

ਮਾਸਟਰਮਾਈਂਡ ਸੰਸਥਾ ਵਿੱਚ “ਸਪੋਕਨ ਇੰਗਲਿਸ਼” ਭਾਸ਼ਾ ਦੀ ਸਿਖਲਾਈ ਪੂਰੇ ਜੋਸ਼ ਨਾਲ – ਸ੍ਰੀ ਸਿਵ ਸਿੰਗਲਾ
“ਸਪੋਕਨ ਇੰਗਲਿਸ਼” ਭਾਸ਼ਾ ਨੂੰ ਲੈ ਕੇ ਬੱਚਿਆਂ ਵਿੱਚ ਭਾਰੀ ਉਤਸ਼ਾਹ – ਸ੍ਰੀ ਸਿਵ ਸਿੰਗਲਾ
ਬਰਨਾਲਾ(ਹਿਮਾਂਸ਼ੂ ਗੋਇਲ)
ਮਾਸਟਰਮਾਈਂਡ ਸੰਸਥਾ ਪਿਛਲੇ 15 ਸਾਲਾਂ ਤੋਂ ਵਿਦਿਆਰਥੀਆਂ ਲਈ ਵੱਖ-ਵੱਖ ਭਾਸ਼ਾਵਾਂ ਅਤੇ ਕਰੀਅਰ ਨਾਲ ਸੰਬੰਧਿਤ ਕੋਰਸ ਲਗਾਤਾਰ ਚਲਾਉਂਦੀ ਆ ਰਹੀ ਹੈ। ਇਸੇ ਹੀ ਸਿਲਸਿਲੇ ਨੂੰ ਜਾਰੀ ਰੱਖਦਿਆਂ ਸੰਸਥਾ ਵੱਲੋਂ ਇਨ੍ਹਾਂ ਦਿਨਾਂ “ਸਪੋਕਨ ਇੰਗਲਿਸ਼” ਭਾਸ਼ਾ ਦੀਆਂ ਨਵੀਆਂ ਕਲਾਸਾਂ ਸ਼ੁਰੂ ਕੀਤੀਆਂ ਗਈਆਂ ਹਨ। ਸੰਸਥਾ ਦੇ ਮੁਖੀ ਸ੍ਰੀ ਸਿਵ ਸਿੰਗਲਾ ਨੇ ਦੱਸਿਆ ਕਿ ਅੱਜ ਦੇ ਸਮੇਂ ਵਿੱਚ ਅੰਗਰੇਜ਼ੀ ਬੋਲਣ ਦੀ ਯੋਗਤਾ ਹਰ ਵਿਦਿਆਰਥੀ ਲਈ ਬਹੁਤ ਜ਼ਰੂਰੀ ਬਣ ਚੁੱਕੀ ਹੈ ਅਤੇ ਇਸ ਲੋੜ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਵਿਸ਼ੇਸ਼ ਕੋਰਸ ਸ਼ੁਰੂ ਕੀਤਾ ਗਿਆ ਹੈ।
ਇਸ ਮੌਕੇ ਸੰਸਥਾ ਦੇ ਮੁਖੀ ਸ੍ਰੀ ਸਿਵ ਸਿੰਗਲਾ ਜੀ ਨੇ ਦੱਸਿਆ ਕਿ ਉਨ੍ਹਾਂ ਦੀ ਹਮੇਸ਼ਾ ਇਹ ਕੋਸ਼ਿਸ਼ ਰਹਿੰਦੀ ਹੈ ਕਿ ਉਹ ਵਿਦਿਆਰਥੀਆਂ ਨੂੰ ਉਹਨਾਂ ਦੇ ਹੁਨਰ ਅਤੇ ਰੁਚੀਆਂ ਨੂੰ ਨਿਖਾਰਨ ਵਾਲੇ ਕੋਰਸ ਮੁਹੱਈਆ ਕਰਵਾਉਂਦੇ ਰਹਿਣ। ਉਨ੍ਹਾਂ ਕਿਹਾ ਕਿ ਸਪੋਕਨ ਇੰਗਲਿਸ਼ ਕੋਰਸ ਰਾਹੀਂ ਵਿਦਿਆਰਥੀਆਂ ਨੂੰ ਬੇਸਿਕ ਤੋਂ ਲੈ ਕੇ ਫਲੂਐਂਟ ਅੰਗਰੇਜ਼ੀ ਬੋਲਣ, ਸਹੀ ਉਚਾਰਨ, ਰੋਜ਼ਾਨਾ ਗੱਲਬਾਤ, ਇੰਟਰਵਿਊ ਦੀ ਤਿਆਰੀ, ਪਰਸਨੈਲਿਟੀ ਡਿਵੈਲਪਮੈਂਟ ਅਤੇ ਕਮਿਊਨੀਕੇਸ਼ਨ ਸਕਿੱਲ ਵਿੱਚ ਮਾਹਰ ਬਣਾਇਆ ਜਾਵੇਗਾ। ਇਸ ਕੋਰਸ ਦੌਰਾਨ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਸੈਸ਼ਨਾਂ, ਗਰੁੱਪ ਡਿਸਕਸ਼ਨ ਅਤੇ ਡੇਲੀ ਸਪੀਕਿੰਗ ਪ੍ਰੈਕਟਿਸ ਰਾਹੀਂ ਅੰਗਰੇਜ਼ੀ ਬੋਲਣ ਦਾ ਪੂਰਾ ਮੌਕਾ ਦਿੱਤਾ ਜਾਵੇਗਾ, ਜਿਸ ਨਾਲ ਉਨ੍ਹਾਂ ਦਾ ਆਤਮ-ਵਿਸ਼ਵਾਸ ਵੀ ਕਾਫ਼ੀ ਵਧੇਗਾ।
ਅੱਗੇ ਦੱਸਿਆ ਕਿ ਅੱਜ ਦੇ ਮੁਕਾਬਲੇ ਵਾਲੇ ਯੁੱਗ ਵਿੱਚ ਅੰਗਰੇਜ਼ੀ ਬੋਲਣ ਦੀ ਕਲਾ ਹਰ ਖੇਤਰ ਵਿੱਚ ਸਫਲਤਾ ਹਾਸਲ ਕਰਨ ਲਈ ਬਹੁਤ ਮਹੱਤਵਪੂਰਨ ਹੈ। ਚਾਹੇ ਵਿਦਿਆਰਥੀ ਉੱਚ ਸਿੱਖਿਆ ਪ੍ਰਾਪਤ ਕਰਨਾ ਚਾਹੁੰਦੇ ਹੋਣ, ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਦੀ ਤਿਆਰੀ ਕਰ ਰਹੇ ਹੋਣ ਜਾਂ ਵਿਦੇਸ਼ ਜਾਣ ਦੀ ਯੋਜਨਾ ਬਣਾ ਰਹੇ ਹੋਣ, ਹਰ ਜਗ੍ਹਾ ਅੰਗਰੇਜ਼ੀ ਸੰਚਾਰ ਕੌਸ਼ਲ ਦੀ ਲੋੜ ਮਹਿਸੂਸ ਕੀਤੀ ਜਾਂਦੀ ਹੈ। ਇਸ ਲਈ ਜੋ ਵੀ ਵਿਦਿਆਰਥੀ ਆਪਣੀ ਅੰਗਰੇਜ਼ੀ ਬੋਲਣ ਦੀ ਯੋਗਤਾ ਨੂੰ ਬਿਹਤਰ ਬਣਾਉਣਾ ਚਾਹੁੰਦੇ ਹਨ, ਉਹ ਬਿਨਾਂ ਦੇਰੀ ਕੀਤੇ ਸੰਸਥਾ ਵਿੱਚ ਆਪਣਾ ਦਾਖਲਾ ਯਕੀਨੀ ਬਣਾਉਣ।
ਸ੍ਰੀ ਸਿਵ ਸਿੰਗਲਾ ਨੇ ਸਮੂਹ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸੀਟਾਂ ਸੀਮਿਤ ਹਨ, ਇਸ ਲਈ ਇੱਛੁਕ ਵਿਦਿਆਰਥੀ ਜਲਦ ਤੋਂ ਜਲਦ ਆਪਣਾ ਦਾਖਲਾ ਕਰਵਾਉਣ ਤਾਂ ਜੋ ਉਹ ਇਸ ਮੌਕੇ ਦਾ ਪੂਰਾ ਲਾਭ ਉਠਾ ਸਕਣ ਅਤੇ ਭਵਿੱਖ ਵਿੱਚ ਆਤਮ-ਵਿਸ਼ਵਾਸ ਨਾਲ ਫਲੂਐਂਟ ਅੰਗਰੇਜ਼ੀ ਬੋਲਣ ਦੇ ਯੋਗ ਬਣ ਸਕਣ।


