
ਡਾਕਟਰ ਵਿਕਾਸ ਗੁਪਤਾ “ਆਯੂਸ਼ ਤੇਜਸ” ਪੁਰਸਕਾਰ ਨਾਲ਼ ਸਨਮਾਨਿਤ
ਆਯੂਸ਼ ਚਿਕਿਤਸਾ ਪ੍ਰਣਾਲੀ ਵਿੱਚ ਵਿਸ਼ੇਸ਼ ਯੋਗਦਾਨ ਸਦਕਾ ਮਿਲਿਆ ਇਹ ਯੋਗਦਾਨ, ਪਿਛਲੇ ਕਾਫੀ ਸਮੇਂ ਤੋਂ ਹਨ ਹੋਮਿਓਪੈਥੀ ਖੇਤਰ ਨੂੰ ਸਮਰਪਿਤ
ਪੰਜਾਬ, ਹਿਮਾਂਸ਼ੂ ਗੋਇਲ
ਵਿਸ਼ਵ ਭਰ ਵਿੱਚ ਭਾਰਤ ਦੀ ਸਭ ਤੋਂ ਪੁਰਾਣੀ ਚਕਿਤਸਾ ਵਿਗਿਆਨ ਪ੍ਰਣਾਲੀ ” ਆਯੂਸ਼” ਨੂੰ ਹੋਰ ਪ੍ਰਫੁਲਿਤ ਕਰਨ ਲਈ ਇੱਕ ਪ੍ਰੋਗਰਾਮ ਇੰਟਰਨੈਸ਼ਨਲ ਆਯੂਸ਼ ਕਨਕਲਾਵ-2025 ਭਾਰਤ ਦੇ ਮਸ਼ਹੂਰ ਸ਼ਹਿਰ ਆਗਰਾ ਵਿਖੇ ਆਯੋਜਿਤ ਕੀਤਾ ਗਿਆ। ਇਸ ਦੌਰਾਨ ਇਸ ਖੇਤਰ ਵਿੱਚ ਦੇਸ਼ ਅਤੇ ਵਿਦੇਸ਼ ਵਿੱਚ ਯੋਗਦਾਨ ਪਾਉਣ ਵਾਲੇ ਕਰੀਬ 150 ਚਿਕਿਤਸਾ ਨੂੰ ਆਯੂਸ਼ ਸਮਰਤ, ਆਯੂਸ਼ ਤੇਜਸ ਅਤੇ ਆਯੂਸ਼ ਪ੍ਰਤਿਭਾ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਇਸ ਖੇਤਰ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਰਿਚ ਹੈਲਥ ਕਲੀਨਿਕ ਮਲੇਰਕੋਟਲਾ ਦੇ ਪ੍ਰਬੰਧਕ ਡਾਕਟਰ ਵਿਕਾਸ ਗੁਪਤਾ, ਬੀ.ਐੱਚ. ਐਮ.ਐਸ. ਆਯੂਸ਼ ਤੇਜਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਪੁਰਸਕਾਰ ਉਹਨਾਂ ਨੂੰ ਇਸ ਖੇਤਰ ਵਿੱਚ ਆਪਣੀਆਂ ਵਿਸ਼ੇਸ਼ ਸੇਵਾਵਾਂ ਦੇਣ ਕਰਕੇ ਪ੍ਰਾਪਤ ਹੋਇਆ।
ਇਸ ਬਾਰੇ ਸਾਡੇ ਪ੍ਰਤੀਨਿਧੀ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਕਿਹਾ ਕਿ ਇਸ ਲਈ ਉਹ ਪ੍ਰਮਾਤਮਾ ਦਾ ਅਤੇ ਉਹਨਾਂ ਉਪਰ ਭਰੋਸਾ ਕਰਨ ਵਾਲੇ ਹਰ ਸ਼ਖ਼ਸ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ ਜਿਨ੍ਹਾਂ ਸਦਕਾ ਅੱਜ ਇਹ ਪ੍ਰਾਪਤੀ ਓਹਨਾਂ ਹਿੱਸੇ ਆਈ ਹੈ ਅਤੇ ਉਹ ਭਵਿੱਖ ਵਿੱਚ ਆਪਣੀ ਮਿਹਨਤ ਜ਼ਾਰੀ ਰੱਖਣਗੇ। ਇਸ ਐਵਾਰਡ ਪ੍ਰੋਗਰਾਮ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਉਹਨਾਂ ਦੱਸਿਆ ਕਿ ਇਸ ਦੌਰਾਨ ਇਸ ਖੇਤਰ ਦੀਆਂ ਹੋਰ ਮਹਾਨ ਸ਼ਖਸ਼ੀਅਤਾਂ ਨੂੰ ਮਿਲਣ ਅਤੇ ਉਹਨਾਂ ਦੇ ਤਜ਼ਰਬਿਆਂ ਨੂੰ ਜਾਣਨ ਦਾ ਮੌਕਾ ਮਿਲਿਆ, ਜਿਸ ਨਾਲ ਭਵਿੱਖ ਵਿੱਚ ਹੋਰ ਵੀ ਵਧੀਆ ਨਤੀਜੇ ਪ੍ਰਾਪਤ ਕੀਤੇ ਜਾ ਸਕਦੇ ਹਨ। ਉਹਨਾਂ ਦੱਸਿਆ ਕਿ ਪ੍ਰੋਗਰਾਮ ਦੌਰਾਨ ਡਾਕਟਰ ਰਿਸ਼ੀ ਕਪੂਰ, ਡਾਕਟਰ ਸੰਦੀਪ ਚਾਵਲਾ ਜੀ ਦੁਆਰਾ ਆਯੂਸ਼ ਪ੍ਰਣਾਲੀ ਬਾਰੇ ਕੀਤੀ ਚਰਚਾ ਵਿਸ਼ੇਸ਼ ਮਹਤਵਪੂਰਨ ਯੋਗਦਾਨ ਰੱਖਦੀ ਹੈ। ਇਸ ਦੌਰਾਨ ਸਮੂਹ ਮੈਨੇਜਮੈਂਟ ਅਤੇ ਪ੍ਰਬੰਧਕਾਂ ਦੁਆਰਾ ਪ੍ਰੋਗਰਾਮ ਨੂੰ ਬਾਖੂਬੀ ਪ੍ਰਬੰਧ ਕੀਤੇ ਗਏ। ਇਸ ਦੌਰਾਨ ਜਿੱਥੇ ਇਸ ਦੀ ਹੋਰ ਸਰਲ ਇਲਾਜ ਪ੍ਰਣਾਲੀ ਬਾਰੇ ਜਾਣਨ ਦਾ ਮੌਕਾ ਮਿਲਿਆ ਉੱਥੇ ਹੀ ਇਸ ਖੇਤਰ ਦੇ ਮਹਾਨ ਤਜ਼ਰਬੇਕਾਰਾਂ ਨਾਲ਼ ਵਿਚਾਰਾਂ ਕਰਨ ਦਾ ਵਿਲੱਖਣ ਅਨੁਭਵ ਹੋਰ ਕਿਧਰੇ ਵੀ ਪ੍ਰਾਪਤ ਨਹੀਂ ਹੋਇਆ।
ਜ਼ਿਕਰਯੋਗ ਹੈ ਕਿ ਡਾਕਟਰ ਵਿਕਾਸ ਗੁਪਤਾ ਪਿਛਲੇ 24-25 ਸਾਲਾਂ ਤੋਂ ਇਸ ਖੇਤਰ ਵਿੱਚ ਯੋਗਦਾਨ ਪਾ ਰਹੇ ਹਨ। ਉਹ ਹੋਮਿਓਪੈਥੀ ਇਲਾਜ ਪ੍ਰਣਾਲੀ ਦੇ ਖੇਤਰ ਵਿੱਚ ਲਗਾਤਾਰ ਯਤਸ਼ੀਲ ਹਨ। ਉਹਨਾਂ ਗੁਰੂ ਨਾਨਕ ਦੇਵ ਹੋਮਿਓਪੈਥੀ ਮੈਡੀਕਲ ਕਾਲਜ਼ ਲੁਧਿਆਣਾ ਤੋਂ ਆਪਣੇ ਪੜ੍ਹਾਈ ਮੁਕੰਮਲ ਕਰਨ ਤੋਂ ਬਾਅਦ ਇਸ ਖੇਤਰ ਵਿੱਚ ਲਗਾਤਾਰ ਆਪਣੇ ਕੰਮ ਨੂੰ ਜ਼ਾਰੀ ਰੱਖਿਆ।
ਉਹਨਾਂ ਦੇ ਸੰਘਰਸ਼ ਬਾਰੇ ਪੁੱਛੇ ਜਾਣ ਤੇ ਉਹਨਾਂ ਕਿਹਾ ਕਿ ਇੰਟਰਸ਼ਿਪ ਵਰ੍ਹੇ ਦੌਰਾਨ ਹੀ ਉਹ ਆਪਣੇ ਮੈਡੀਕਲ ਕਾਲਜ਼ ਵਿਚ ਜਿੱਥੇ ਦਿਨ ਵਿੱਖੇ ਡਿਊਟੀ ਕਰਦੇ ਸਨ ਉੱਥੇ ਹੀ ਹੋਰ ਵਧੇਰੇ ਸਿੱਖਣ ਦੀ ਉਹਨਾਂ ਦੀ ਲਾਲਸਾ ਸਦਕਾ ਆਪਣੀ ਨੀਂਦ ਤਿਆਗ ਰਾਤ ਨੂੰ ਲੁਧਿਆਣਾ ਦੇ ਡੀਪ ਹਸਪਤਾਲ ਵਿੱਚ ਬਤੌਰ ਐਮਰਜੈਂਸੀ ਮੈਡੀਕਲ ਅਫ਼ਸਰ ਵਜੋਂ ਕਾਰਜਸ਼ੀਲ ਰਹੇ। ਇਸ ਤੋਂ ਬਾਅਦ ਡਾਕਟਰ ਗੁਪਤਾ ਨੇ ਮਲੇਰਕੋਟਲਾ ਵਿੱਖੇ ਰਿਚ ਹੈਲਥ ਕਲੀਨਿਕ ਦੇ ਨਾਮ ਉਪਰ ਆਪਣੀਆਂ ਸੇਵਾਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਕਈ ਗੰਭੀਰ ਬਿਮਾਰੀਆਂ ਦੇ ਰੋਗੀਆਂ ਨੂੰ ਠੀਕ ਕੀਤਾ। ਜਿਨ੍ਹਾਂ ਵਿੱਚ ਐਲਰਜੀਜ਼, ਫੰਗਸ, ਲੀਵਰ ਰੋਗ, ਗਠੀਆਂ, ਸ਼ੂਗਰ, ਨਰਵਸ ਰੋਗ, ਕਮਜ਼ੋਰੀ, ਖੂਨ ਦੀ ਕਮੀ, ਵੀਟ ਐਲਰਜੀ ਅਤੇ ਬੱਚਿਆਂ ਦੀਆਂ ਬਿਮਾਰੀਆਂ ਦਾ ਸਫ਼ਲਤਾ ਪੂਰਵਕ ਇਲਾਜ਼ ਕਰ ਕੀਰਤੀਮਾਨ ਸਥਾਪਿਤ ਕੀਤੇ। ਆਪ ਹਰ ਸਮੇਂ ਲੋੜਵੰਦਾਂ ਦੀ ਮਦਦ ਲਈ ਤੱਤਪਰ ਰਹੇ। ਇਸ ਤੋਂ ਇਲਾਵਾਂ ਆਪਣੀ ਮਿਹਨਤ ਅਤੇ ਲਗਨ ਸਦਕਾ ਮਾਨਸਿਕ ਰੋਗੀਆਂ ਨੂੰ ਠੀਕ ਕਰ ਨਵੀਂ ਜ਼ਿੰਦਗੀ ਪ੍ਰਦਾਨ ਕੀਤੀ ਅਤੇ ਪਬਲਿਕ ਵਿੱਚ ਆਪ ਦੀ ਪਹਿਚਾਣ ਮੈਂਟਲ ਹੈਲਥ ਕੌਂਸਲਰ ਵਜੋਂ ਹੋਣ ਲੱਗੀ ਅਤੇ ਆਪ ਇਸ ਖੇਤਰ ਵਿੱਚ ਕਿਸੇ ਜਾਣ ਪਹਿਚਾਣ ਦੇ ਮੋਹਤਾਜ਼ ਨਹੀਂ ਹਨ। ਆਪ ਜੀ ਦੇ ਇਸ ਖੇਤਰ ਵਿਚ ਪਾਏ ਯੋਗਦਾਨ ਸਦਕਾ ਅਤੇ ਆਪ ਨੂੰ ਮਿਲੇ ਆਯੂਸ਼ ਤੇਜਸ ਅਵਾਰਡ ਲਈ ਸਮੂਹ ਦੈਨਿਕ ਫਾਸਟ ਮੀਡੀਆ ਟੀਮ ਵਧਾਈ ਦਿੰਦਾ ਹੈ ਅਤੇ ਉਮੀਦ ਕਰਦਾ ਹੈ ਇਸ ਤਰ੍ਹਾਂ ਹੀ ਲੋੜਵੰਦਾਂ ਦੀ ਮਦਦ ਕਰਦੇ ਰਹੋਗੇ।