
ਪ੍ਰਭੂ ਚਰਨਾਂ ਵਿੱਚ ਲੱਗ ਕੀਤਾ ਜਾ ਸਕਦਾ ਜੀਵਨ ਸਫ਼ਲ: ਗੁਰੂ ਸੰਤ
ਨਿਰਾਲੇ ਬਾਬਾ ਮੰਦਿਰ ਕਮੇਟੀ ਦੁਆਰਾ ਕੀਤਾ ਗਿਆ ਵਿਧਾਇਕ ਕਾਲ਼ਾ ਢਿੱਲੋਂ ਦਾ ਸਨਮਾਨ
ਬਰਨਾਲ਼ਾ: ਨਿਰਾਲੇ ਬਾਬਾ ਮੰਦਿਰ ਕਮੇਟੀ ਦੁਆਰਾ ਸ਼੍ਰੀ ਰਮਾਇਣ ਜੀ ਦੇ 108 ਗ੍ਰੰਥਾਂ ਦੀ ਸ਼ੋਭਾ ਯਾਤਰਾ ਸ਼ਰਧਾ ਅਤੇ ਧੂਮ ਧਾਮ ਨਾਲ਼ ਕਢੀ ਗਈ। ਇਸ ਦੌਰਾਨ ਨਿਲਾਰੇ ਬਾਬਾ ਅਤੇ ਦੀਵਿਆਂ ਨੰਦ ਮਹਾਰਾਜ ਜੀ ਦੁਆਰਾ ਪਰਵਚਨ ਸੁਣਾ ਸ਼ਮੂਲਿਅਤ ਸੰਗਤਾਂ ਅਤੇ ਨਗਰ ਨੂੰ ਨਿਹਾਲ ਕੀਤਾ ਗਿਆ। ਉਹਨਾਂ ਕਿਹਾ ਕਿ ਜੀਵਨ ਨੂੰ ਸਫਲ ਬਣਾਉਣ ਲਈ ਪ੍ਰਭੂ ਦੀ ਬੰਦਗੀ ਕਰਨਾ ਜ਼ਰੂਰੀ ਹੈ, ਇਸ ਮਾਰਗ ਤੇ ਚਲੇ ਤੋਂ ਬਿਨ੍ਹਾਂ ਜੀਵਨ ਸਫ਼ਲ ਨਹੀਂ ਕੀਤਾ ਜਾ ਸਕਦਾ ਹੈ।
108 ਸ਼੍ਰੀ ਰਮਾਇਣ ਜੀ ਕੇ ਪਾਵਨ ਗ੍ਰੰਥੋ ਕਿ ਸ਼ੋਭਾ ਯਾਤਰਾ ਵਿੱਚ ਵਿਧਾਇਕ ਅਤੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਆਪਣੇ ਸਿਰ ਉਪਰ ਸ਼੍ਰੀ ਰਮਾਇਣ ਦੇ ਪਵਿੱਤਰ ਗ੍ਰੰਥ ਨੂੰ ਧਾਰਨ ਕਰ ਨਿਰਾਲੇ ਬਾਬਾ ਦੇ ਨਾਲ ਨਾਲ ਚਲਦੇ ਹੋਏ ਸ਼ਮੂਲੀਅਤ ਕੀਤੀ। ਇਸ ਦੌਰਾਨ ਨਿਰਾਲੇ ਬਾਬਾ ਮੰਦਿਰ ਕਮੇਟੀ ਦੁਆਰਾ ਉਹਨਾਂ ਦਾ ਸਨਮਾਨ ਕੀਤਾ ਗਿਆ। ਕਾਲ਼ਾ ਢਿੱਲੋਂ ਨਾਲ ਬਲਾਕ ਪ੍ਰਧਾਨ ਸ਼ਹਿਰੀ ਮਹੇਸ਼ ਕੁਮਾਰ ਲੋਟਾ, ਸਾਬਕਾ ਕੌਂਸਲਰ ਜਸਮੇਲ ਸਿੰਘ ਡੇਅਰੀ ਵਾਲ਼ਾ ਨੂੰ ਵੀ ਕਮੇਟੀ ਦੁਆਰਾ ਸਨਮਾਨ ਦਿੱਤਾ ਗਿਆ।
ਸ਼੍ਰੀ ਰਾਮ ਕਥਾ ਦਾ ਪਾਠ 23 ਮਈ ਤੋਂ 30 ਮਈ ਤੱਕ ਸਵੇਰੇ 10 ਵਜੇ ਤੋਂ 11ਵਜੇ ਅਤੇ ਸ਼ਾਮ 7 ਵਜੇ ਤੋਂ 10 ਵਜੇ ਤੱਕ ਹੋਵੇਗਾ। ਰਾਸ਼ਟਰ ਸੰਤ ਨਿਰਾਲੇ ਬਾਬਾ ਜੀ ਦੁਆਰਾ ਸੂਬੇ ਭਰ ਦੇ 108 ਸ਼ਹਿਰਾਂ ਅੰਦਰ ਸ਼੍ਰੀ ਰਾਮ ਕਥਾ ਕਰਨ ਦਾ ਪ੍ਰਣ ਕੀਤਾ ਹੈ, ਜਿਸ ਦੀ ਸ਼ੁਰੂਆਤ 11 ਮਈ ਤੋਂ 18 ਮਈ ਤੱਕ ਮਲੇਰਕਟੋਲਾ ਕੀਤੀ ਗਈ ਅਤੇ ਹੁਣ ਬਰਨਾਲਾ ਵਿਖੇ ਇਸ ਦਾ ਸ਼ੁਭ ਆਰੰਭ ਕੀਤਾ ਗਿਆ। ਇਸ ਤੋਂ ਤੁਰੰਤ ਬਾਅਦ ਤਲਵੰਡੀ ਸਾਬੋ ਵਿੱਚ ਹੋਵੇਗਾ।
ਇਥੋਂ ਦੇ ਮੁੱਖ ਜਜਮਾਨ ਸੇਠ ਪਿਆਰੇ ਲਾਲ ਰਾਏਸਰਿਆ ਦੁਆਰਾ ਤਿਲਕ ਲੱਗਾ ਕਿ ਰਾਮ ਦਰਬਾਰ ਅਤੇ ਸਰਲਾਸਰ ਬਾਲਾ ਜੀ ਚਾਂਦੀ ਦਾ ਦਰਬਾਰ ਦੀ ਪੂਜਾ ਕੀਤੀ ਅਤੇ ਨਿਰਾਲੇ ਬਾਬਾ ਗੋਧਾਮ ਦੇ ਪ੍ਰਧਾਨ ਵਿਜੈ ਭਦੋੜੀਆ ਮੰਤਰੀ ਰਗੁਣਾਥ ਜੈਨ ਨੇ ਜਯੋਤੀ ਪ੍ਰਚਲਿਤ ਦੀ ਰਸਮ ਅਦਾ ਕੀਤੀ। ਇਸ ਪਵਿੱਤਰ ਸ਼ੋਭਾ ਯਾਤਰਾ ਦੌਰਾਨ ਸੂਬੇ ਭਰ ਦੇ ਅਲੱਗ ਅਲੱਗ ਜ਼ਿਲ੍ਹਿਆਂ ਵਿਚੋਂ ਭਗਤਾਂ ਨੇ ਸ਼ਮੂਲੀਅਤ ਕੀਤੀ।