

ਪੰਜਾਬ ਪਬਲਿਕ ਸਕੂਲ ਵਿੱਚ ਮੈਥ ਗਤੀਵਿਧੀਆਂ ਕਰਵਾਈਆਂ
ਧਨੌਲਾ/ਬਰਨਾਲਾ (ਹਿਮਾਂਸ਼ੂ ਗੋਇਲ)
ਇਲਾਕੇ ਦੀ ਮੰਨੀ ਪਰਮੰਨੀ ਵਿਦਿਕ ਸੰਸਥਾ ਪੰਜਾਬ ਪਬਲਿਕ ਸਕੂਲ ਮਾਨਾਂ ਪਿੰਡੀ ਧਨੌਲਾ ਰੋਡ ਬਰਨਾਲਾ ਵਿਖੇ ਮੈਥ ਗਤੀਵਿਧੀਆਂ ਕਰਵਾਈਆਂ ਗਈਆਂ।ਇਸ ਮੌਕੇ ਮੈਥ ਅਧਿਆਪਕਾਂ ਨੇ ਮੈਥ ਦੀ ਮਹੱਤਤਾ ਬਾਰੇ ਦਸਦੇ ਹੋਏ ਕਿਹਾ ਕਿ ਜੀਵਨ ਵਿੱਚ ਸਫਲਤਾ ਹਾਸਲ ਕਰਨ ਲਈ ਅਤੇ ਕੰਮਾਂ ਕਾਰਾਂ ਦਾ ਹਿਸਾਬ ਕਿਤਾਬ ਰੱਖਣ ਲਈ ਮੈਥ ਬਹੁਤ ਜਰੂਰੀ ਵਿਸਾ ਹੈ। ਇਸ ਮੌਕੇ ਬੋਲਦਿਆਂ ਸਕੂਲ ਦੇ ਚੇਅਰਮੈਨ ਅਮਰਜੀਤ ਸਿੰਘ ਚੀਮਾ ਅਤੇ ਮੈਨੇਜਰ ਸੁਖਜੀਤ ਸਿੰਘ ਚੀਮਾ ਨੇ ਕਿਹਾ ਕਿ ਜਿੰਦਗੀ ਜਿਉਣ ਲਈ ਪੈਸਾ ਬਹੁਤ ਜਰੂਰੀ ਹੈ ਅਤੇ ਹਰ ਇਨਸਾਨ ਨੂੰ ਉਸਦਾ ਹਿਸਾਬ ਕਿਤਾਬ ਵੀ ਆਉਣਾ ਬਹੁਤ ਜਰੂਰੀ ਹੈ।ਇਹ ਸਾਰਾ ਕੂਝ ਮੈਥ ਦੇ ਦੁਆਲੇ ਹੀ ਘੁੰਮਦਾ ਹੈ। ਇਸ ਮੌਕੇ ਸਕੂਲ ਦੀ ਮੈਥ ਅਧਿਆਪਕਾਂ ਨੇ ਮਾਡਲਾਂ ਰਾਹੀਂ ਬੱਚਿਆਂ ਨੂੰ ਸਰਲ ਢੰਗ ਨਾਲ ਮੈਥ ਹੱਲ ਕਰਨਾ ਸਿਖਾਇਆ। ਉਹਨਾਂ ਕਿਹਾ ਕਿ ਜਿਆਦਾਤਰ ਬੱਚੇ ਮੈਥ ਨੂੰ ਇੱਕ ਬਹੁਤ ਹੀ ਔਖੇ ਵਿਸ਼ੇ ਵਜੋਂ ਬਣਦੇ ਹਨ ਜਦੋਂ ਬੱਚਿਆਂ ਨੂੰ ਮੈਥ ਸੌਖੇ ਤਰੀਕੇ ਨਾਲ ਸਮਝਾਇਆ ਜਾਂਦਾ ਹੈ ਤਾਂ ਬੱਚਿਆਂ ਦੀ ਮੈਥ ਵਿੱਚ ਰੁਚੀ ਹੋਰਨਾਂ ਵਿਸ਼ਿਆਂ ਵਾਂਗ ਹੋ ਜਾਂਦੀ ਹੈ। ਜਿਸ ਦੇ ਚਲਦਿਆਂ ਮੈਥ ਗਤੀਵਿਧੀਆਂ ਵਿੱਚ ਬੱਚਿਆਂ ਨੇ ਬਹੁਤ ਉਤਸਾਹ ਦਿਖਾਇਆ।ਅੰਤ ਵਿੱਚ ਪ੍ਰਿੰਸੀਪਲ ਮੈਡਮ ਸ੍ਰੀਮਤੀ ਸਿਮਰਨ ਕੌਰ ਨੇ ਬੱਚਿਆਂ ਨੂੰ ਪ੍ਰੋਤਸਾਹਿਤ ਕੀਤਾ ਤੇ ਅੱਗੋ ਤੋ ਹੋਰ ਮਿਹਨਤ ਕਰਨ ਤੇ ਵੱਖ-ਵੱਖ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ।


