
ਸੰਗਰੂਰ/ਬਲਵਿੰਦਰ ਆਜ਼ਾਦ:- ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ (ਐਫੀਲੇਟਡ) ਪੀ.ਸੀ.ਏ. ਵੱਲੋਂ ਅੰਡਰ 23 ਦੀ ਟੀਮ ਦਾ ਟਰਾਇਲ 28 ਮਈ 2025 ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕ੍ਰਿਕਟ ਇੰਚਾਰਜ ਹਰੀਸ਼ ਕੁਮਾਰ ਨੇ ਦੱਸਿਆ ਕਿ ਟਰਾਇਲ ਨਾਲ ਸਥਾਨ ਸਰਕਾਰੀ ਰਣਬੀਰ ਕਾਲਜ ਸੰਗਰੂਰ ਹੋਵੇਗਾ ਜਿਸ ਵਿੱਚ ਸ਼ਾਮਿਲ ਹੋਣ ਵਾਲੇ ਖਿਡਾਰੀਆਂ ਦੇ ਜਨਮ ਮਿਤੀ 1-9-2002 ਤੋਂ ਬਾਅਦ ਦੀ ਹੋਣੀ ਚਾਹੀਦੀ ਹੈ। ਖਿਡਾਰੀਆਂ ਨੂੰ ਆਪਣਾ ਡਿਜੀਟਲ ਸਰਟੀਫ਼ਿਕੇਟ ਨਾਲ ਲੈ ਕੇ ਆਉਣਾ ਜ਼ਰੂਰੀ ਹੋਵੇਗਾ।