਸਤਕ ਹੋਏ ਅਤੇ ਭਗਵਾਨ ਸ੍ਰੀ ਵਾਲਮੀਕਿ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਸਮੇਂ ਸਤਿਗੁਰੂ ਗਿਆਨ ਨਾਥ ਜੀ ਦੇ ਜਨਮ ਦਿਵਸ ਮੌਕੇ ਹੋਏ ਮਹਾਂ ਸੰਮੇਲਨ ਦੌਰਾਨ ਮੌਜੂਦਾ ਮੁਖੀ ਗਿਰਧਾਰੀ ਨਾਥ ਜੀ ਵੱਲੋਂ ਆਪਣੇ ਕਰ ਕਮਲਾਂ ਨਾਲ ਹੀਰਾ ਸਿੰਘ ਦੇ ਸਿਰ ‘ਤੇ ਤਾਜ (ਦਸਤਾਰ) ਸਜਾ ਕੇ ਉਨ੍ਹਾਂ ਨੂੰ ਵਿਸ਼ੇਸ਼ ਮਾਣ ਬਖਸ਼ਿਆ ਗਿਆ। ਹੀਰਾ ਸਿੰਘ ਨੇ ਭਗਵਾਨ ਸ੍ਰੀ ਵਾਲਮੀਕਿ ਜੀ ਮਾਹਰਾਜ ਦਾ ਸ਼ੁਕਰਾਨਾ ਕਰਦੇ ਹੋਏ ਕਿਹਾ ਕਿ ਇਨ੍ਹਾਂ ਮਾਣ ਸਤਿਕਾਰ ਬਖਸ਼ਣ ਲਈ ਮੈਂ ਸਮੁੱਚੇ ਵਾਲਮੀਕਿ ਭਾਈਚਾਰੇ ਦਾ ਹਮੇਸ਼ਾ ਰਿਣੀ ਰਹਾਂਗਾ। ਇਸ ਮੌਕੇ ਉਨ੍ਹਾਂ ਨਾਲ ਸੈਂਟਰਲ ਵਾਲਮੀਕਿ ਸਭਾ ਇੰਡੀਆ ਦੇ ਪ੍ਰਧਾਨ ਤੇ ਫਤਿਹਗੜ੍ਹ ਸਾਹਿਬ ਤੋਂ ਭਾਜਪਾ ਦੇ ਲੋਕ ਸਭਾ ਇੰਚਾਰਜ ਗੇਜਾ ਰਾਮ ਵਾਲਮੀਕੀ,ਸੁਰਜੀਤ ਸਿੰਘ ਜੰਡਿਆਲੀ ਸੀਨੀਅਰ ਮੀਤ ਪ੍ਰਧਾਨ ਸੈਂਟਰਲ ਵਾਲਮੀਕ ਸਭਾ,ਬੇਅੰਤ ਸਿੰਘ ਅਟਾਰੀ ਜ਼ਿਲ੍ਹਾ ਪ੍ਰਧਾਨ,ਅਮਰਜੀਤ ਸਿੰਘ ਸਕੱਤਰ ਆਲ ਇੰਡੀਆ ਸੈਂਟਰਲ ਵਾਲਮਿਕ ਸਭਾ,ਤਰੁਣ ਵਾਲੀਆ,ਚੌਧਰੀ ਜਸਪਾਲ ਭਾਜਪਾ ਆਗੂ ਲੁਧਿਆਣਾ ਅਤੇ ਬੰਟੂ ਲੁਧਿਆਣਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।