
ਕਿਹਾ, ਸਿੱਖਿਆ ਕ੍ਰਾਂਤੀ ਬਦੌਲਤ ਸਕੂਲਾਂ ਨੂੰ ਮਿਲਿਆ ਬੇਹਤਰੀਨ ਬੁਨਿਆਦੀ ਢਾਂਚਾ
ਮਹਿਲ ਕਲਾਂ:
ਵਿਧਾਇਕ ਮਹਿਲ ਕਲਾਂ ਅਤੇ ਚੇਅਰਮੈਨ ਵਿਸ਼ੇਸ਼ ਅਧਿਕਾਰ ਕਮੇਟੀ ਪੰਜਾਬ ਵਿਧਾਨ ਸਭਾ ਸ. ਕੁਲਵੰਤ ਸਿੰਘ ਪੰਡੋਰੀ ਵਲੋਂ ਪਿੰਡ ਚੰਨਣਵਾਲ, ਰਾਏਸਰ ਪਟਿਆਲਾ, ਰਾਏਸਰ ਪੰਜਾਬ, ਬੀਹਲਾ ਸਕੂਲਾਂ ਵਿਚ ਲੱਖਾਂ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਗਏ।
ਉਨ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੰਨਣਵਾਲ ਵਿਚ 26.95 ਲੱਖ ਦੀ ਲਾਗਤ ਵਾਲੇ ਕਲਾਸ ਰੂਮ, ਚਾਰਦੀਵਾਰੀ ਆਦਿ ਕੰਮਾਂ ਦੇ ਉਦਘਾਟਨ ਕੀਤੇ। ਓਨ੍ਹਾਂ ਸਰਕਾਰੀ ਮਿਡਲ ਸਕੂਲ ਰਾਏਸਰ (ਪਟਿਆਲਾ) ਵਿੱਚ ਚਾਰਦੀਵਾਰੀ ਦੇ 1.20 ਲੱਖ ਦੀ ਲਾਗਤ ਵਾਲੇ ਕੰਮ ਦਾ ਉਦਘਾਟਨ ਕੀਤਾ। ਸਰਕਾਰੀ ਪ੍ਰਾਇਮਰੀ ਸਕੂਲ ਰਾਏਸਰ (ਪਟਿਆਲਾ) ਦਾ ਚਾਰਦੀਵਾਰੀ ਦਾ 1.78 ਲੱਖ ਦੀ ਲਾਗਤ ਵਾਲੇ ਕੰਮ ਦਾ ਉਦਘਾਟਨ ਕੀਤਾ। ਓਨ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਏਸਰ (ਪੰਜਾਬ) ਵਿੱਚ ਨਵੀਨੀਕਰਨ ਦੇ 3.28 ਲੱਖ ਦੇ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ। ਇਸ ਤੋਂ ਇਲਾਵਾ ਉਨ੍ਹਾਂ ਸਰਕਾਰੀ ਹਾਈ ਸਕੂਲ ਬੀਹਲਾ ਵਿਚ 19.54 ਲੱਖ ਲਾਗਤ ਵਾਲੇ ਕੰਮਾਂ ਦਾ ਉਦਘਾਟਨ ਕੀਤਾ।
ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਨਾਲ ਬਦਲਦਾ ਪੰਜਾਬ ਮੁਹਿੰਮ ਤਹਿਤ ਹਲਕਾ ਮਹਿਲ ਕਲਾਂ ਦੇ ਸਕੂਲਾਂ ਵਿਚ ਵਿਕਾਸ ਕਾਰਜ ਜਾਰੀ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਸਕੂਲਾਂ ਦੀ ਨੁਹਾਰ ਬਦਲੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਸਿੱਖਿਆ ਕ੍ਰਾਂਤੀ ਸਦਕਾ ਸਕੂਲਾਂ ਦੇ ਨਤੀਜੇ ਵੀ ਵਧੀਆ ਆ ਰਹੇ ਹਨ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਸੁਨੀਤਇੰਦਰ ਸਿੰਘ, ਡੀਈਓ (ਐਲੀਮੈਂਟਰੀ) ਇੰਦੂ ਸਿਮਕ, ਬੀਐਨਓ ਜਸਵਿੰਦਰ ਸਿੰਘ, ਡੀਐਸਐਮ ਰਾਜੇਸ਼ ਗੋਇਲ, ਮੀਡੀਆ ਕੋਆਰਡੀਨੇਟਰ ਹਰਵਿੰਦਰ ਰੋਮੀ, ਪੀਏ ਹਰਮਨਜੀਤ ਸਿੰਘ, ਜਸਪ੍ਰੀਤ ਪੰਡੋਰੀ, ਮਮਤਾ ਰਾਣੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੰਨਣਵਾਲ ਦੇ ਇੰਚਾਰਜ ਜਸਵੀਰ ਸਿੰਘ, ਸਰਪੰਚ ਕੁਲਵਿੰਦਰ ਕੌਰ, ਗੁਰਜੰਟ ਸਿੰਘ, ਸਰਕਾਰੀ ਮਿਡਲ ਸਕੂਲ ਰਾਏਸਰ (ਪਟਿਆਲਾ) ਦੇ ਇੰਚਾਰਜ ਸ਼ਿਫਾਲੀ ਗੋਇਲ, ਸਰਕਾਰੀ ਪ੍ਰਾਇਮਰੀ ਸਕੂਲ ਰਾਏਸਰ (ਪਟਿਆਲਾ) ਦੇ ਇੰਚਾਰਜ ਕੁਲਦੀਪ ਕੌਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਏਸਰ (ਪੰਜਾਬ) ਦੇ ਇੰਚਾਰਜ ਮਨਜੀਤ ਕੌਰ ਮਾਨ, ਸਰਪੰਚ ਸੁਰਿੰਦਰ ਕੌਰ, ਸਰਪੰਚ ਬਚਿੱਤਰ ਸਿੰਘ, ਬੀਹਲਾ ਸਕੂਲ ਮੁਖੀ ਕਮਲਜੀਤ ਕੌਰ, ਕਿਰਨਜੀਤ ਸਿੰਘ ਸਰਪੰਚ ਹਾਜ਼ਰ ਸਨ।