
ਬਿਜਲੀ ਦੀਆਂ ਤਾਰਾਂ ਅਤੇ 17 ਕਿਲੋ ਤਾਂਬੇ ਸਮੇਤ ਮਾਰੂ ਹਥਿਆਰ ਬਰਾਮਦ, ਦੋ ਦਿਨਾਂ ਦਾ ਰਿਮਾਂਡ ਹਾਸਲ – ਡੀਐਸਪੀ ਤਪਾ
ਤਪਾ ਮੰਡੀ/ਬਰਨਾਲ਼ਾ :- ਐਸਐਸਪੀ ਮੁਹੰਮਦ ਸਰਫਰਾਜ ਆਲਮ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਮਾਜ ਵਿਰੋਧੀ ਅਨਸਰਾਂ ਖਿਲਾਫ ਵਿੱਡੀ ਮੁਹਿੰਮ ਤਹਿਤ ਤਪਾ ਦੇ ਡੀਐਸਪੀ ਗਰਵਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਥਾਣਾ ਤਪਾ ਦੇ ਪੁਲਿਸ ਮੁਖੀ ਸ਼ਰੀਫ ਖਾਨ ਦੀ ਪੁਲਿਸ ਟੀਮ ਨੇ ਇੱਕ ਮੁਖਬਰ ਖਾਸ ਦੀ ਸੂਚਨਾ ਤੇ ਆਧਾਰ ਤੇ ਤਾਜੋ ਕੋ ਰੋਡ ਦਾਣਾ ਮੰਡੀ ਵਿੱਚ ਅੱਧਾ ਦਰਜਨ ਦੇ ਕਰੀਬ ਚੋਰਾਂ ਦੇ ਗਿਰੋਹ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਡੀਐਸਪੀ ਗੁਰਵਿੰਦਰ ਸਿੰਘ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਤਪਾ ਦੀ ਬਾਜ਼ੀਗਰ ਬਸਤੀ ਦੇ ਛੇ ਨੌਜਵਾਨ ਜੋ ਖੇਤੀ ਮੋਟਰਾਂ ਦੀਆਂ ਬਿਜਲੀ ਦੀਆਂ ਤਾਰਾਂ ਚੋਰੀ ਕਰਦੇ ਸਨ। ਜਿਨਾਂ ਨੂੰ ਤਾਰਾਂ ਅਤੇ ਤਾਂਬੇ ਸਮੇਤ ਕਾਬੂ ਕੀਤਾ ਹੈ। ਇਸ ਗਿਰੋਹ ਦੇ ਮੈਂਬਰਾਂ ਵਿੱਚ ਗੁਰਪ੍ਰੀਤ ਸਿੰਘ ਅਤੇ ਮਨਪ੍ਰੀਤ ਸਿੰਘ ਅਤੇ ਵਿੱਕੀ ਸਿੰਘ ਉਕਤਾਨ ਪਾਸੋਂ ਜਲੀ ਹੋਈ ਕੇਬਲ ਤਾਰ ਤਾਂਬਾ ਬ੍ਰਾਮਦ ਹੋਇਆ ਅਤੇ ਵਕੀਲ ਰਾਮ ਉਰਫ ਕੀਲਾ ਪੁੱਤਰ ਰਾਮ ਲਾਲ ਪਾਸੋਂ ਖੁੱਲਾ ਮੋਟਰ ਵਾਲਾ ਸਟਾਟਰ ਸਮੇਤ ਤਾਰ ਤਾਂਬਾ ਬ੍ਰਾਮਦ ਹੋਇਆ ਇਸ ਦੇ ਨਾਲ ਹੀ ਨੈਬ ਸਿੰਘ ਉਕਤ ਪਾਸੋਂ ਤਾਰ ਤਾਂਬਾ ਬ੍ਰਾਮਦ ਹੋਇਆ। ਇਨਾ ਪਾਸ ਮਾਰੂ ਹਥਿਆਰ ਵੀ ਬਰਾਮਦ ਹੋਏ ਹਨ। ਜਿਨਾ ਚ ਨੈਬ ਸਿੰਘ ਉਰਫ ਟਿੰਕੂ ਪੁੱਤਰ ਮਹਾਵੀਰ ਸਿੰਘ ਪਾਸੋਂ ਗੰਡਾਸਾ ਬ੍ਰਾਮਦ ਹੋਇਆ 2.ਮਨਪ੍ਰੀਤ ਸਿੰਘ ਉਰਫ ਮਨੀ ਪੁੱਤਰ ਬੇਅੰਤ ਸਿੰਘਪਾਸੋਂ ਦਾਤੀ ਲਹਾ ਬ੍ਰਾਮਦ ਹੋਈ। 3.ਵਿੱਕੀ ਸਿੰਘ ਉਰਫ ਵਿੱਕਾ ਪੁੱਤਰ ਸੱਤਪਾਲ ਸਿੰਘ ਪਾਸੋਂ ਡਾਂਗ ਬ੍ਰਾਮਦ ਹੋਈ। ਡੀਐਸਪੀ ਨੇ ਅੱਗੇ ਦੱਸਿਆ ਕਿ ਇਸ ਵਿੱਚ ਦੋ ਵਿਅਕਤੀਆਂ ਦੇ ਖਿਲਾਫ ਪਹਿਲਾਂ ਵੀ ਮਾਮਲੇ ਦਰਜ ਹਨ। ਇਹ ਗਰੋ ਜੋ ਰਾਤ ਦੇ ਸਮੇਂ ਬਿਜਲੀ ਦੀਆਂ ਮੋਟਰਾਂ ਤੋਂ ਕੇਬਲਾਂ ਚੋਰੀ ਕਰਕੇ ਉਹਨਾਂ ਨੂੰ ਮਚਾਉਣ ਮਗਰੋਂ ਤਾਂਬਾ ਇਕੱਠਾ ਕਰਦਾ ਸੀ। ਜਾਂਚ ਅਧਿਕਾਰੀ ਅਮਰਜੀਤ ਸਿੰਘ ਏਐਸਆਈ ਨੇ ਇਸ ਚੋਰ ਗਿਰੋਹ ਖਿਲਾਫ ਬਣਦੀ ਧਾਰਾ ਅਨੁਸਾਰ ਮਾਮਲਾ ਦਰਜ ਕੀਤਾ ਗਿਆ ਹੈ। ਉਹਨਾਂ ਇਹ ਵੀ ਖੁਲਾਸਾ ਕੀਤਾ ਕਿ ਇਸ ਗਿਰੋਹ ਦਾ ਸਬੰਧ ਰੂੜੇਕੇ ਦੇ ਕਿਸੇ ਗਰੋਹ ਨਾਲ ਸੰਬੰਧਿਤ ਹੈ ਜਿਸ ਦੀ ਢੁੱਕਵੀਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਅਤੇ ਕਿਸ ਨੂੰ ਤਾਂਬਾ ਵੇਚਦੇ ਸਨ ਉਹਨਾਂ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ। ਡੀਐਸਪੀ ਨੇ ਇਹ ਵੀ ਦੱਸਿਆ ਕਿ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ ਜਿੰਨਾ ਤੋਂ ਅਗਲੀ ਪੁੱਛਗਿੱਛ ਕੀਤੀ ਜਾਵੇਗੀ। ਇਸ ਦੌਰਾਨ ਥਾਣਾ ਤਪਾ ਦੇ ਮੁਖੀ ਸ਼ਰੀਫ ਖਾਨ ਸਿਟੀ ਇੰਚਾਰਜ ਬਲਜੀਤ ਸਿੰਘ ਆਦਿ ਪੁਲਿਸ ਮੁਲਾਜ਼ਮ ਹਾਜ਼ਰ ਸਨ