
ਵਾਈ.ਐੱਸ. ਪਬਲਿਕ ਸਕੂਲ ਵਿੱਚ ਖੁਸ਼ੀ ਭਰਿਆ ਵੈਲਕਮ ਅਸੈਂਬਲੀ ਨਾਲ ਨਵਾਂ ਸੈਸ਼ਨ ਸ਼ੁਰੂ, ਹਰ ਬੱਚੇ ਦੀ ਖੁਸ਼ੀ ਤੇ ਆਰਾਮ ਨੂੰ ਦਿੱਤਾ ਗਿਆ ਮਹੱਤਵ
ਬਰਨਾਲਾ: ਮਹੁੱਬਤ, ਦੇਖਭਾਲ ਅਤੇ ਸਿੱਖਣ ਦੀ ਭਾਵਨਾ ਨਾਲ ਵਾਈ.ਐੱਸ. ਪਬਲਿਕ ਸਕੂਲ ਨੇ 1 ਜੁਲਾਈ ਨੂੰ ਆਪਣੇ ਦਰਵਾਜ਼ੇ ਦੁਬਾਰਾ ਖੋਲ੍ਹੇ ਤੇ ਇੱਕ ਪਿਆਰ ਭਰੀ ਵੈਲਕਮ ਅਸੈਂਬਲੀ ਰਾਹੀਂ ਬੱਚਿਆਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਇਹ ਸਮਾਗਮ ਖੁਸ਼ੀ, ਰਿਸ਼ਤੇ ਅਤੇ ਪ੍ਰੇਰਣਾ ਦਾ ਸੁੰਦਰ ਮੇਲ ਸੀ। ਸਕੂਲ ਨੇ ਆਪਣਾ ਉਦੇਸ਼ ਪੂਰਾ ਕੀਤਾ, ਹਰ ਬੱਚੇ ਨੂੰ ਸੁਰੱਖਿਅਤ, ਖੁਸ਼ ਅਤੇ ਆਪਣੇ ਘਰ ਵਰਗਾ ਅਹਿਸਾਸ ਕਰਵਾਉਣਾ। ਬੱਚਿਆਂ ਦੀਆਂ ਮੁਸਕਾਨਾਂ, ਚਮਕਦੀਆਂ ਅੱਖਾਂ ਅਤੇ ਉਤਸ਼ਾਹ ਨੇ ਦੱਸਿਆ ਕਿ ਉਹ ਸਕੂਲ ਨੂੰ ਕਿੰਨਾ ਯਾਦ ਕਰ ਰਹੇ ਸਨ। ਵਾਈ.ਐੱਸ. ਪਬਲਿਕ ਸਕੂਲ ਸਿਰਫ ਇੱਕ ਸਿੱਖਿਆ ਦਾ ਕੇਂਦਰ ਨਹੀਂ, ਇਹ ਉਹ ਥਾਂ ਹੈ ਜਿੱਥੇ ਬੱਚਿਆਂ ਨੂੰ ਆਉਣਾ ਚੰਗਾ ਲੱਗਦਾ ਹੈ, ਜਿੱਥੇ ਉਹ ਆਪਣੇ ਅਧਿਆਪਕਾਂ ਨੂੰ ਪਿਆਰ ਕਰਦੇ ਹਨ, ਤੇ ਜਿੱਥੇ ਐਤਵਾਰ ਵੀ ਸਕੂਲ ਦੀ ਯਾਦ ਦਿਲਾਉਂਦਾ ਹੈ। ਉਤਸ਼ਾਹਪੂਰਨ ਐਕਟਿਵਿਟੀਜ਼, ਹਾਸੇ ਦੀ ਥੈਰੇਪੀ, ਰੂਹਾਨੀ ਮਿਊਜ਼ਕਿ ਪੇਸ਼ਕਸ਼, ਹਿੰਦੀ ਵਿੱਚ ਸੁਆਗਤ ਕਵਿਤਾ ਅਤੇ ਭਾਵੁਕ ਰੋਲ-ਪਲੇ ਨੇ ਅਸੈਂਬਲੀ ਨੂੰ ਖੁਸ਼ੀਆਂ ਅਤੇ ਪਿਆਰ ਨਾਲ ਭਰ ਦਿੱਤਾ। ਆਈਸ-ਬ੍ਰੇਕਿੰਗ ਵਾਲੀਆਂ ਐਕਟਿਵਿਟੀਜ਼ ਨੇ ਬੱਚਿਆਂ ਨੂੰ ਇੱਕ-ਦੂਜੇ ਨਾਲ ਦੁਬਾਰਾ ਜੋੜਨ ਵਿੱਚ ਮਦਦ ਕੀਤੀ ਅਤੇ ਕਲਾਸਾਂ ਵਿਚ ਆਸਾਨੀ ਨਾਲ ਸ਼ੁਰੂਆਤ ਕਰਵਾਈ। ਪ੍ਰਿੰਸੀਪਲ ਮੋਹਿਤ ਜਿੰਦਲ ਨੇ ਆਪਣੇ ਵਿਜ਼ਨ ਭਰਪੂਰ ਭਾਸ਼ਣ ਵਿਚ ਕਿਹਾ, “ਅਸਲ ਸਿੱਖਿਆ ਉਦੋਂ ਹੀ ਸ਼ੁਰੂ ਹੁੰਦੀ ਹੈ ਜਦੋਂ ਬੱਚਾ ਖੁਸ਼ ਅਤੇ ਸੁਰੱਖਿਅਤ ਮਹਿਸੂਸ ਕਰਦਾ ਹੈ। ਸਾਡਾ ਮਕਸਦ ਸਿਰਫ ਪਾਠ ਨਹੀਂ, ਸਗੋਂ ਭਾਵਨਾਤਮਕ ਮਜ਼ਬੂਤੀ, ਆਤਮ ਵਿਸ਼ਵਾਸ ਅਤੇ ਸਿੱਖਣ ਵਿਚ ਖੁਸ਼ੀ ਲੈ ਆਉਣਾ ਹੈ।” ਉਨ੍ਹਾਂ ਕਿਹਾ ਕਿ “ਵਾਈ.ਐੱਸ. ਪਬਲਿਕ ਸਕੂਲ ਉਤਮਤਾ ਨੂੰ ਸਹਿਣਸ਼ੀਲਤਾ ਨਾਲ ਮਿਲਾਉਂਦਾ ਹੈ। ਜਿੱਥੇ ਹਰ ਬੱਚੇ ਨੂੰ ਸੁਣਿਆ ਤੇ ਸਮਝਿਆ ਜਾਂਦਾ ਹੈ। ਜਦ ਬੱਚਾ ਆਪਣੇ ਸਕੂਲ ਨੂੰ ਪਿਆਰ ਕਰਦਾ ਹੈ, ਤਦ ਹੀ ਵਿਦਿਆ ਦਾ ਜਾਦੂ ਸ਼ੁਰੂ ਹੁੰਦਾ ਹੈ।” ਵਾਈਸ ਪ੍ਰਿੰਸੀਪਲ ਸਚਿਨ ਗੁਪਤਾ ਨੇ ਵਿਦਿਆਰਥੀਆਂ ਦੇ ਉਤਸ਼ਾਹ ਦੀ ਸਾਰਾਹਨਾ ਕੀਤੀ ਤੇ ਨਵੇਂ ਸੈਸ਼ਨ ਨੂੰ ਖੁਸ਼ੀ, ਸਕਾਰਾਤਮਕਤਾ ਅਤੇ ਮਕਸਦ ਨਾਲ ਸ਼ੁਰੂ ਕਰਨ ਦੀ ਅਪੀਲ ਕੀਤੀ। ਇਹ ਸੁੰਦਰ ਸ਼ੁਰੂਆਤ ਇਹ ਸਾਬਤ ਕਰਦੀ ਹੈ ਕਿ ਵਾਈ.ਐੱਸ. ਪਬਲਿਕ ਸਕੂਲ ਸਿਰਫ ਇੱਕ ਸਕੂਲ ਨਹੀਂ, ਸਗੋਂ ਇੱਕ ਪਰਿਵਾਰ ਹੈ, ਖੁਸ਼ੀਆਂ ਦਾ ਘਰ, ਜਿੱਥੇ ਹਰ ਵਿਦਿਆਰਥੀ ਆਪਣੇ ਘਰ ਵਰਗਾ ਅਹਿਸਾਸ ਕਰਦਾ ਹੈ।