
ਕੈਨੇਡਾ ਦਾ ਵੀਜ਼ਾ ਨਾ ਲੱਗਣ ‘ਤੇ ਨੌਜਵਾਨ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਕੀਤੀ ਆਤਮਹੱਤਿਆ
ਬਰਨਾਲਾ:-ਸਬ ਡਵੀਜ਼ਨ ਤਪਾ ਦੇ ਪਿੰਡ ਸੁਖਪੁਰਾ ‘ਚ 20 ਸਾਲਾ ਨੌਜਵਾਨ ਦਿਲਪ੍ਰੀਤ ਸਿੰਘ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ ਉਹ ਕੈਨੇਡਾ ਜਾਣਾ ਚਾਹੁੰਦਾ ਸੀ, ਪਰ ਉਸ ਦੀ ਫਾਈਲ ਵਾਰ-ਵਾਰ ਰਿਜੈਕਟ ਹੋ ਰਹੀ ਸੀ, ਜਿਸ ਕਾਰਨ ਬਹੁਤ ਪਰੇਸ਼ਾਨ ਸੀ। ਇਕਲੌਤੇ ਪੁੱਤਰ ਦੀ ਮੌਤ ਤੋਂ ਬਾਅਦ ਪਰਿਵਾਰ ‘ਤੇ ਦੁੱਖ ਦਾ ਪਹਾੜ ਟੁੱਟਿਆ ਹੈ। ਸਬ ਡਵੀਜ਼ਨ ਤਪਾ ਦੇ ਉਪ ਕਪਤਾਨ ਗੁਰਬਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਸ਼ਹਿਣਾ ਦੀ ਪੁਲਿਸ ਨੇ ਆਤਮਹੱਤਿਆ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਥਾਣਾ ਸ਼ਹਿਣਾ ਦੇ ਇੰਸਪੈਕਟਰ ਗੁਰਮੰਦਰ ਸਿੰਘ ਨੇ ਦੱਸਿਆ ਕਿ ਪਿੰਡ ਸੁਖਪੁਰਾ ਮੌੜ ‘ਚ ਸਵੇਰੇ 20 ਸਾਲਾ ਦਿਲਪ੍ਰੀਤ ਸਿੰਘ ਉਰਫ ਲਵਪ੍ਰੀਤ ਪੁੱਤਰ ਅਜੈਬ ਸਿੰਘ ਨੇ ਘਰ ਦੇ ਕਮਰੇ ‘ਚ ਆਪਣੇ ਤਾਏ ਦੀ ਲਾਇਸੈਂਸੀ ਰਾਈਫਲ ਨਾਲ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ਪੜ੍ਹਾਈ ਤੋਂ ਬਾਅਦ ਕਈ ਵਾਰੀ ਕੈਨੇਡਾ ਜਾਣ ਦੀ ਕੋਸ਼ਿਸ਼ ਕੀਤੀ ਪਰ ਫਾਈਲ ਵਾਰ-ਵਾਰ ਰੱਦ ਹੋਣ ਕਾਰਨ ਉਹ ਕੈਨੇਡਾ ਨਹੀਂ ਜਾ ਸਕਿਆ, ਜਿਸ ਕਾਰਨ ਉਹ ਬਹੁਤ ਪ੍ਰੇਸ਼ਾਨ ਹੋ ਗਿਆ ਸੀ। ਇਸੇ ਪ੍ਰੇਸ਼ਾਨੀ ਦੇ ਚੱਲਦੇ ਹੋਏ ਉਸ ਨੇ ਅੱਜ ਸਵੇਰੇ ਆਪਣੇ ਆਪ ਨੂੰ ਘਰ ‘ਚ ਪਈ ਲਾਇਸੈਂਸੀ ਰਾਈਫਲ ਨਾਲ ਆਤਮਹੱਤਿਆ ਕਰ ਲਈ। ਦਿਲਪ੍ਰੀਤ ਆਪਣੇ ਪਰਿਵਾਰ ਅਤੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ ਉਸ ਦੀ ਭੈਣ ਕੈਨੇਡਾ ਰਹਿੰਦੀ ਹੈ। ਕੈਨੇਡਾ ਜਾਣ ਦੀ ਆਸ ‘ਚ ਦਿਲਪ੍ਰੀਤ ਸਿੰਘ ਮਨਸਿਕ ਤੌਰ ‘ਤੇ ਇੰਨਾ ਪ੍ਰੇਸ਼ਾਨ ਹੋ ਗਿਆ ਸੀ ਕਿ ਉਸ ਨੇ ਆਤਮਹੱਤਿਆ ਕਰ ਲਈ।