
ਗੁਰਸਾਗਰ ਮਸਤੂਆਣਾ ਸਾਹਿਬ ਵਿਖੇ ਅਕਾਲ ਕਾਲਜ ਕੌਂਸਲ ਦੀ ਸਮੂਹ ਪ੍ਰਬੰਧਕੀ ਕਮੇਟੀ ਵੱਲੋਂ ਸਿਰਪਾਓ ਦੇ ਕੇ ਸਨਮਾਨਿਤ ਕਰਦੇ ਹੋਏ
ਬਹਾਦਰਪੁਰ ਸਕੂਲ ਦੇ ਸਮੂਹ ਸਟਾਫ ਵੱਲੋਂ ਡਾ ਰਜਿੰਦਰ ਬਾਜਵਾ ਜੀ ਨੂੰ ਮੁਬਾਰਕਬਾਦ ਦਿੰਦੇ ਹੋਏ
ਸੰਗਰੂਰ/ਬਲਵਿੰਦਰ ਆਜ਼ਾਦ
ਇੰਡੀਅਨ ਟੈਲੇੰਟ ਓਲੰਪਿਆਡ ਵੱਲੋਂ ਬੈਸਟ ਪ੍ਰਿੰਸਿਪਲ ਫੈਲਿਸਿਟੇਸ਼ਨ ਇਵੈਂਟ 2025-26 ਲਈ ਅਕਾਲ ਸੀਨੀਅਰ ਸੈਕੰਡਰੀ ਸਕੂਲ ਮਸਤੁਆਣਾ (ਬਹਾਦਰਪੁਰ) ਦੇ ਪ੍ਰਿੰਸਿਪਲ ਡਾ. ਰਜਿੰਦਰ ਸਿੰਘ ਬਾਜਵਾ ਨੂੰ ਉਨ੍ਹਾਂ ਦੀ ਲਗਨ ਅਤੇ ਮਹਿਨਤ ਲਈ ਸਰਵੋਤਮ ਪ੍ਰਿੰਸੀਪਲ ਇਨਾਮ ਲਈ ਸੱਦਾ ਪੱਤਰ ਭੇਜਿਆ ਗਿਆ ਹੈ, ਜੋ ਕਿ ਵਾਕਈ ਕਾਬਲ-ਏ-ਸਤਾਇਸ਼ ਹੈ। ਇਹ ਇਨਾਮ ਦੇਸ਼ ਭਰ ਵਿਚੋਂ ਚੁਣੇ ਗਏ ਵਧੀਆ ਪ੍ਰਿੰਸੀਪਲਾਂ ਨੂੰ ਦਿੱਤਾ ਜਾਣਾ ਹੈ। ਇਸ ਇਨਾਮ ਲਈ ਲਗਭਗ ਇਕ ਲੱਖ ਪੰਜਾਹ ਹਜ਼ਾਰ ਦਰਖਾਸਤਾਂ ਭੇਜੀਆਂ ਗਈਆਂ ਸਨ, ਜਿਨ੍ਹਾਂ ਵਿਚੋਂ ਸਿਰਫ਼ ਇਕ ਹਜ਼ਾਰ ਨੂੰ ਹੀ ਸ਼ਾਰਟਲਿਸਟ ਕੀਤਾ ਗਿਆ ਹੈ।
ਅਕਾਲ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਲਈ ਇਹ ਮਾਣ ਦੀ ਗੱਲ ਹੈ ਕਿ ਇਸ ਪ੍ਰਤਿਸ਼ਠਤ ਇਨਾਮ ਲਈ ਪ੍ਰਿੰਸਿਪਲ ਡਾ. ਰਜਿੰਦਰ ਸਿੰਘ ਬਾਜਵਾ ਨੂੰ ਚੁਣਿਆ ਗਿਆ ਹੈ। ਇਹ ਇਨਾਮ ਆਉਣ ਵਾਲੇ ਨਵੰਬਰ ਮਹੀਨੇ ਦੀ 9 ਤਾਰੀਖ਼, 2025 ਨੂੰ ਮਹਾਰਾਸ਼ਟਰ ਦੇ ਮੁੰਬਈ ਸ਼ਹਿਰ ਵਿੱਚ ਹੋਣ ਵਾਲੇ ਇੱਕ ਸ਼ਾਨਦਾਰ ਸਮਾਗਮ ਵਿੱਚ ਪ੍ਰਦਾਨ ਕੀਤਾ ਜਾਵੇਗਾ। ਇਸ ਕਾਰਜਕ੍ਰਮ ਵਿੱਚ ਦੁਨੀਆ ਭਰ ਵਿਚ ਪ੍ਰਸਿੱਧ ਦੋ ਸ਼ਖ਼ਸੀਅਤਾਂ—ਡਾ. ਕਿਰਣ ਬੇਦੀ ਅਤੇ ਸਾਇਨਾ ਨੇਹਵਾਲ—ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੀਆਂ।
ਇਸ ਉਪਲਬਧੀ ਨੂੰ ਲੈ ਕੇ ਡਾ. ਰਜਿੰਦਰ ਸਿੰਘ ਬਾਜਵਾ ਅੱਜ ਗੁਰੂਦੁਆਰਾ ਗੁਰਸਾਗਰ ਮਸਤੁਆਣਾ ਸਾਹਿਬ ਦੀ ਪਵਿੱਤਰ ਧਰਤੀ ‘ਤੇ ਨਤਮਸਤਕ ਹੋਣ ਲਈ ਖਾਸ ਤੌਰ ‘ਤੇ ਪਹੁੰਚੇ, ਜਿੱਥੇ ਉਨ੍ਹਾਂ ਨੇ ਸੰਤ ਅਤਰ ਸਿੰਘ ਮਹਾਰਾਜ ਜੀ ਦੇ ਚਰਨਾਂ ਵਿਚ ਸ਼ੁਕਰਾਨਾ ਅਰਦਾਸ ਕੀਤੀ। ਇਸ ਖੁਸ਼ੀ ਦੇ ਮੌਕੇ ‘ਤੇ ਅਕਾਲ ਕਾਲਜ ਕੌਂਸਲ ਦੇ ਸਕੱਤਰ ਸਰਦਾਰ ਜਸਵੰਤ ਸਿੰਘ ਖਹੇੜਾ ਨੇ ਡਾ. ਰਜਿੰਦਰ ਸਿੰਘ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸੰਤ ਅਤਰ ਸਿੰਘ ਮਹਾਰਾਜ ਜੀ ਦੀ ਅਪਾਰ ਕਿਰਪਾ ਨਾਲ ਅਕਾਲ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰ ਰਿਹਾ ਹੈ, ਜਿਸ ਵਿੱਚ ਸਿਰਫ਼ ਬੱਚੇ ਹੀ ਨਹੀਂ, ਸਗੋਂ ਸਾਡੇ ਸੰਸਥਾਨ ਦੇ ਪ੍ਰਿੰਸਿਪਲ ਵੀ ਨਵੀਆਂ ਉਚਾਈਆਂ ਨੂੰ ਛੂਹ ਰਹੇ ਹਨ। ਇਹ ਸਾਡੇ ਲਈ ਬਹੁਤ ਮਾਣ ਦੀ ਗੱਲ ਹੈ।
ਇਸ ਨਾਲ ਅਕਾਲ ਗਰੁੱਪ ਦੀ ਸ਼ਾਨ ਹੋਰ ਵੀ ਵਧ ਗਈ ਹੈ। ਗੁਰੂਦੁਆਰਾ ਗੁਰਸਾਗਰ ਮਸਤੁਆਣਾ ਸਾਹਿਬ ਦੇ ਪੂਰੇ ਪ੍ਰਬੰਧਕ ਟੀਮ ਵੱਲੋਂ ਡਾ. ਰਜਿੰਦਰ ਸਿੰਘ ਨੂੰ ਸਿਰੋਪਾ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
ਸਕੂਲ ਮੈਨੇਜਰ ਸਰਦਾਰ ਮਨਿੰਦਰਪਾਲ ਸਿੰਘ ਬਰਾਰ ਨੇ ਆਪਣੇ ਵਿਚਾਰਾਂ ‘ਚ ਕਿਹਾ ਕਿ ਇੰਝ ਹੀ ਪ੍ਰਿੰਸਿਪਲ ਡਾ. ਰਜਿੰਦਰ ਬਾਜਵਾ ਆਉਣ ਵਾਲੀ ਨਵੀਂ ਪੀੜ੍ਹੀ ਦਾ ਯੋਗ ਨੇਤ੍ਰਤਵ ਕਰਦੇ ਹੋਏ ਉਨ੍ਹਾਂ ਨੂੰ ਸਹੀ ਦਿਸ਼ਾ ਦਿਖਾਉਂਦੇ ਰਹਿਣ।
ਇਸ ਮੌਕੇ ‘ਤੇ ਉਨ੍ਹਾਂ ਦੇ ਨਾਲ ਮੌਜੂਦ ਸਨ: ਮੈਨੇਜਰ ਸਰਦਾਰ ਜਸਵੀਰ ਸਿੰਘ ਗਿੱਧੜਬਾਹਾ, ਹੈੱਡ ਗ੍ਰੰਥੀ ਸਰਦਾਰ ਸੁਖਦੇਵ ਸਿੰਘ, ਡਾ. ਨਿਰਪਜੀਤ ਸਿੰਘ, ਪਰੀਤ ਹੀਰ, ਕਮਲਜੀਤ ਸਿੰਘ ਟਿੱਬਾ, ਸਤਨਾਮ ਸਿੰਘ ਦਮਦਮੀ, ਸਰਦਾਰ ਅਜਬ ਸਿੰਘ, ਸਕੂਲ ਸਟਾਫ਼ ਤੋਂ ਜਗਜੀਵਨ ਕੁਮਾਰ, ਯਾਦਵਿੰਦਰ ਸਿੰਘ, ਵਰਿੰਦਰ ਸਿੰਘ, ਲਵਨੀਸ਼ ਕੁਮਾਰ, ਦੀਦਾਰ ਸਿੰਘ, ਨਿਰਮਲ ਸਿੰਘ, ਮੈਡਮ ਅੰਗਰੇਜ਼ ਕੌਰ, ਕੁਲਦੀਪ ਕੌਰ, ਜਸਪ੍ਰੀਤ ਕੌਰ, ਅਮਨਦੀਪ ਕੌਰ, ਕਰਮਜੀਤ ਕੌਰ, ਰਮਨਦੀਪ ਕੌਰ ਅਤੇ ਸੰਦੀਪ ਕੌਰ।