
ਯੋਗ ਇੱਕ ਅਜਿਹਾ ਰਸਤਾ ਹੈ ਜੋ ਸਰੀਰ ਮਨ ਅਤੇ ਆਤਮਾ ਨੂੰ ਜੋੜਦਾ ਹੈ – ਰਾਜ ਕੁਮਾਰ ਅਰੋੜਾ
ਸੰਗਰੂਰ/ਬਲਵਿੰਦਰ ਅਜ਼ਾਦ
ਸਥਾਨਕ ਜਿਲ੍ਹਾ ਪੈਨਸ਼ਨਰ ਭਵਨ ਤਹਿਸੀਲ ਕੰਪਲੈਕਸ ਵਿਖੇ ਸਮਾਜ ਸੇਵੀ ਸੰਸਥਾ ਸੰਗਰੂਰ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਵੱਲੋਂ ਵਿਸਵ ਯੋਗਾ ਦਿਵਸ ਸਬੰਧੀ ਇੱਕ ਵਿਸ਼ੇਸ਼ ਸਮਾਗਮ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸੁਬਾਈ ਪੈਨਸ਼ਨਰ ਆਗੂ ਸ੍ਰੀ ਰਾਜ ਕੁਮਾਰ ਅਰੋੜਾ ਦੀ ਅਗਵਾਈ ਵਿੱਚ ਹੋਇਆ। ਉਨ੍ਹਾਂ ਨਾਲ ਪ੍ਰਧਾਨਗੀ ਮੰਡਲ ਵਿੱਚ ਚੇਅਰਮੈਨ ਰਵਿੰਦਰ ਸਿੰਘ ਗੁੱਡੂ ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਖ਼ਾਲਸਾ, ਕਰਨੈਲ਼ ਸਿੰਘ ਸੇਖੋਂ, ਓ.ਪੀ. ਖਿੱਪਲ, ਕਿਸ਼ੋਰੀ ਲਾਲ, ਮੀਤ ਪ੍ਰਧਾਨ ਰਜਿੰਦਰ ਸਿੰਘ ਚੰਗਾਲ, ਜਨਕ ਰਾਜ ਜੋਸ਼ੀ, ਜਨਰਲ ਸਕੱਤਰ ਕੰਵਲਜੀਤ ਸਿੰਘ, ਸਕੱਤਰ ਜਨਰਲ ਤਿਲਕ ਸਤੀਜਾ, ਮੀਤ ਪ੍ਰਧਾਨ ਰਜਿੰਦਰ ਗੋਇਲ, ਵਿੱਤ ਸਕੱਤਰ ਸੁਰਿੰਦਰ ਸਿੰਘ ਸੋਢੀ ਆਦਿ ਮੌਜੂਦ ਸਨ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਧੰਨਵੰਤਰੀ ਰਾਜ ਪੁਰਸਕਾਰ ਅਤੇ ਸਟੇਟ ਅਵਾਰਡ ਨਾਲ ਸਨਮਾਨਿਤ ਡਾ. ਹਰਪ੍ਰੀਤ ਸਿੰਘ ਭੰਡਾਰੀ ਜੋ ਕਿ ਯੋਗਾ ਦੇ ਮਾਹਿਰ ਹਨ ਉਨ੍ਹਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਰਾਜ ਕੁਮਾਰ ਅਰੋੜਾ ਨੇ ਕਿਹਾ ਕਿ ਯੋਗ ਇੱਕ ਅਜਿਹਾ ਰਸਤਾ ਹੈ ਜੋ ਸਰੀਰ ਮਨ ਅਤੇ ਆਤਮਾ ਨੂੰ ਜੋੜਦਾ ਹੈ। ਇਹ ਸਿਰਫ਼ ਕਸਰਤ ਨਹੀਂ ਸਗੋਂ ਇੱਕ ਜੀਵਨਸੈਲੀ ਹੈ ਜੋ ਤੰਦਰੁਸਤੀ ਸੰਤੁਲਨ ਅਤੇ ਅੰਦਰੂਨੀ ਸ਼ਾਂਤੀ ਵੱਲ ਲੈ ਜਾਂਦੀ ਹੈ। ਸਾਨੂੰ ਅੱਜ ਦੇ ਦਿਨ ਯੋਗਾ ਨੂੰ ਆਪਂਣੇ ਜੀਵਨ ਦਾ ਅੰਗ ਬਣਾ ਲੈਣਾ ਚਾਹੀਦਾ ਹੈ। ਡਾ. ਹਰਪ੍ਰੀਤ ਸਿੰਘ ਭੰਡਾਰੀ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਹਰ ਕੋਈ ਜਾਣਦਾ ਹੈ ਕਿ ਯੋਗ ਆਸਣ ਜਾਂ ਕਿਸੇ ਵੀ ਤਰ੍ਹਾਂ ਦੀ ਕਸਰਤ ਕਰਨਾ ਸਾਡੀ ਸਿਹਤ ਲਈ ਕਿੰਨਾ ਜਰੂਰੀ ਹੈ। ਪਰ ਕਈ ਵਾਰ ਸਮੇਂ ਦੀ ਘਾਟ ਅਤੇ ਰੋਜਾਨਾ ਤੇਜੀ ਕਾਰਨ ਜ਼ਿਆਦਾਤਰ ਲੋਕਾਂ ਲਈ ਯੋਗਾ ਕਰਨਾ ਜਾਂ ਕਸਰਤ ਕਰਨਾ ਸੰਭਵ ਨਹੀਂ ਹੁੰਦਾ ਅਤੇ ਕਈ ਲੋਕ ਇਸ ਡਰ ਜਾਂ ਗਲਤਫ਼ੀਹਮੀ ਦੇ ਕਾਰਨ ਯੋਗਾ ਆਸਣ ਕਰਨ ਤੋਂ ਝਿਝਕਦੇ ਹਨ ਕਿ ਯੋਗਾ ਕਰਨਾ ਬਹੁਤ ਮੁਸ਼ਿਕਲ ਹੁੰਦਾ ਹੈ। ਡਾ. ਹਰਪ੍ਰੀਤ ਸਿੰਘ ਭੰਡਾਰੀ ਨੇ ਕਿਹਾ ਕਿ ਆਸਣ ਗੁੰਝਲਦਾਰ ਹੋਵੇ ਜਾਂ ਸਾਧਾਰਨ ਹਰ ਤਰ੍ਹਾਂ ਦਾ ਯੋਗਾ ਆਸਣ ਨਾ ਸਿਰਫ਼ ਸਰੀਰਿਕ ਸਗੋਂ ਮਾਨਸਿਕ ਸਿਹਤ ਨੂੰ ਵੀ ਲਾਭ ਪਹੁੰਚਾਉਂਦੇ ਹਨ। ਰੋਜਾਨਾ ਸਿਰਫ਼ 20-30 ਮਿੰਟਾਂ ਲਈ ਅਜਿਹੇ ਆਸਣਾ ਦਾ ਅਭਿਆਸ ਕਰਨਾ ਚਾਹੀਦਾ ਹੈ। ਯੋਗ ਤਣਾਅ ਨੂੰ ਦੂਰ ਕਰਨ ਦਾ ਪ੍ਰਭਾਵਸ਼ਾਲੀ ਢੰਗ ਹੈ। ਯੋਗ ਮਨੁੱਖ ਦੇ ਮਨ ਵਿੱਚ ਉੱਠਣ ਵਾਲੀਆਂ ਨਕਰਾਤਮ ਸੋਚਾਂ ਅਤੇ ਭਾਵਨਾਂ ਨੂੰ ਕਾਬੂ ਕਰਨ ਦਾ ਸਾਧਨ ਹੈ। ਚੇਅਰਮੈਨ ਸ੍ਰੀ ਰਵਿੰਦਰ ਸਿੰਘ ਗੁੱਡੂ ਨੇ ਕਿਹਾ ਕਿ ਜਦੋਂ ਤੁਸੀਂ ਆਪਣੇ ਰੁਝੇਵਿਆਂ ਭਰੀ ਜੀਵਨ ਸ਼ੈਲੀ ਨੂੰ ਛੱਡ ਕਿ ਆਪਣੇ ਆਪ ਨੂੰ ਕੁੱਝ ਸਮਾਂ ਦਿਉ ਅਤ ਯੋਗਾ ਕਰੋ ਕਿਉਂਕਿ ਅਜਿਹਾ ਕਰਨ ਨਾਲ ਭਾਰ ਘਟਾਉਣ ਵਿੱਚ ਮਦਦ ਮਿਲਦੀ ਹੈ। ਇਸ ਮੌਕੇ ਤੇ ਸੰਗਰੂਰ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਦੇ ਅਹੁੱਦੇਦਾਰ ਸ੍ਰੀ ਰਾਜ ਕੁਮਾਰ ਬਾਂਸਲ, ਮਹੇਸ਼ ਜੋਹਰ, ਮੰਗਤ ਰਾਜ ਸਖ਼ੀਜਾ, ਅਸੋਕ ਨਾਗਪਾਲ, ਮਦਨ ਗੋਪਾਲ, ਨੈਸ਼ਨਲ ਅਵਾਰਡੀ ਸਤਦੇਵ ਸ਼ਰਮਾ, ਅਵਿਨਾਸ਼ ਸ਼ਰਮਾ, ਡਾ. ਸੁਰਿੰਦਰ ਸ਼ੋਰੀ, ਮੁਕੇਸ਼ ਕੁਮਾਰ, ਮਹੇਸ਼ ਜੋਹਰ, ਗੋਬਿੰਦਰ ਸ਼ਰਮਾ, ਹਾਕਮ ਸਿੰਘ ਵੈਦ, ਗਿਰਧਾਰੀ ਲਾਲ, ਰਕੇਸ਼ ਗੁੱਪਤਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮੈਂਬਰ ਹਾਜ਼ਰ ਸਨ।